ਬਰੈਂਪਟਨ ‘ਚ ਇਕ ਪੀੜਤ ਦੀ ਗੱਡੀ ਤੇ ਸੰਪਤੀ ਚੋਰੀ ਹੋਣ ਦੇ ਮਾਮਲੇ ‘ਚ ਪੀਲ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। 9 ਅਕਤੂਬਰ, 2021 ਨੂੰ ਰਾਤ 8 ਵਜੇ ਪੀੜਤ ਬ੍ਰੈਂਪਟਨ ਸ਼ਹਿਰ ਦੇ ਵਿਲੀਅਮਜ਼ ਪਾਰਕਵੇਅ ਤੇ ਐਲਬਰਨ ਮਾਰਕੇਲ ਬ੍ਰੈਂਪਟਨ ਦੇ ਇਕ ਸ਼ਹਿਰ ‘ਚ ਵਾਹਨ ਚਲਾ ਰਹੇ ਸਨ, ਜਦੋਂ ਉਨ੍ਹਾਂ ਦੇ ਵਾਹਨਾਂ ਦੀ ਆਪਸ ‘ਚ ਟੱਕਰ ਹੋ ਗਈ। ਪੁਲਿਸ ਨੂੰ ਬਾਅਦ ‘ਚ ਪਤਾ ਲੱਗਾ ਕਿ ਐਸਯੂਵੀ ਚੋਰੀ ਦੀ ਸੀ।
ਪੁਲਿਸ ਅਨੁਸਾਰ ਪੀੜਤ ਸੁਰੱਖਿਆ ਦੇ ਡਰੋਂ ਉੱਥੋਂ ਭੱਜ ਕੇ ਇਕ ਘਰ ਵਿਚ ਲੁਕ ਗਏ ਜਿਨ੍ਹਾਂ ਦਾ ਪਿੱਛਾ ਚਾਰ ਸ਼ੱਕੀ ਵਿਅਕਤੀ ਕਰ ਰਹੇ ਸਨ ਤੇ ਉਨ੍ਹਾਂ ਦੇ ਹੱਥ ਵਿਚ ਹਥਿਆਰ ਸਨ। ਅਧਿਕਾਰੀ ਬਾਅਦ ਵਿਚ ਉਸ ਐੱਸਯੂਵੀ ਦੀ ਲੋਕੇਸ਼ਨ ਲੱਭਣ ‘ਚ ਕਾਮਯਾਬ ਰਹੇ ਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਤੀਸਰਾ ਵਿਅਕਤੀ ਬ੍ਰੈਂਪਟਨ ਦੇ ਹੀ ਇਕ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਨੇ 29 ਸਾਲਾ ਸਿਮਰਨਜੀਤ ਨਾਰੰਗ, 36 ਸਾਲਾ ਦਵਿੰਦਰ ਮਾਨ ਤੇ 27 ਸਾਲਾ ਆਦੀਸ਼ ਸ਼ਰਮਾ ਵਾਸੀ ਬ੍ਰੈਂਪਟਨ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖਿਲਾਫ਼ ਚਾਰਜੀਸ਼ਟ ਤਿਆਰ ਕੀਤੀ ਹੈ। ਚੌਥਾ ਸ਼ੱਕੀ ਅਜੇ ਫਰਾਰ ਹੈ। ਹਾਲਾਂਕਿ ਜਾਂਚਕਰਤਾ ਉਸ ਨੂੰ ਲੱਭਣ ਲਈ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ।