62.42 F
New York, US
April 23, 2025
PreetNama
ਖਬਰਾਂ/News

ਬੰਗਲਾਦੇਸ਼: ਮੁਜ਼ਾਹਰਾਕਾਰੀਆਂ ਨੂੰ ਹਫ਼ਤੇ ’ਚ ਗੈਰਕਾਨੂੰਨੀ ਹਥਿਆਰ ਮੋੜਨ ਦੀ ਅਪੀਲ

ਢਾਕਾ

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਵਿਚ ਗ੍ਰਹਿ ਮੰਤਰੀ ਬ੍ਰਿਗੇਡੀਅਰ ਜਨਰਲ (ਸੇਵਾਮੁਕਤ) ਐੱਮ. ਸਖ਼ਾਵਤ ਹੁਸੈਨ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਾਲੀਆ ਹਿੰਸਾ ਦੌਰਾਨ ਪੁਲੀਸ ਤੇ ਸਲਾਮਤੀ ਦਸਤਿਆਂ ਤੋਂ ਲੁੱਟਆਂ-ਖੋਹੀਆਂ ਰਾਈਫਲਾਂ ਸਣੇ ਹੋੋਰ ਸਾਰੇ ਗ਼ੈਰਕਾਨੂੰਨੀ ਤੇ ਅਣਅਧਿਕਾਰਤ ਹਥਿਆਰ 19 ਅਗਸਤ ਤੱਕ ਵਾਪਸ ਕਰ ਦੇਣ। ਹੁਸੈਨ ਨੇ ਕਿਹਾ ਕਿ ਜੇ ਇਹ ਹਥਿਆਰ ਨੇੜਲੇ ਪੁਲੀਸ ਥਾਣਿਆਂ ਵਿਚ ਵਾਪਸ ਨਾ ਕੀਤੇ ਗਏ ਤਾਂ ਅਥਾਰਿਟੀਜ਼ ਵੱਲੋਂ ਤਲਾਸ਼ੀ ਲਈ ਜਾਵੇਗੀ ਅਤੇ ਜੇ ਇਸ ਦੌਰਾਨ ਕਿਸੇ ਦੇ ਕਬਜ਼ੇ ’ਚੋਂ ਗੈਰਕਾਨੂੰਨੀ ਹਥਿਆਰ ਬਰਾਮਦ ਹੋ ਗਏ ਤਾਂ ਉਸ ਖਿਲਾਫ਼ ਦੋਸ਼ ਆਇਦ ਕੀਤੇ ਜਾਣਗੇ। ‘ਦਿ ਡੇਲੀ ਸਟਾਰ’ ਅਖ਼ਬਾਰ ਵਿਚ ਕਿਹਾ ਕਿ ਹੁਸੈਨ ਹਾਲੀਆ ਰੋਸ ਮੁਜ਼ਾਹਰਿਆਂ ਦੌਰਾਨ ਜ਼ਖ਼ਮੀ ਹੋਏ ਨੀਮ ਫੌਜੀ ਬਲ ਬੰਗਲਾਦੇਸ਼ ਅੰਸਾਰ ਦੇ ਮੈਂਬਰਾਂ ਦੀ ਖ਼ਬਰਸਾਰ ਲੈਣ ਮਗਰੋਂ ਕੰਬਾਇੰਡ ਮਿਲਟਰੀ ਹਸਪਤਾਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਹੁਸੈਨ ਨੇ ਕਿਹਾ ਕਿ ਪ੍ਰਦਰਸ਼ਨਾਂ ਦੌਰਾਨ ਪੰਜ ਸੌ ਦੇ ਕਰੀਬ ਲੋਕ ਮਾਰੇ ਗਏ ਤੇ ਹਜ਼ਾਰਾਂ ਹੋਰ ਜ਼ਖ਼ਮੀ ਹੋ ਗਏੇ। ਉਨ੍ਹਾਂ ਕਿਹਾ, ‘‘ਇਕ ਵੀਡੀਓ ਵਿਚ ਨੌਜਵਾਨ 7.61 ਐੱਮਐੱਮ ਦੀ ਰਾਈਫਲ ਲਿਜਾਂਦਾ ਦਿਸ ਰਿਹਾ ਹੈ। ਇਸ ਦਾ ਮਤਲਬ ਹੈ ਕਿ ਰਾਈਫਲ ਨਹੀਂ ਮੋੜੀ ਗਈ। ਜੇ ਕਿਸੇ ਭੈਅ ਕਰਕੇ ਤੁਸੀਂ ਹਥਿਆਰ ਨਹੀਂ ਮੋੜ ਰਹੇ ਤਾਂ ਕਿਸੇ ਹੋਰ ਜ਼ਰੀਏ ਇਸ ਨੂੰ ਵਾਪਸ ਕਰ ਦਿਓ।’’ ਹੁਸੈਨ ਨੇ ਕਿਹਾ ਕਿ ਅੰਸਾਰ ਮੈਂਬਰਾਂ ’ਤੇ ਗੋਲੀ ਚਲਾਉਣ ਵਾਲੇ ਨੌਜਵਾਨ, ਜੋ ਸਾਦੇ ਕੱਪੜਿਆਂ ਵਿਚ ਸੀ, ਦੀ ਸ਼ਨਾਖਤ ਲਈ ਜਾਂਚ ਕਰਵਾਈ ਜਾਵੇਗੀ। ਹੁਸੈਨ ਨੇ ਫ਼ਰਜ਼ੀ ਜਾਂ ਗੁੰਮਰਾਹਕੁਨ ਖ਼ਬਰਾਂ ਛਾਪਣ ਜਾਂ ਬਰਾਡਕਾਸਟ ਕਰਨ ਵਾਲੇ ਮੀਡੀਆ ਆਊਟਲੈੱਟਸ ਬੰਦ ਕਰਨ ਸਬੰਧੀ ਆਪਣੀ ਟਿੱਪਣੀਆਂ ਬਾਰੇ ਲਹਿਜਾ ਅੱਜ ਨਰਮ ਰੱਖਿਆ। -ਪੀਟੀਆਈ

