ਚੰਡੀਗੜ੍ਹ: ਅਮਰੀਕੀ ਅਖ਼ਬਾਰ ਦਾ ਦਾਅਵਾ ਹੈ ਕਿ ਇੱਕ ਸ਼ਖ਼ਸ ਦਿਨ ਭਰ ਜਿੰਨੀ ਵਾਰ ਹੱਥ ਨਹੀਂ ਧੋਂਦਾ, ਉਸ ਤੋਂ ਕਿਤੇ ਜ਼ਿਆਦਾ ਵਾਰ ਡੋਨਲਡ ਟਰੰਪ ਇੱਕ ਦਿਨ ਵਿੱਚ ਝੂਠ ਬੋਲ ਲੈਂਦੇ ਹਨ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਡੋਨਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ 869 ਦਿਨਾਂ ਦੌਰਾਨ 10,796 ਝੂਠ ਬੋਲੇ। ਯਾਨੀ ਟਰੰਪ ਰੋਜ਼ਾਨਾ 12 ਤੋਂ ਵੱਧ ਝੂਠ ਬੋਲਦੇ ਹਨ, ਜਦਕਿ ਆਮ ਤੌਰ ‘ਤੇ ਇੱਕ ਸ਼ਖ਼ਸ ਦਿਨ ਵਿੱਚ 10 ਵਾਰ ਹੀ ਹੱਥ ਧੋਂਦਾ ਹੈ।
ਡੋਨਲਡ ਟਰੰਪ ਦੇ ਝੂਠ ਬੋਲਣ ਦਾ ਇਹ ਅੰਕੜਾ ਵਾਸ਼ਿੰਗਟਨ ਪੋਸਟ ਵੱਲੋਂ ਦਿੱਤਾ ਗਿਆ ਹੈ। ਵਾਸ਼ਿੰਗਟਨ ਪੋਸਟ ਦਾ ਦਾਅਵਾ ਹੈ ਕਿ ਵੱਖ-ਵੱਖ ਮੁੱਦਿਆਂ ‘ਤੇ ਟਰੰਪ ਕਾਫੀ ਝੂਠ ਬੋਲ ਚੁੱਕੇ ਹਨ। ਅਖਬਾਰ ਦੀ ਰਿਪੋਰਟ ਮੁਤਾਬਕ ਟਰੰਪ ਨੇ ਹੁਣ ਤਕ 1433 ਝੂਠ ਬੋਲੇ।
ਆਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਟਰੰਪ ਨੇ ਵਿਦੇਸ਼ ਨੀਤੀ ‘ਤੇ ਹਾਲੇ ਤਕ 900 ਤੇ ਵਪਾਰ ਬਾਰੇ 854 ਵਾਰ ਝੂਠ ਬੋਲੇ। ਅਰਥ ਵਿਵਸਥਾ ਨੂੰ ਲੈ ਕੇ 790 ਵਾਰ, ਨੌਕਰੀਆਂ ਬਾਰੇ 755 ਤੇ ਕਈ ਹੋਰ ਵੱਖ-ਵੱਖ ਮੁੱਦਿਆਂ ‘ਤੇ ਟਰੰਪ ਨੇ 899 ਝੂਠ ਬੋਲੇ।
ਦੱਸ ਦੇਈਏ ਇਹ ਮਾਮਲਾ ਉਦੋਂ ਸਾਹਮਣੇ ਆਇਆ ਹੈ ਜਦੋਂ ਸੋਮਵਾਰ ਨੂੰ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਰਸਮੀ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਟਰੰਪ ਨੇ ਕਿਹਾ ਕਿ ਭਾਰਤੀ ਪੀਐਮ ਮੋਦੀ ਕਸ਼ਮੀਰ ਮੁੱਦੇ ਨੂੰ ਲੈ ਕੇ ਉਨ੍ਹਾਂ ਨੂੰ ਵਿਚੋਲਾ ਬਣਾਉਣਾ ਚਾਹੁੰਦੇ ਹਨ।
previous post