ਜੈਪੁਰ: ਇੱਥੇ ਖੇਡੇ ਜਾ ਰਹੇ ਆਈਪੀਐਲ ਮੈਚ ਵਿਚ ਰਾਇਲ ਚੈਲੰਜਰਜ਼ ਬੰਗਲੁਰੂ ਨੇ ਰਾਜਸਥਾਨ ਰਾਇਲਜ਼ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ ਹੈ। ਰਾਜਸਥਾਨ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ ਵੀਹ ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 173 ਦੌੜਾਂ ਬਣਾਈਆਂ ਜਦਕਿ ਬੰਗਲੁਰੂ ਨੇ ਜੇਤੂ ਟੀਚਾ 18ਵੇਂ ਓਵਰ ਵਿਚ ਵੀ ਇਕ ਵਿਕਟ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਇਸ ਆਈਪੀਐਲ ਵਿੱਚ ਆਰਸੀਬੀ ਦੀ ਇਹ ਚੌਥੀ ਜਿੱਤ ਹੈ ਜੋ ਉਸ ਨੇ ਛੇ ਮੈਚਾਂ ਵਿਚ ਹਾਸਲ ਕੀਤੀ ਹੈ। ਰਾਜਸਥਾਨ ਵਲੋਂ ਯਸ਼ੱਸਵੀ ਜੈਸਵਾਲ ਨੇ ਸਭ ਤੋਂ ਵੱਧ 75 ਦੌੜਾਂ ਬਣਾਈਆਂ ਜਦਕਿ ਬੰਗਲੁਰੂ ਵੱਲੋਂ ਫਿਲਿਪ ਸਾਲਟ ਨੇ 65 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਿਰਾਟ ਕੋਹਲੀ ਤੇ ਦੇਵਦੱਤ ਨੇ ਕ੍ਰਮਵਾਰ 62 ਤੇ 40 ਦੌੜਾਂ ਬਣਾਈਆਂ ਤੇ ਦੋਵੇਂ ਨਾਬਾਦ ਰਹੇ। ਬੰਗਲੁਰੂ ਨੇ 17.3 ਓਵਰਾਂ ਵਿੱਚ ਇਕ ਵਿਕਟ ਦੇ ਨੁਕਸਾਨ ਨਾਲ 175 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਬੰਗਲੁਰੂ ਨੇ ਰਾਜਸਥਾਨ ਨੂੰ ਨੌਂ ਵਿਕਟਾਂ ਨਾਲ ਹਰਾਇਆ