19.08 F
New York, US
December 23, 2024
PreetNama
ਖਬਰਾਂ/News

ਬੰਗਲਾਦੇਸ਼ ਦੇ ਵਿਜੇ ਦਿਵਸ ਸਮਾਗਮ ’ਚ ਸ਼ਾਮਲ ਹੋਣਗੇ ਰਾਸ਼ਟਰਪਤੀ ਕੋਵਿੰਦ, 16 ਦਸੰਬਰ ਤੋਂ ਸ਼ੁਰੂ ਹੋਵੇਗੀ ਯਾਤਰਾ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਬੰਗਲਾਦੇਸ਼ ਦੇ ਵਿਜੇ ਦਿਵਸ ਸਮਾਗਮ ’ਚ ਸ਼ਾਮਲ ਹੋਣ ਲਈ 16 ਦਸੰਬਰ ਨੂੰ ਢਾਕਾ ਜਾਣਗੇ।

ਡੇਲੀ ਸਟਾਰ ਅਖ਼ਬਾਰ ਦੀ ਐਤਵਾਰ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਕੋਵਿੰਦ ਆਪਣੇ ਬੰਗਲਾਦੇਸ਼ੀ ਹਮ-ਅਹੁਦਾ ੋਅਬਦੁਲ ਹਾਮਿਦ ਦੇ ਸੱਦੇ ’ਤੇ 16 ਤੇ 17 ਦਸੰਬਰ ਨੂੰ ਬੰਗਲਾਦੇਸ਼ ਦਾ ਦੌਰਾ ਕਰਨਗੇ। ਵਿਦੇਸ਼ ਮੰਤਰੀ ਏਕੇ ਅਬਦੁਲ ਮੋਮਿਨ ਨੇ ਕਿਹਾ ਕਿ ਰਾਸ਼ਟਰਪਤੀ ਕੋਵਿੰਦ ਦਾ ਇਹ ਪਹਿਲਾ ਬੰਗਲਾਦੇਸ਼ ਦੌਰਾ ਹੋਵੇਗਾ। ਰਿਪੋਰਟ ’ਚ ਕਿਹਾ ਗਿਆ ਕਿ ਬੰਗਲਾਦੇਸ਼ ਤੇ ਭਾਰਤ ਛੇ ਦਸੰਬਰ ਨੂੰ ਦੋਸਤੀ ਦਿਵਸ ਮੌਕੇ ਸਾਂਝੇ ਤੌਰ ’ਤੇ ਲੋਗੋ ਤੇ ਬੈਕਡ੍ਰਾਪ ਡਿਜ਼ਾਇਨਿੰਗ ਮੁਕਾਬਲੇ ਕਰਵਾਉਣਗੇ।

ਢਾਕਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਛੇ ਦਸੰਬਰ ਨੂੰ ਦੋਸਤੀ ਦਿਵਸ ਤੇ 16 ਦਸੰਬਰ ਨੂੰ ਬੰਗਲਾਦੇਸ਼ ਦੇ ਵਿਜੇ ਦਿਵਸ ਦੇ ਮੱਦੇਨਜ਼ਰ ਭਾਰਤ ਤੇ ਬੰਗਲਾਦੇਸ਼ ਮਿਲ ਕੇ ਕੰਮ ਕਰ ਰਹੇ ਹਨ। ਇਸ ਸਿਲਸਿਲੇ ’ਚ ਦੋਵਾਂ ਦੇਸ਼ਾਂ ਵਿਚਾਲੇ ਉੱਚ ਪੱਧਰੀ ਦੌਰੇ ਹੋ ਰਹੇ ਹਨ। ਰਾਸ਼ਟਰਪਤੀ ਕੋਵਿੰਦ ਵਿਜੇ ਦਿਵਸ ਤੋਂ ਇਲਾਵਾ ਹੋਰ ਅਹਿਮ ਪ੍ਰੋਗਰਾਮਾਂ ’ਚ ਵੀ ਹਿੱਸਾ ਲੈਣਗੇ।

ਬੰਗਲਾਦੇਸ਼ ’ਚ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਜਨਮ ਦਿਨ ਮੌਕੇ ਮੁਜੀਬ ਸਾਲ ਤੇ ਦੇਸ਼ ਦੇ ਮੁਕਤੀ ਸੰਗਰਾਮ ਦੇ 50 ਸਾਲ ਪੂਰੇ ਹੋਣ ’ਤੇ ਕਈ ਸਮਾਗਮ ਕਰਵਾਏ ਜਾ ਰੇ ਹਨ। ਦੋਵੇਂ ਦੇਸ਼ ਰਾਜਨੀਤਿਕ ਸਬੰਧਾਂ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ ਦਾ ਵੀ ਜਸ਼ਨ ਮਨਾ ਰਹੇ ਹਨ। 25 ਮਾਰਚ 1971 ਦੀ ਅੱਧੀ ਰਾਤ ਨੂੰ ਪਕਿਸਤਾਨੀ ਫ਼ੌਜੀਆਂ ਵੱਲੋਂ ਤਤਕਾਲੀ ਪੂਰਬੀ ਪਾਕਿਸਤਾਨ ’ਤੇ ਅਚਾਨਕ ਹਮਲੇ ਤੋਂ ਬਾਅਦ ਬੰਗਲਾਦੇਸ਼ ਮੁਕਤੀ ਸੰਗਰਾਮ ਸ਼ੁਰੂ ਹੋਇਆ ਸੀ ਤੇ 16 ਦਸੰਬਰ ਨੂੰ ਖ਼ਤਮ ਹੋਇਆ ਸੀ। ਨੌਂ ਮਹੀਨੇ ਚੱਲੀ ਜੰਗ ’ਚ 30 ਲੱਖ ਲੋਕ ਮਾਰੇ ਗਏ ਸਨ। ਭਾਰਤ ਨੇ ਛੇ ਦਸੰਬਰ 1971 ਨੂੰ ਬੰਗਲਾਦੇਸ਼ ਨੂੰ ਮਾਨਤਾ ਦਿੱਤੀ ਸੀ। ਪ੍ਰਧਾਨ ਮਤੰਰੀ ਨਰਿੰਦਰ ਮੋਦੀ ਨੇ ਮਾਰਚ ’ਚ ਬੰਗਲਾਦੇਸ਼ ਦੀ ਯਾਤਰਾ ਕੀਤੀ ਸੀ ਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ ਸੀ। ਦੋਵਾਂ ਨੇਤਾਵਾਂ ਨੇ ਦੁੱਵਲੇ ਸਬੰਧਾਂ ਦੀ ਵਿਆਪਕ ਸਮੀਖਿਆ ਵੀ ਕੀਤੀ ਸੀ।

Related posts

ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨਾਲ ਹੱਥ ਮਿਲਾਉਣ ਨੂੰ ਰਾਜ਼ੀ ਹੋਏ ਖਹਿਰਾ

On Punjab

ਆਮ ਲੋਕਾਂ ਨੂੰ ਦੋਹਰੀ ਰਾਹਤ, ਹੁਣ 3 ਸਾਲਾਂ ‘ਚ ਸਭ ਤੋਂ ਘੱਟ ਹੋਈ ਥੋਕ ਮਹਿੰਗਾਈ, ਵਿਆਜ ਦਰਾਂ ‘ਤੇ ਕੀ ਹੋਵੇਗਾ ਅਸਰ!

On Punjab

ਭੂਚਾਲ: ਨੇਪਾਲ ’ਚ 4.8 ਤੀਬਰਤਾ ਦੇ ਭੂਚਾਲ ਦੇ ਝਟਕੇ

On Punjab