ਵੀਰਵਾਰ ਤੋਂ ਬੰਗਲਾਦੇਸ਼ ਤੇ ਅਫ਼ਗਾਨਿਸਤਾਨ ਵਿਚਾਲੇ ਚਟਗਾਂਵ ਵਿੱਚ ਟੈਸਟ ਮੈਚ ਖੇਡਿਆ ਜਾ ਰਿਹਾ ਹੈ । ਇਸ ਮੁਕਬਾਲੇ ਵਿੱਚ ਉਤਰਦੇ ਹੀ ਅਫ਼ਗਾਨਿਸਤਾਨ ਟੀਮ ਦੇ ਕਪਤਾਨ ਰਾਸ਼ਿਦ ਖ਼ਾਨ ਨੇ ਇਸ ਨਵਾਂ ਇਤਿਹਾਸ ਰਚ ਦਿੱਤਾ ਹੈ । ਜਿਸ ਵਿੱਚ ਰਾਸ਼ਿਦ ਖ਼ਾਨ ਸਭ ਤੋਂ ਘੱਟ ਉਮਰ ਵਿੱਚ ਟੈਸਟ ਦੀ ਕਪਤਾਨੀ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ । ਇਸ ਮਾਮਲੇ ਵਿੱਚ ਰਾਸ਼ਿਦ ਨੇ ਟੈਸਟ ਕ੍ਰਿਕਟ ਦਾ 15 ਸਾਲ ਪੁਰਾਣਾ ਜ਼ਿੰਬਾਬਵੇ ਦੇ ਟੈਸਟ ਕਪਤਾਨ ਦਾ ਰਿਕਾਰਡ ਵੀ ਤੋੜ ਦਿੱਤਾ ਹੈ ।ਦਰਅਸਲ, ਬੰਗਲਾਦੇਸ਼ ਤੇ ਅਫ਼ਗਾਨਿਸਤਾਨ ਵਿਚਾਲੇ ਖੇਡੇ ਜਾ ਰਹੇ ਇਸ ਮੁਕਾਬਲੇ ਵਿੱਚ ਅਫ਼ਗਾਨਿਸਤਾਨ ਟੀਮ ਦੇ ਕਪਤਾਨ ਰਾਸ਼ਿਦ ਖ਼ਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਹੈ । ਇਹ ਮੁਕਾਬਲਾ ਅਫ਼ਗਾਨਿਸਤਾਨ ਟੀਮ ਦਾ ਤੀਸਰਾ ਮੁਕਾਬਲਾ ਹੈ । ਇਸ ਤੋਂ ਪਹਿਲਾਂ ਅਫ਼ਗਾਨ ਟੀਮ ਨੇ ਭਾਰਤ ਤੇ ਆਇਰਲੈਂਡ ਖ਼ਿਲਾਫ਼ ਇਕ-ਇਕ ਟੈਸਟ ਮੈਚ ਖੇਡਿਆ ਹੈ, ਜਿਸ ਵਿੱਚ ਅਫ਼ਗਾਨਿਸਤਾਨ ਦੀ ਟੀਮ ਨੂੰ ਭਾਰਤ ਤੋਂ ਹਾਰ ਮਿਲੀ ਹੈ, ਜਦਕਿ ਆਇਰਲੈਂਡ ਨੂੰ ਹਰਾਇਆ ਹੈ ।
ਦੱਸ ਦੇਈਏ ਕਿ ਰਾਸ਼ਿਦ ਖਾਨ ਹੁਣ ਤੱਕ ਦੇ ਟੈਸਟ ਕਪਤਾਨਾਂ ਵਿਚੋਂ ਉਮਰ ਵਿੱਚ ਛੋਟੇ ਕਪਤਾਨ ਹਨ । ਰਾਸ਼ਿਦ ਖਾਨ ਤੋਂ ਪਹਿਲਾਂ ਇਹ ਵਰਲਡ ਰਿਕਾਰਡ ਜ਼ਿੰਬਾਬਵੇ ਟੀਮ ਦੇ ਸਾਬਕਾ ਕਪਤਾਨ ਟੇਟੇਂਡਾ ਤਾਇਬੂ ਦੇ ਨਾਂ ਸੀ, ਜਿਨ੍ਹਾਂ ਨੇ 20 ਸਾਲ ਦੀ ਉਮਰ ਵਿੱਚ ਟੈਸਟ ਟੀਮ ਦੀ ਕਪਤਾਨੀ ਕੀਤੀ ਸੀ । ਟੇਟੇਂਡਾ ਤਾਇਬੂ ਨੇ ਪਹਿਲੀ ਵਾਰ ਸਾਲ 2004 ਵਿੱਚ ਸ਼੍ਰੀਲੰਕਾ ਖਿਲਾਫ਼ ਟੈਸਟ ਮੈਚ ਵਿੱਚ ਕਪਤਾਨੀ ਕੀਤੀ ਸੀ ।ਇਸ ਮਾਮਲੇ ਵਿੱਚ ਰਾਸ਼ਿਦ ਖ਼ਾਨ ਦਾ ਕਹਿਣਾ ਹੈ ਕਿ ਉਹ ਟੀਮ ਵਿੱਚ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ । ਉਨ੍ਹਾਂ ਕਿਹਾ ਕਿ ਟੈਸਟ ਟੀਮ ਦੀ ਕਪਤਾਨੀ ਕਰਨਾ ਉਨ੍ਹਾਂ ਲਈ ਬਿਲਕੁਲ ਨਵਾਂ ਹੈ ਤੇ ਇਹ ਇਕ ਨਵੀਂ ਭੂਮਿਕਾ ਹੈ ।