ਅੱਤਵਾਦੀਆਂ ਨੇ ਬੰਗਲਾਦੇਸ਼ ਨੂੰ ਆਪਣਾ ਅਗਲਾ ਬੇਸ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਹਿੰਗਾਗ੍ਰਸਤ ਅਫਗਾਨਿਸਤਾਨ ਨਾਲ ਹੀ ਤਾਲਿਬਾਨ ਤੇ ਹੋਰ ਅੱਤਵਾਦੀ ਸੰਗਠਨਾਂ ਦਾ ਅਗਲਾ ਨਿਸ਼ਾਨਾ ਹੁਣ ਬੰਗਲਾਦੇਸ਼ ਹੈ। ਬੰਗਲਾਦੇਸ਼ ‘ਚ ਫਡ਼ੇ ਗਏ ਹਿਫਾਜਤ ਉਗਵਾਦੀਆਂ ਨੇ ਪੁਲਿਸ ਨੂੰ ਦੱਸਿਆ ਕਿ ਤਾਲਿਬਾਨ ਬੰਗਲਾਦੇਸ਼ ਨੂੰ ਤਾਲਿਬਾਨ ਸਟੇਟ ਬਣਾਉਣਾ ਚਾਹੁੰਦੇ ਹਨ। ਹਿਫਾਜਤ ਪਾਕਿਸਤਾਨ ਦੀ ਸ਼ਰਨ ‘ਚ ਪਲ ਰਹੇ ਕੁਖਯਾਤ ਲਸ਼ਕਰ-ਏ-ਤਾਇਬਾ ਨਾਲ ਸਿੱਧਾ ਸਬੰਧ ਰੱਖਦਾ ਹੈ। ਬੰਗਾਲਦੇਸ਼ ‘ਚ ਸਰਗਰਮ ਅੱਤਵਾਦੀਆਂ ਦੀ ਫੰਡਿੰਗ ਵੀ ਪਾਕਿਸਤਾਨ ਤੋਂ ਹੀ ਰਹੀ ਹੈ।ਅਫਗਾਨਿਸਤਾਨ ਤੋਂ ਅਮਰੀਕਾ ਤੇ ਨਾਟੋ ਦੇਸ਼ ਦੇ ਫੌਜੀਆਂ ਦੀ ਵਾਪਸੀ 11 ਸਤੰਬਰ ਤਕ ਹੋ ਜਾਵੇਗੀ। 1 ਮਈ ਤੋਂ ਸੈਨਾ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੌਰਾਨ ਤਾਲਿਬਾਨ ਪੂਰੀ ਤਰ੍ਹਾਂ ਬੇਨਾਬ ਹੋ ਗਿਆ ਹੈ ਤੇ ਇਹ ਵੀ ਪੁਖ਼ਤਾ ਜਾਣਕਾਰੀ ਮਿਲ ਗਈ ਹੈ ਕਿ ਉਸ ਦਾ ਸਬੰਧ ਨਿਰੰਤਰ ਅਲਕਾਇਦਾ ਨਾਲ ਬਣਿਆ ਹੋਇਆ ਹੈ। ਅਲਕਾਇਦਾ ਨੇ ਹਾਲ ਹੀ ‘ਚ ਐਲਾਨ ਕਰ ਦਿੱਤਾ ਹੈ ਕਿ ਉਹ ਵਿਦੇਸ਼ੀ ਸੈਨਾ ਦੀ ਵਾਪਸੀ ਤੋਂ ਬਾਅਦ ਫਿਰ ਅਫਗਾਨਿਸਤਾਨ ‘ਚ ਪਰਤੇਗਾ। ਅਫਗਾਨਿਸਤਾਨ ਦੇ ਨਾਲ ਹੀ ਇਹ ਅੱਤਵਾਦੀ ਹੁਣ ਬੰਗਲਾਦੇਸ਼ ‘ਚ ਵੀ ਸਰਗਰਮ ਹੋ ਗਏ ਹਨ। ਇਨ੍ਹਾਂ ਦੀ ਯੋਜਨਾ ਲੰਬੀ ਹੈ। ਪਾਕਿ ਇਨ੍ਹਾਂ ਅੱਤਵਾਦੀਆਂ ਰਾਹੀਂ ਬੰਗਲਾਦੇਸ਼ ਦੀ ਆਜ਼ਾਦੀ ਦਾ ਬਦਲਾ ਲੈਣਾ ਚਾਹੁੰਦਾ ਹੈ।