PreetNama
ਰਾਜਨੀਤੀ/Politics

ਬੰਗਬੰਧੂ ਸ਼ੇਖਰ ਮੁਜੀਬ-ਉਰ-ਰਹਿਮਾਨ ਨੂੰ ਦਿੱਤਾ ਜਾਵੇਗਾ 2020 ਦਾ ਗਾਂਧੀ ਸ਼ਾਂਤੀ ਪੁਰਸਕਾਰ, ਭਾਰਤ ਸਰਕਾਰ ਨੇ ਕੀਤਾ ਐਲਾਨ

ਸੰਸਕ੍ਰਿਤੀ ਮੰਤਰਾਲੇ ਨੇ 2019 ਤੇ 2020 ਦੇ ਕੌਮਾਂਤਰੀ ਗਾਂਧੀ ਸ਼ਾਂਤੀ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਸ ਤਹਿਤ ਸਾਲ 2019 ਲਈ ਓਮਾਨ ਦੇ (ਮਰਹੂਮ) ਸੁਲਤਾਨ ਕਬੂਸ ਬਿਨ ਸਈਅਦ ਅਲ ਸਈਅਦ ਨੂੰ ਗਾਂਧੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਸਾਲ 2020 ਦੇ ਲਈ ਬੰਗਬੰਧੂ ਸ਼ੇਖ ਮੁਜੀਬੁਰ ਨੂੰ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਬੰਗਲਾਦੇਸ਼ ਵਿਚ ਦੇਸ਼ ਦਾ ਜਣਕ ਮੰਨਿਆ ਜਾਂਦਾ ਹੈ। ਗਾਂਧੀ ਸ਼ਾਂਤੀ ਪੁਰਸਕਾਰ, ਭਾਰਤ ਸਰਕਾਰ ਵੱਲੋਂ 1995 ਤੋਂ ਮਹਾਤਮਾ ਗਾਂਧੀ ਦੀ 125ਵੀਂ ਜੈਅੰਤੀ ਦੇ ਇਕ ਬਿਆਨ ਅਨੁਸਾਰ, ਇਸ ਪੁਰਸਕਾਰ ਨੂੰ ਬੰਗਲਾਦੇਸ਼ ਦੇ ਸਾਬਕਾ ਆਗੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਮਾਇੰਦਗੀ ਵਾਲੀ ਇਕ ਜਿਊਰੀ ਕਮੇਟੀ ਵੱਲੋਂ ਇਸ ਮਹੀਨੇ ਦੀ ਸ਼ੁਰੂਆਤ ‘ਚ ਦੇਣ ਲਈ ਚੋਣ ਕੀਤੀ ਗਈ ਸੀ। ਇਹ ਪੁਰਸਕਾਰ ਪੱਟੀਕਾ ਤੋਂ ਇਲਾਵਾ 1 ਕਰੋੜ ਰੁਪਏ ਦੇ ਨਕਦ ਪੁਰਸਕਾਰ ਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਦਾ ਹੈ।

ਇਹ ਪੁਰਸਕਾਰ ਵਿਅਕਤੀਆਂ ਤੇ ਸੰਸਥਾਵਾਂ ਨੂੰ ਅਹਿੰਸਾ ਤੇ ਹੋਰ ਗਾਂਧੀਵਾਦੀ ਤਰੀਕਿਆਂ ਜ਼ਰੀਏ ਸਮਾਜਿਕ, ਆਰਥਿਕ ਤੇ ਸਿਆਸੀ ਪਰਿਵਰਤਨ ਲਈ ਉਨ੍ਹਾਂ ਦੇ ਯੋਗਦਾਨ ਲਈ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਲਾਦੇਸ਼ ਦੀ ਆਜ਼ਾਦੀ ਦੀ ਸਵਰਨ ਜੈਅੰਤੀ ਤੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਸਮਾਗਮ ‘ਚ ਸ਼ਾਮਲ ਹੋਣ ਲਈ 26 ਮਾਰਚ ਨੂੰ ਢਾਕਾ ਜਾਣ ਵਾਲੇ ਹਨ। ਰਹਿਮਾਨ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਤੇ ਬਾਅਦ ਵਿਚ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸਨ। 15 ਅਗਸਤ, 1975 ਨੂੰ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਰਹਿਮਾਨ ਨੂੰ ਬੰਗਲਾਦੇਸ਼ ‘ਚ ਰਾਸ਼ਟਰਪਿਤਾ ਤੇ ਮੁਜੀਬ ਦੇ ਰੂਪ ‘ਚ ਜਾਣਿਆ ਜਾਂਦਾ ਹੈ।

Related posts

ਸ਼ੇਅਰ ਮਾਰਕੀਟ: ਸੈਂਸੈਕਸ 200 ਅੰਕ ਹੇਠਾਂ ਖਿਸਕਿਆ

On Punjab

26 ਜਨਵਰੀ ‘ਤੇ ਬ੍ਰਿਟੇਨ ਦੇ ਪੀਐਮ ਬੋਰਿਸ ਜੌਨਸਨ ਨੇ ਭਾਰਤ ਦਾ ਦੌਰਾ ਕੀਤਾ ਰੱਦ, ਦੱਸੀ ਇਹ ਵੱਡੀ ਵਜ੍ਹਾ

On Punjab

ਉੱਤਰਾਖੰਡ ‘ਆਲ ਸੀਜ਼ਨ’ ਸੈਰ-ਸਪਾਟਾ ਕੇਂਦਰ ਬਣੇ: ਮੋਦੀ

On Punjab