pm boris johnson tests positive coronavirus: ਲੰਡਨ: ਕੋਰੋਨਾਵਾਇਰਸ ਦੇ ਕੇਸ ਦਿਨੋਂ-ਦਿਨ ਵੱਧਦੇ ਜਾ ਰਹੇ ਹਨ , ਅਜਿਹੇ ‘ਚ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਪਹਿਲਾਂ ਮਹਾਰਾਣੀ ਦੇ ਕਰੀਬੀ ਸਹਾਇਕ ਨੂੰ ਕੋਰੋਨਾਵਾਇਰਸ ਅਤੇ ਹੁਣ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਇਸ ਸੂਚੀ ‘ਚ ਸ਼ਾਮਿਲ ਹੋ ਗਏ ਹਨ।
ਟਵਿੱਟਰ ਰਾਹੀਂ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਇਸ ਮਹਾਂਮਾਰੀ ਦੇ ਲੱਛਣ ਦਿਖਣ ਤੋਂ ਬਾਅਦ ਟੈਸਟ ਕਰਵਾਏ ਗਏ ਤਾਂ ਉਹ ਪਾਜ਼ਿਟਿਵ ਪਾਏ ਗਏ। ਉਹਨਾਂ ਨੇ ਲਿੱਖਿਆ ” ਮੈਂ ਸੈਲਫ ਆਈਸੋਲੇਸ਼ਨ ‘ਚ ਹਾਂ। ਲੋਕਾਂ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਸਰਕਾਰ ਦੀ ਅਗਵਾਈ ਜਾਰੀ ਰਹੇਗੀ। ਇਕੱਠੇ ਮਿਲਕੇ ਹੀ ਇਸ ਵਾਇਰਸ ਤੋਂ ਜਿੱਤਿਆ ਜਾ ਸਕਦਾ ਹੈ।
ਆਂਕੜਿਆਂ ਦੀ ਗੱਲ ਕਰੀਏ ਤਾਂ ਬ੍ਰਿਟੇਨ ‘ਚ ਹੁਣ ਤੱਕ 11 ਹਜ਼ਾਰ ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਮੌਤਾਂ 500 ਤੋਂ ਪਾਰ ਜਾ ਚੁੱਕੀਆਂ ਹਨ। ਪੂਰੀ ਦੁਨੀਆਂ ‘ਚ ਕੇਸਾਂ ਦੀ ਗਿਣਤੀ 5 ਲੱਖ ਪਾਰ ਜਾ ਚੁੱਕੀ ਹੈ ਅਤੇ 24 ਹਜ਼ਾਰ ਲੋਕ ਆਪਣੀ ਜਾਨ ਗੁਆ ਚੁੱਕੇ ਹਨ।