ਬੰਗਲਾਦੇਸ਼ ਬੈਂਕ ਦੇ ਦੋ ਡਿਪਟੀ ਗਵਰਨਰਾਂ ਨੇ ਅਸਤੀਫ਼ੇ ਦਿੱਤੇ

ਢਾਕਾ:

ਬੰਗਲਾਦੇਸ਼ ਬੈਂਕ ਦੇ ਗਵਰਨਰ ਵੱਲੋਂ ਪਿਛਲੇ ਦਿਨੀਂ ਦਿੱਤੇ ਅਸਤੀਫ਼ੇ ਮਗਰੋਂ ਅੱਜ ਬੈਂਕ ਦੇ ਦੋ ਡਿਪਟੀ ਗਵਰਨਰਾਂ ਤੇ ਬੰਗਲਾਦੇਸ਼ ਫਾਇਨਾਂਸ਼ੀਅਲ ਇੰਟੈਲੀਜੈਂਸ ਯੂਨਿਟ (ਬੀਐੱਫਯੂਆਈ) ਦੇ ਮੁਖੀ ਨੇ ਅੰਤਰਿਮ ਸਰਕਾਰ ਦੀਆਂ ਹਦਾਇਤਾਂ ਉੱਤੇ ਅਸਤੀਫੇ ਦੇ ਦਿੱਤੇ ਹਨ। ‘ਦਿ ਢਾਕਾ ਟ੍ਰਿਬਿਊਨ’ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਕਿ ਕੇਂਦਰੀ ਬੈਂਕ ਦੇ ਸਲਾਹਕਾਰ ਨੇ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ ਹੈ। ਬੰਗਲਾਦੇਸ਼ ਬੈਂਕ ਦੇ ਗਵਰਨਰ ਅਬਦੁਰ ਰੌਫ ਤਾਲੁਕਦਾਰ ਨੇ ਸ਼ੁੱਕਰਵਾਰ ਨੂੰ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅਸਤੀਫਾ ਦੇ ਦਿੱਤਾ ਸੀ। -ਪੀਟੀਆਈ

ਅੰਤਰਿਮ ਸਰਕਾਰ ਅਮਨ ਕਾਨੂੰਨ ਦੀ ਬਹਾਲੀ ਯਕੀਨੀ ਬਣਾਏ: ਥਰੂਰ

ਨਵੀਂ ਦਿੱਲੀ:

ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹਰ ਅਕੀਦੇ ਨਾਲ ਸਬੰਧਤ ਸਾਰੇ ਬੰਗਲਾਦੇਸ਼ੀਆਂ ਦੇ ਹਿੱਤ ਵਿਚ ਅਮਨ-ਕਾਨੂੰਨ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ। ਥਰੂਰ ਨੇ ਇੰਡੀਅਨ ਕਲਚਰਲ ਸੈਂਟਰ, ਮੰਦਰਾਂ ਤੇ ਹਿੰਦੂਆਂ ਦੇ ਘਰਾਂ ’ਤੇ ਹਮਲਿਆਂ ਨੂੰ ‘ਨਮੋਸ਼ੀਜਨਕ’ ਦੱਸਿਆ। ਭਾਰਤ ਦੇ ਸਾਬਕਾ ਵਿਦੇਸ਼ ਰਾਜ ਮੰਤਰੀ ਥਰੂਰ ਨੇ ਐਕਸ ’ਤੇ ਬੰਗਲਾਦੇਸ਼ ਵਿਚ 1971 ਦੇ ਸ਼ਹੀਦ ਮੈਮੋਰੀਅਲ ਕੰਪਲੈਕਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਮੁਜੀਬੁਰ ਨਗਰ ਕੰਪਲੈਕਸ ਵਿਚ ‘ਬੁੱਤਾਂ ਦੀਆਂ ਅਜਿਹੀਆਂ ਤਸਵੀਰਾਂ ਦੇਖ ਕੇ ਦੁੱਖ ਹੋਇਆ।’ -ਪੀਟੀਆਈ

ਨਿਆਂਪਾਲਿਕਾ ’ਚ ‘ਗ਼ਲਤ ਕੰਮ’ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ: ਚੀਫ ਜਸਟਿਸ

ਢਾਕਾ:

ਬੰਗਲਾਦੇਸ਼ ਦੇ ਨਵਨਿਯੁਕਤ ਚੀਫ ਜਸਟਿਸ ਸੱਯਦ ਰੇਫਾਤ ਅਹਿਮਦ ਨੇ ਅੱਜ ਚੇਤਾਵਨੀ ਦਿੱਤੀ ਨਿਆਂਪਾਲਿਕਾ ਨਾਲ ਸਬੰਧਤ ਕਿਸ ਵੀ ਵਿਅਕਤੀ ਨੇ ਜੇ ਕੋਈ ‘ਮਾੜਾ ਕੰਮ’ ਕੀਤਾ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਟਾਰਨੀ ਜਨਰਲ ਦੇ ਦਫ਼ਤਰ ਤੇ ਸੁਪਰੀਮ ਕੋਰਟ ਬਾਰ ਵੱਲੋਂ ਐਪੀਲੇਟ ਡਿਵੀਜ਼ਨ ਵਿਚ ਕਰਵਾਈ ਰਿਸੈਪਸ਼ਨ ਦੌਰਾਨ ਬੋਲਦਿਆਂ ਅਹਿਮਦ ਨੇ ਹਾਲੀਆ ਰੋਸ ਮੁਜ਼ਾਹਰਿਆਂ ਦੌਰਾਨ ਮਾਰੇ ਗਏ ਵਿਅਕਤੀਆਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, ‘‘ਮੈਂ ਵਿਦਿਆਰਥੀਆਂ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ। ਮੈਂ ਇਸ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਨੂੰ ਵੀ ਵਧਾਈ ਦਿੰਦਾ ਹਾਂ।

 

Related posts

ਏਅਰ ਇੰਡੀਆ ਨੇ ਅਮਰੀਕਾ ਲਈ ਉਡਾਣਾਂ ਮੁੜ ਸ਼ੁਰੂ ਕੀਤੀਆਂ

On Punjab

ਸਰਕਾਰ ਵਿਰੋਧੀ ਗਤੀਵਿਧੀਆਂ ਦਾ ਮਾਮਲਾ : ਸਿੱਖਿਆ ਪ੍ਰੋਵਾਈਡਰ ਨੂੰ ਕਾਰਨ ਦੱਸੋ ਨੋਟਿਸ ਜਾਰੀ, ਸੇਵਾਵਾਂ ਖ਼ਤਮ ਹੋਣ ਦੀ ਲਟਕੀ ਤਲਵਾਰ

On Punjab

ਊਸ਼ਾ ਵਾਂਸ ਦੀ ਉਪ ਰਾਸ਼ਟਰਪਤੀ ਵਜੋਂ ਚੋਣ ਕਰਦਾ, ਪਰ ਜਾਨਸ਼ੀਨ ਦੀ ਕਤਾਰ ਇੰਜ ਕੰਮ ਨਹੀਂ ਕਰਦੀ: ਟਰੰਪ

On Punjab