ਲੰਡਨ, : ਬ੍ਰਿਟੇਨ ‘ਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਵ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਦੇਸ਼ ‘ਚ ਇਕ ਦਿਨ ‘ਚ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ। ਬੁੱਧਵਾਰ ਨੂੰ ਇਕ ਦਿਨ ‘ਚ 563 ਲੋਕਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਬੋਰਿਸ ਜਾਨਸਾਨ ਨੇ ਇਸ ਦੁੱਖਦਈ ਦਿਨ ਦੱਸਿਆ। ਬੋਰਿਸ ਜਾਨਸਾਨ ਖ਼ੁਦ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੈ। ਉਨ੍ਹਾਂ ਨੇ ਖ਼ੁਦ ਨੂੰ ਘਰ ‘ਚ ਆਈਸੋਲੇਸ਼ਨ ‘ਚ ਰੱਖਿਆ ਹੈ। ਇਸ ਦੌਰਾਨ ਉਨ੍ਹਾਂ ਨੇ ਵੀਡੀਓ ਜਾਰੀ ਕਰ ਕਿਹਾ ਕਿ ਇਕ ਦਿਨ ‘ਚ ਰਿਕਾਰਡ 563 ਮਾਮਲੇ ਦਰਜ ਕੀਤੇ ਗਏ ਹਨ, ਜੋ ਬਹੁਤ ਦੁੱਖਦਈ ਹੈ।
ਯੂਨਾਈਟਡ ਕਿੰਗਡਮ ‘ਚ ਬੁੱਧਵਾਰ ਨੂੰ ਹੋਈ 563 ਲੋਕਾਂ ਦੀ ਮੌਤ ਦੇ ਬਾਅਦ ਸੰਕ੍ਰਮਣ ਨਾਲ ਮਾਰੇ ਗਏ ਲੋਕਾਂ ਦਾ ਅੰਕੜਾ ਵਧ ਕੇ 2,352 ਹੋ ਗਿਆ ਹੈ। ਅਲ ਜਜੀਰਾ ਦੇ ਅਨੁਸਾਰ ਬੁੱਧਵਾਰ ਨੂੰ ਹੀ 4,322 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 29474 ਤਕ ਪਹੁੰਚ ਗਈ ਹੈ।
ਪੀਐੱਮ ਜਾਨਸਨ ਨੇ ਦੱਸਿਆ ਕਿ 597 ਮਿਲੀਅਨ ਵਾਧੂ ਸੁਰੱਖਿਆ ਕਿਟ ਐੱਨਐੱਚਐੱਸ ਕਰਮਚਾਰੀਆਂ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਲੜਨ ਲਈ ਅਸੀਂ ਜੋ ਪ੍ਰੋਗਰਾਮ ਬਣਾਏ ਹਨ। ਅਸੀਂ ਇਸ ਮਹਾਮਾਰੀ ਤੋਂ ਜੰਗ ਜਿੱਤ ਸਕਦੇ ਹਨ, ਨਿਯਮਾਂ ਦਜਾ ਪਾਲਣ ਕਰੋਗੇ ਤਾਂ ਜਲਦ ਹੀ ਕੋਰੋਨਾ ਦੇ ਕੇਸ ਘੱਟ ਹੋਣ ਲੱਗਣਗੇ।