PreetNama
ਸਿਹਤ/Health

ਬ੍ਰਿਟੇਨ : ਜੀ -7 ਸੰਮੇਲਨ ‘ਚ ਭਾਰਤੀ ਨੁਮਾਇੰਦਗੀ ਵਫ਼ਦ ‘ਤੇ ਕੋਰੋਨਾ ਦਾ ਪਰਛਾਵਾਂ, ਦੋ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ

 ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਜੀ-7 ਦੇਸ਼ਾਂ ਦੀਆਂ ਸਾਰੀਆਂ ਬੈਠਕਾਂ ‘ਚ ਵਰਚੁਅਲ ਮੋਡ ‘ਚ ਸ਼ਾਮਲ ਦਾ ਫ਼ੈਸਲਾ ਕੀਤਾ ਹੈ। ਲੰਡਨ ‘ਚ ਜੀ-7 ਸੰਮੇਲਨ ‘ਚ ਭਾਰਤੀ ਨੁਮਾਇੰਦਗੀ ਵਫ਼ਦ ਦੇ ਦੋ ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਕੇਂਦਰੀ ਮੰਤਰੀ ਸਮੇਤ ਸਮੁੱਚਾ ਨੁਮਾਇੰਦਗੀ ਵਫ਼ਦ ਆਈਸੋਲੇਟ ਹੋ ਗਿਆ ਹੈ।

ਇਕ ਬਿ੍ਟਿਸ਼ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਨੁਮਾਇੰਦਗੀ ਵਫ਼ਦ ਦੇ ਦੋ ਮੈਂਬਰਾਂ ਦੇ ਕੋਰੋਨਾ ਪੀੜਤ ਹੋਣ ਕਾਰਨ ਹੁਣ ਪੂਰਾ ਨੁਮਾਇੰਦਗੀ ਵਫ਼ਦ ਸੈਲਫ ਆਈਸੋਲੇਸ਼ਨ ‘ਚ ਚਲਾ ਗਿਆ ਹੈ। ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਨੁਮਾਇੰਦਗੀ ਵਫ਼ਦ ਦੇ ਸਾਰੇ ਮੈਂਬਰਾਂ ਦਾ ਰੋਜ਼ਾਨਾ ਟੈਸਟ ਕੀਤਾ ਜਾਵੇਗਾ। ਸਕਾਈ ਨਿਊਜ਼ ਦੇ ਰਿਪੋਰਟਰ ਜੋਅ ਪਾਈਕ ਨੇ ਦੱਸਿਆ ਕਿ ਕੇਂਦਰੀ ਮੰਤਰੀ ਐੱਸ ਜੈਸ਼ੰਕਰ ਨੂੰ ਕੋਰੋਨਾ ਟੈਸਟ ‘ਚ ਪਾਜ਼ੇਟਿਵ ਨਹੀਂ ਪਾਇਆ ਗਿਆ ਹੈ। ਕੇਂਦਰੀ ਮੰਰੀ ਜੈਸ਼ੰਕਰ ਨੇ ਮੰਗਲਵਾਰ ਨੂੰ ਹੀ ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰਰੀਤੀ ਪਟੇਲ ਨਾਲ ਮੁਲਾਕਾਤ ਕੀਤੀ ਸੀ।

ਵਿਦੇਸ਼ ਮੰਤਰੀ ਜੈਸ਼ੰਕਰ ਨੇ ਬੁੱਧਵਾਰ ਨੂੰ ਟਵਿੱਟਰ ‘ਤੇ ਜਾਣਕਾਰੀ ਦਿੱਤੀ ਕਿ ਉਨਵਾਂ ਨੂੰ ਬੀਤੀ ਸ਼ਾਮ ਨੂੰ ਹੀ ਦੱਸਿਆ ਗਿਆ ਹੈ ਕਿ ਉਹ ਕੋਰੋਨਾ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਈ ਸਾਵਧਾਨੀ ਵਰਤਦੇ ਹੋਏ ਉਨ੍ਹਾਂ ਆਪਣੀਆਂ ਸਾਰੀਆਂ ਮੀਟਿੰਗਾਂ ਵਰਚੁਅਲ ਰੱਖਣ ਦਾ ਫ਼ੈਸਲਾ ਕੀਤਾ ਹੈ। ਜੀ-7 ਸੰਮੇਲਨ ‘ਚ ਵੀ ਉਹ ਆਨਲਾਈਨ ਹੀ ਸ਼ਾਮਲ ਹੋਣਗੇ।ਜੈਸ਼ੰਕਰ ਨੂੰ ਜੀ-7 ਦੇਸ਼ਾਂ ਦੀ ਪਹਿਲੀ ਰਸਮੀ ਬੈਠਕ ‘ਚ ਸ਼ਾਮਲ ਹੋਣ ਤੋਂ ਇਲਾਵਾ ਮੰਗਲਵਾਰ ਦੀ ਸ਼ਾਮ ਨੂੰ ਡਿਨਰ ਅਤੇ ਬੁੱਧਵਾਰ ਦੀਆਂ ਬੈਠਕਾਂ ‘ਚ ਵੀ ਸ਼ਾਮਲ ਹੋਣਾ ਸੀ। ਜ਼ਿਕਰਯੋਗ ਹੈ ਕਿ ਉਸ ਨੁੂੰ ਮੇਜ਼ਬਾਨ ਦੇਸ਼ ਬਰਤਾਨੀਆ ਵੱਲੋਂ ਸੱਦਾ ਮਿਲਿਆ ਸੀ। ਬਰਤਾਨੀਆ ਨੇ ਆਸਟ੍ਰੇਲੀਆ, ਦੱਖਣੀ ਅਫਰੀਕਾ ਅਤੇ ਦੱਖਣੀ ਕੋਰੀਆ ਨੂੰ ਵੀ ਸੱਦਾ ਭੇਜਿਆ ਹੈ।

Related posts

28 ਦਿਨ ਤਕ ਸਤ੍ਹਾ ‘ਤੇ ਜਿਉਂਦਾ ਰਹਿ ਸਕਦਾ ਕੋਰੋਨਾ ਵਾਇਰਸ, ਇਨ੍ਹਾਂ ਚੀਜ਼ਾਂ ‘ਤੇ ਸਭ ਤੋਂ ਵੱਧ ਖਤਰਾ

On Punjab

Difference Between Paneer And Tofu: ਕੀ ਤੁਸੀਂ ਜਾਣਦੇ ਹੋ ਟੋਫੂ ਤੇ ਪਨੀਰ ‘ਚ ਕੀ ਹੈ ਫਰਕ? ਜਾਣ ਕੇ ਰਹਿ ਜਾਓਗੇ ਹੈਰਾਨ

On Punjab

ਇਸ ਜੂਸ ਨਾਲ ਇੱਕ ਹਫ਼ਤੇ ‘ਚ ਘਟਾਓ ਆਪਣਾ ਭਾਰ

On Punjab