ਏਐੱਨਆਈ, ਓਟਾਵਾ : Hindu Temple Attacks in Canada : ਕੈਨੇਡਾ ਦੇ ਬਰੈਂਪਟਨ ‘ਚ ਐਤਵਾਰ ਨੂੰ ਹਿੰਦੂ ਮੰਦਰ ਕੰਪਲੈਕਸ ‘ਚ ਕੱਟੜਪੰਥੀਆਂ ਨੇ ਹਿੰਦੂ ਸ਼ਰਧਾਲੂਆਂ ‘ਤੇ ਹਮਲਾ ਕੀਤਾ। ਇਸ ਹਿੰਸਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਕੱਟੜਪੰਥੀ ਲਾਲ ਲਕੀਰ ਨੂ ਪਾਰ ਕਰ ਚੁੱਕੇ ਹਨ। ਇਹ ਘਟਨਾ ਕੈਨੇਡਾ ‘ਚ ਅੱਤਵਾਦ ਦੇ ਉਭਾਰ ਨੂੰ ਉਜਾਗਰ ਕਰਦੀ ਹੈ।
ਮੰਦਰ ਕੰਪਲੈਕਸ ‘ਚ ਇਕਜੁੱਟ ਹੋਏ ਲੋਕ
ਉੱਥੇ ਹੀ ਕੈਨੇਡਾ ‘ਚ ਮੌਜੂਦ ਹਿੰਦੂ ਭਾਈਚਾਰੇ ਦੇ ਲੋਕ ਇਕਜੁੱਟ ਹੋ ਕੇ ਇਸ ਹਿੰਸਾ ਦਾ ਵਿਰੋਧ ਕਰ ਰਹੇ ਹਨ। ਹਿੰਦੂਆਂ ਨੇ ਉੱਥੇ ਇਕਜੁੱਟ ਹੋ ਕੇ ‘ਸਭ ਨੂੰ ਇਕਜੁੱਟ ਹੋਣਾ ਪਵੇਗਾ’ ਤੇ ‘ਬੰਟੋਗੇ ਤੋ ਕਟੋਗੇ’ ਵਰਗੇ ਨਾਅਰੇ ਲਾਏ।ਬਰੈਂਪਟਨ ਮੰਦਰ ਦੇ ਪੁਜਾਰੀ ਨੇ ਹਿੰਦੂ ਭਾਈਚਾਰੇ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਰਹਿਣ ਦੀ ਲੋੜ ਹੈ। ਜੇਕਰ ਅਸੀਂ ਇਕਜੁੱਟ ਰਹਾਂਗੇ ਤਾਂ ਸੁਰੱਖਿਅਤ ਰਹਾਂਗੇ। ਇਸ ਦੇ ਨਾਲ ਹੀ ਮੰਦਰ ‘ਚ ਮੌਜੂਦ ਲੋਕਾਂ ਨੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ।ਪੁਜਾਰੀ ਨੇ ਕਿਹਾ ਕਿ ਇਹ ਹਮਲਾ ਸਿਰਫ਼ ਹਿੰਦੂ ਸਭਾ ‘ਤੇ ਨਹੀਂ, ਸਗੋਂ ਵਿਸ਼ਵ ਦੇ ਹਿੰਦੂਆਂ ‘ਤੇ ਹਮਲਾ ਹੈ। ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ, ਪਰ ਜੇ ਕੋਈ ਸਾਡਾ ਵਿਰੋਧ ਕਰੇ… ਇਸ ਤੋਂ ਬਾਅਦ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
PM ਟਰੂਡੋ ਨੇ ਕੀ ਕਿਹਾ?
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਘਟਨਾ ‘ਤੇ ਚਿੰਤਾ ਪ੍ਰਗਟਾਈ ਹੈ। ਟਰੂਡੋ ਨੇ ਕਿਹਾ ਕਿ ਹਰੇਕ ਕੈਨੇਡੀਅਨ ਨੂੰ ਆਜ਼ਾਦੀ ਤੇ ਸੁਰੱਖਿਅਤ ਢੰਗ ਨਾਲ ਆਪਣੇ ਧਰਮ ਦਾ ਅਭਿਆਸ ਕਰਨ ਦਾ ਅਧਿਕਾਰ ਹੈ।ਪੀਐਨ ਟਰੂਡੋ ਨੇ ਟਵਿੱਟਰ ‘ਤੇ ਲਿਖਿਆ, ‘ਬਰੈਂਪਟਨ ‘ਚ ਹਿੰਦੂ ਸਭਾ ਮੰਦਰ ‘ਚ ਅੱਜ ਹੋਈ ਹਿੰਸਾ ਨਿੰਦਾਯੋਗ ਹੈ। ਹਰ ਕੈਨੇਡੀਅਨ ਨੂੰ ਆਪਣੇ ਧਰਮ ਦੀ ਆਜ਼ਾਦੀ ਅਤੇ ਸੁਰੱਖਿਅਤ ਢੰਗ ਨਾਲ ਅਭਿਆਸ ਕਰਨ ਦਾ ਅਧਿਕਾਰ ਹੈ। ਭਾਈਚਾਰੇ ਦੀ ਸੁਰੱਖਿਆ ਤੇ ਇਸ ਘਟਨਾ ਦੀ ਜਾਂਚ ਕਰਨ ਲਈ ਤੇਜ਼ੀ ਨਾਲ ਪ੍ਰਤੀਕਿਰਿਆ ਦੇਣ ਲਈ ਪੀਲ ਖੇਤਰੀ ਪੁਲਿਸ ਨੂੰ ਧੰਨਵਾਦ।’
ਭਾਰਤ ਨੇ ਘਟਨਾ ‘ਤੇ ਪ੍ਰਗਟਾਈ ਨਾਰਾਜ਼ਗੀ
ਇਸ ਮਾਮਲੇ ‘ਤੇ ਭਾਰਤੀ ਹਾਈ ਕਮਿਸ਼ਨ ਦਾ ਬਿਆਨ ਵੀ ਆਇਆ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਬਰੈਂਪਟਨ ‘ਚ ਹਿੰਦੂ ਸਭਾ ਮੰਦਰ ਦੇ ਨਾਲ ਮਿਲ ਕੇ ਕੌਂਸਲਰ ਕੈਂਪ ਦੇ ਬਾਹਰ ਭਾਰਤ ਵਿਰੋਧੀ ਤੱਤਾਂ ਵੱਲੋਂ ਹਿੰਸਕ ਕਾਰਵਾਈ ਦੇਖੀ ਗਈ। ਇਹ ਬਹੁਤ ਨਿਰਾਸ਼ਾਜਨਕ ਹੈ। ਅਸੀਂ ਭਾਰਤੀ ਨਾਗਰਿਕਾਂ ਸਮੇਤ ਬਿਨੈਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਡੂੰਘੇ ਚਿੰਤਤ ਹਾਂ, ਜਿਨ੍ਹਾਂ ਦੀ ਮੰਗ ‘ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ।