ਖਾਸ-ਖਬਰਾਂ/Important Newsਬ੍ਰਿਟੇਨ ਦੇ ਸ਼ਾਹੀ ਜੋੜੇ ਨੇ ਜਾਰੀ ਕੀਤੀ ਪੁੱਤਰ ਦੀ ਪਹਿਲੀ ਤਸਵੀਰ May 9, 20191340 ਰਾਜ ਘਰਾਣੇ ਦੀ ਨੂੰਹ ਮੇਗਨ ਮਾਰਕਲੇ ਨੇ ਹਾਲ ਹੀ ਵਿੱਚ ਲੜਕੇ ਨੂੰ ਜਨਮ ਦਿੱਤਾ ਹੈ। ਪ੍ਰਿੰਸ ਹੈਰੀ ਨੇ 6 ਮਈ ਨੂੰ ਇਸ ਦਾ ਐਲਾਨ ਕੀਤਾ ਸੀ। ਹੁਣ ਪ੍ਰਿੰਸ ਹੈਰੀ ਦੇ ਬੱਚੇ ਦੀ ਤਸਵੀਰ ਵੀ ਜਨਤਕ ਕਰ ਦਿੱਤੀ ਗਈ ਹੈ। ਦੋਵਾਂ ਜਣਿਆਂ ਕਈ ਪੋਜ਼ ਦੇ ਕੇ ਫੋਟੋ ਖਿਚਵਾਈ। ਬੱਚੇ ਦਾ ਵਜ਼ਨ 7 ਪਾਊਂਡ 3 ਔਂਸ ਹੈ। ਪ੍ਰਿੰਸ ਹੈਰੀ ਨੇ ਸਾਥ ਦੇਣ ਲਈ ਸਭ ਦਾ ਧੰਨਵਾਦ ਕੀਤਾ। ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਜੋੜੇ ਨੂੰ ਪਹਿਲੀ ਸੰਤਾਨ ਹੋਣ ‘ਤੇ ਵਧਾਈ ਦਿੱਤੀ।