ਬ੍ਰਿਟੇਨ: ਸ਼ੁੱਕਰਵਾਰ ਨੂੰ ਬ੍ਰਿਟੇਨ ਦੀਆਂ ਆਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਨਤੀਜਿਆਂ ਮੁਤਾਬਕ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਬਹੁਮਤ ਦੇ 326 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਉਧਰ ਵਿਰੋਧੀ ਪਾਰਟੀ 200 ਸੀਟਾਂ ਜਿੱਤ ਚੁੱਕੀ ਹੈ।
ਚੋਣ ਸਰਵੇਖਣ ਮੁਤਾਬਕ ਇਹ ਅਨੁਮਾਨ ਪਹਿਲਾਂ ਹੀ ਲਾ ਲਿਆ ਗਿਆ ਸੀ ਕਿ ਬੋਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਬਹੁਤ ਨਾਲ ਜਿੱਤ ਹਾਸਲ ਕਰੇਗੀ ਤੇ 650 ਸੀਟਾਂ ਵਾਲੀ ਸੰਸਦ ਵਿਚ 368 ਸੀਟਾਂ ਜਿੱਤੇਗੀ। ਚੋਣ ਸਰਵੇਖਣ ਅਨੁਸਾਰ ਵਿਰੋਧੀ ਪਾਰਟੀ ਨੂੰ 191 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਸੀ।
ਚੋਣ ਨਤੀਜਿਆਂ ਦੇ ਆਉਣ ਤੋਂ ਬਾਅਦਗੇ। ਕੋਰਬਿਨ ਨੇ ਬ੍ਰੈਗਜਿਟ ਡੀਲ ਨੂੰ ਆਪਣੀ ਹਾਰ ਦਾ ਵੱਡਾ ਕਾਰਨ ਦੱਸਿਆ। ਬ੍ਰੈਗਜਿਟ ਡੀਲ ਮੁਤਾਬਕ ਬ੍ਰਿਟੇਨ ਯੂਰਪੀਅਨ ਯੂਨੀਅਨ ਨਾਲੋਂ ਆਪਣਾ ਨਾਤਾ ਤੋੜ ਲਵੇਗੀ ਜਿਸ ਲਈ 51% ਲੋਕਾਂ ਨੇ ਵੋਟ ਵੀ ਦਿੱਤੀ ਸੀ।
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੀ ਜਿੱਤ ਦੀ ਖੁਸ਼ੀ ਜ਼ਾਹਿਰ ਕਰਦੇ ਹੋਏ ਟਵੀਟ ਕੀਤਾ ਤੇ ਲੋਕਾਂ ਦਾ ਧੰਨਵਾਦ ਵੀ ਕੀਤਾ। ਭਾਰਤੀ ਮੂਲ ਤੇ ਕੰਜ਼ਰਵੇਟਿਵ ਪਾਰਟੀ ਨਾਲ ਸਬੰਧ ਰੱਖਣ ਵਾਲੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਸਰਕਾਰ ਸਭ ਤੋਂ ਪਹਿਲਾ ਕੰਮ ਬ੍ਰੈਗਜਿਟ ਡੀਲ ਨੂੰ ਖ਼ਤਮ ਕਰਨ ਵਾਲਾ ਕਰੇਗੀ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਵਾਉਂਦੇ ਹੋਏ ਕਿਹਾ ਇਹ ਕੰਮ ਕ੍ਰਿਸਮਸ ਤੋਂ ਪਹਿਲਾ ਵੀ ਹੋ ਸਕਦਾ ਹੈ।