PreetNama
ਸਮਾਜ/Social

ਬੰਗਲਾ ਦੇਸ਼ : ਰੋਹਿੰਗਾ ਰਫਿਊਜ਼ੀ ਕੈਂਪ ’ਚ ਅੰਨ੍ਹੇਵਾਹ ਫਾਇਰਿੰਗ, 7 ਲੋਕ ਮਰੇ

ਬੰਗਲਾ ਦੇਸ਼ ਦੇ ਰੋਹਿੰਗਾ ਵਿਚ ਸ਼ੁੱਕਰਵਾਰ ਨੂੰ ਗੋਲੀਬਾਰੀ ਹੋਈ। ਇਸ ਵਿਚ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਨਿਊਜ਼ ਏਜੰਸੀ ਏਐਫਪੀ ਨੇ ਬੰਗਲਾ ਦੇਸ਼ ਪੁਲਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਰੋਹਿੰਗਾ ਰਫਿਊਜ਼ੀ ਕੈਂਪ ਵਿਚ ਸਥਿਤ ਮਦਰੱਸੇ ਵਿਚ ਹੋਇਆ। ਇਥੇ ਇਕ ਅਣਜਾਣ ਵਿਅਕਤੀ ਨੇ ਹਮਲਾ ਕਰ ਦਿੱਤਾ। ਵਿਅਕਤੀ ਵੱਲੋਂ ਫਾਇਰਿੰਗ ਵਿਚ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਲੋਕਾਂ ਦੀ ਮੌਤ ਹਸਪਤਾਲ ਵਿਚ ਇਲਾਜ ਦੌਰਾਨ ਹੋਈ।

ਬੰਗਲਾ ਦੇਸ਼ ਵਿਚ ਦੁਨੀਆ ਦਾ ਸਭ ਤੋਂ ਵੱਡਾ ਰੋਹਿੰਗਾ ਰਫਿਊਜ਼ੀ ਕੈਂਪ ਹੈ। ਇਥੋਂ ਲਗਪਗ 10 ਲੱਖ ਰੋਹਿੰਗਾ ਰਹਿੰਦੇ ਹਨ। ਇਹ ਰੋਹਿੰਗਾ 2017 ਵਿਚ ਮਿਆਂਮਾਰ ਤੋਂ ਭੱਜ ਕੇ ਆਏ ਸਨ। 2017 ਵਿਚ ਬੁੱਧ ਬਹੁਗਿਣਤੀ ਦੇਸ਼ ਮਿਆਂਮਾਰ ਵਿਚ ਉਥੋਂ ਦੀ ਫੌਜ ਨੇ ਰੋਹਿੰਗਾ ਖਿਲਾਫ਼ ਕਾਰਵਾਈ ਕੀਤੀ ਸੀ। ਉਸ ਤੋਂ ਬਾਅਦ ਰੋਹਿੰਗਾ ਮੁਸਲਮਾਨ ਉਥੋਂ ਭੱਜ ਗਏ। ਇਨ੍ਹਾਂ ਵਿਚੋਂ ਜ਼ਿਆਦਾਤਰ ਬੰਗਲਾ ਦੇਸ਼ ਵਿਚ ਰਫਿਊਜ਼ੀ ਕੈਂਪ ਵਿਚ ਰਹਿ ਰਹੇ ਹਨ।

Related posts

ਰਾਮਦੇਵ ਦੀ ‘ਸ਼ਰਬਤ ਜਿਹਾਦ’ ਟਿੱਪਣੀ ਨੇ ਕੋਰਟ ਦੀ ਜ਼ਮੀਰ ਨੂੰ ਝੰਜੋੜਿਆ

On Punjab

ਉਤਰੀ ਜਪਾਨ ਵਿੱਚ 7.0 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ

On Punjab

ਮਿਆਂਮਾਰ ਦੀ ਫ਼ੌਜ ਨੇ ਮੁਜ਼ਾਹਰਾਕਾਰੀਆਂ ਨਾਲ ਖੇਡੀ ਖ਼ੂਨ ਦੀ ਹੋਲੀ, ਇਕ ਦਿਨ ‘ਚ 114 ਲੋਕਾਂ ਦੀ ਮੌਤ

On Punjab