ਲੰਡਨ: ਬ੍ਰਿਟਿਸ਼ ਫੌਜ ਦੇ ਜਨਰਲ ਦੇ ਨਾਂ ਵਾਲੀ ਪੱਛਮੀ ਲੰਡਨ ਦੀ ਇਕ ਸੜਕ ਦਾ ਨਾਂ ਬਦਲਣ ਦੀ ਤਿਆਰੀ ਹੈ। ਬ੍ਰਿਟੇਨ ਦੀ ਇਸ ਸੜਕ ਦਾ ਨਾਂ ਗੁਰੂ ਨਾਨਕ ਮਾਰਗ ਰੱਖਿਆ ਜਾਵੇਗਾ। ਇੱਥੇ ਸਾਊਥਹਾਲ ‘ਚ ਹੈਵਲੌਕ ਰੋਡ ਬ੍ਰਿਟਿਸ਼ ਫੌਜ ਦੇ ਜਨਰਲ ਸਰ ਹੇਨਰੀ ਹੈਵਲੌਕ ਦੇ ਨਾਂ ‘ਤੇ ਹੈ। ਹੇਨਰੀ ਹੈਵਲੌਕ 1857 ਦੇ ਵਿਦਰੋਹ ‘ਚ ਯੋਜਨਾਬੱਧ ਤਰੀਕੇ ਨਾਲ ਨਜਿੱਠਣ ਲਈ ਆਪਣੀ ਫੌਜੀ ਦੂਰਦਰਸ਼ੀ ਸੋਚ ਲਈ ਜਾਣੇ ਜਾਂਦੇ ਸਨ।
ਦਰਅਸਲ ਸਾਊਥ ਹਾਲ ‘ਚ ਵੱਡੀ ਗਿਣਤੀ ਸਿੱਖ ਰਹਿੰਦੇ ਹਨ। ਇੱਥੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਵੀ ਸਥਿਤ ਹੈ ਜੋ ਭਾਰਤ ਦੇ ਬਾਹਰ ਦੁਨੀਆਂ ‘ਚ ਸਭ ਤੋਂ ਵੱਡਾ ਗੁਰਦੁਆਰਾ ਮੰਨਿਆ ਜਾਂਦਾ ਹੈ।
ਦੁਨੀਆਂ ਭਰ ‘ਚ ਚੱਲ ਰਹੇ ‘ਬਲੈਕ ਲਾਇਫ ਮੈਟਰਸ’ ਅੰਦੋਲਨ ਤਹਿਤ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਦੇਸ਼ ‘ਚ ਲੱਗੀਆਂ ਮੂਰਤੀਆਂ ਤੇ ਉਨ੍ਹਾਂ ਜਨਤਕ ਸਥਾਨਾਂ ‘ਤੇ ਫਿਰ ਤੋਂ ਮੁਲਾਕਣ ਕਰਨ ਦੀ ਯੋਜਨਾ ਸ਼ੁਰੂ ਕੀਤੀ ਹੈ ਜੋ ਬ੍ਰਿਟਿਸ਼ ਉਪਨਿਸ਼ਵਾਦ ਯਾਦ ਦਿਵਾਉਂਦੇ ਹਨ।
ਏਲਿੰਗ ਕੌਂਸਲ ਦੇ ਲੀਡਰ ਜੂਨੀਅਨ ਬੇਲ ਨੇ ਵੀਡੀਓ ਸੰਦੇਸ਼ ‘ਚ ਸਾਦਿਕ ਦੀ ਯੋਜਨਾ ਦਾ ਸੁਆਗਤ ਕੀਤਾ ਹੈ।