32.52 F
New York, US
February 23, 2025
PreetNama
ਸਮਾਜ/Social

ਬ੍ਰਿਟੇਨ ਨੇ ਕਿਹਾ, ਅਜੇ ਭਾਰਤ ਭੇਜਣ ਲਈ ਨਹੀਂ ਹੈ ਵਾਧੂ ਕੋਰੋਨਾ ਟੀਕੇ, ਖੁਦ ਜੂਝ ਰਹੇ ਹਾਂ ਮਹਾਮਾਰੀ ਨਾਲ

 ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਬੁੱਧਵਾਰ ਨੂੰ ਕਿਹਾ ਕਿ ਬ੍ਰ੍ਰਿਟੇਨ ਕੋਲ ਭਾਰਤ ਨੂੰ ਦੇਣ ਲਈ ਕੋਵਿਡ ਟੀਕਿਆਂ ਦਾ ਵਾਧੂ ਸਟਾਕ ਨਹੀਂ ਹੈ ਕਿਉਂਕਿ ਸਾਡਾ ਆਪਣਾ ਦੇਸ਼ ਕੋਰੋਨਾ ਵਾਇਰਸ ਦੀ ਘਾਤਕ ਲਹਿਰ ਨਾਲ ਜੂਝ ਰਿਹਾ ਹੈ। ਬ੍ਰਿਟੇਨ ਨੇ ਭਾਰਤ ਨੂੰ ਵੈਂਟੀਲੇਟਰ ਅਤੇ ਆਕਸੀਜਨ ਕੰਸੰਟ੍ਰੇਟਰ ਦਿੱਤੀਆਂ ਹਨ ਪਰ ਹੈਨਕਾਕ ਨੇ ਕਿਹਾ ਕਿ ਬ੍ਰਿਟੇਨ ਮੌਜੂਦਾ ਸਮੇਂ ਵਿਚ ਕੋਈ ਵੈਕਸੀਨ ਦੇਣ ਦੀ ਸਥਿਤੀ ਵਿਚ ਨਹੀਂ ਹੈ। ਸਾਡੇ ਕੋਲ ਫਿਲਹਾਲ ਯੂਕੇ ਵਿਚ ਵੈਕਸੀਨ ਦੀ ਕੋਈ ਵਾਧੂ ਖੁਰਾਕ ਨਹੀਂ ਹੈ।
ਬ੍ਰਿਟੇਨ ਨੇ ਕਿਹਾ ਕਿ ਉਹ ਫਿਲਹਾਲ ਕੋਰੋਨਾ ਟੀਕਿਆਂ ਲਈ ਆਪਣੀ ਘਰੇਲੂ ਪਹਿਲਤਾ ’ਤੇ ਜ਼ੋਰ ਦੇ ਰਹੇ ਹਨ ਅਤੇ ਇਸ ਪੜਾਅ ਵਿਚ ਭਾਰਤ ਵਰਗੇ ਲੋੜਵੰਦ ਦੇਸ਼ਾਂ ਨੂੰ ਮੁਹੱਈਆ ਕਰਾਉਣ ਲਈ ਉਨ੍ਹਾਂ ਕੋਲ ਵਾਧੂ ਡੋਜ਼ ਨਹੀ ਹੈ। ਭਾਰਤ ਵਿਚ ਮਹਾਮਾਰੀ ਦੀ ਦੂਜੀ ਲਹਿਰ ਦੇ ਸੰਦਰਭ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਬੁਲਾਰੇ ਨੇ ਕਿਹਾ ਕਿ ਇਸ ਪ੍ਰਕਿਰਿਆ ਵਿਚ ਨਿਰੰਤਰ ਸਮੀਖਿਆ ਕੀਤੀ ਜਾ ਰਹੀ ਹੈ। ਦੇਸ਼ 495 ਆਕਸੀਜਨ ਕੰਸੰਟ੍ਰੇਟਰ, 120 ਵੈਂਟੀਲੇਟਰ ਆਦਿ ਦਾ ਇਕ ਸਹਾਇਤਾ ਪੈਕੇਜ ਭੇਜ ਰਿਹਾ ਹੈ ਤਾਂ ਜੋ ਭਾਰਤ ਵਿਚ ਕਮੀ ਨੂੰ ਪੂਰਾ ਕੀਤਾ ਜਾ ਸਕੇ। 100 ਵੈਂਟੀਲੇਟਰ ਅਤੇ 95 ਆਕਸੀਜਨ ਕੰਸੰਟੇ੍ਰਟਰ ਦੀ ਪਹਿਲੀ ਖੇਪ ਮੰਗਲਵਾਰ ਸਵੇਰੇ ਨਵੀਂ ਦਿੱਲੀ ਪਹੁੰਚ ਚੁੱਕੀ ਹੈ।

Related posts

Lionel Messi ਨੇ ਦੂਜੀ ਵਾਰ ਜਿੱਤਿਆ ਫੀਫਾ ਦਾ ‘The Best Player’ ਐਵਾਰਡ, ਇਨ੍ਹਾਂ ਖਿਡਾਰੀਆਂ ਨੂੰ ਪਛਾੜਿਆ

On Punjab

Istanbul Airport Shuts : ਭਾਰੀ ਬਰਫ਼ਬਾਰੀ ਕਾਰਨ ਇਸਤਾਂਬੁਲ ਹਵਾਈ ਅੱਡਾ ਬੰਦ, ਸ਼ਾਪਿੰਗ ਮਾਲ ਤੇ ਫੂਡ ਡਲਿਵਰੀ ਸਮੇਤ ਹੋਰ ਸੇਵਾਵਾਂ ਵੀ ਪ੍ਰਭਾਵਿਤ

On Punjab

ਬੋਮਨ ਇਰਾਨੀ ਤੇ ਜ਼ੇਨੋਬੀਆ ਨੇ ਵਿਆਹ ਦੀ 40ਵੀਂ ਵਰ੍ਹੇਗੰਢ ਮਨਾਈ

On Punjab