ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ਼ ਜੌਨਸਨ ਦਾ ਕੋਵਿਡ ਸੰਕ੍ਰਮਣ ਹੋਣ ‘ਤੇ ਆਈਸੀਯੂ ‘ਚ ਉਨ੍ਹਾਂ ਦਾ ਧਿਆਨ ਰੱਖਣ ਵਾਲੀ ਨਰਸ ਨੇ ਸਰਕਾਰ ਦੀਆਂ ਗਲਤ ਨੀਤੀਆਂ ਦੀ ਅਲੋਚਨਾ ਕਰਦੇ ਹੋਏ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਰਸ ਦਾ ਕਹਿਣਾ ਹੈ ਕਿ ਸਰਕਾਰ ਇਸ ਭਿਆਨਕ ਜਾਨਲੇਵਾ ਮਹਾਮਾਰੀ ‘ਚ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਰਸਾਂ ਨੂੰ ਆਪਣੇ ਅਥੱਕ ਯੋਗਦਾਨ ਲਈ ਨਾ ਤਾਂ ਸਨਮਾਨ ਮਿਲ ਰਿਹਾ ਹੈ ਨਾ ਹੀ ਉਨ੍ਹਾਂ ਨੂੰ ਉਚਿੱਤ ਤਨਖ਼ਾਹ ਦਿੱਤੀ ਜਾ ਰਹੀ ਹੈ।