ਭਾਰਤ ‘ਚ ਬੱਚਿਆਂ ਦੇ ਕੋਰੋਨਾ ਟੀਕਾਕਰਨ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ 15 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਦੇ ਟੀਕਾਕਰਨ ਦਾ ਐਲਾਨ ਕੀਤਾ ਸੀ। ਇਹ ਟੀਕਾਕਰਨ 3 ਜਨਵਰੀ 2022 ਤੋਂ ਸ਼ੁਰੂ ਹੋਣਾ ਹੈ। ਤਾਜ਼ਾ ਖ਼ਬਰ ਇਹ ਹੈ ਕਿ Covid-19 Vaccines for Children ਲਈ ਰਜਿਸਟ੍ਰੇਸ਼ਨ ਦੀ ਸ਼ੁਰੂਆਤ 1 ਜਨਵਰੀ 2022 ਤੋਂ Cowin ਐਪ ‘ਤੇ ਰਜਿਸਟ੍ਰੇਸ਼ਨ ਕਰ ਸਕਣਗੇ। ਇਸ ਦੇ ਲਈ CoWIN ਐਪ ‘ਤੇ ਜ਼ਰੂਰੀ ਬਦਲਾਅ ਕੀਤੇ ਗਏ ਹਨ। ਇੱਥੇ 10ਵਾਂ ਆਈਡੀ ਕਾਰਡ ਜੋੜਿਆ ਗਿਆ ਹੈ। ਇਸ ਨੂੰ ਸਟੂਡੈਂਟ ਆਈਡੀ ਕਾਰਡ ਨਾਂ ਦਿੱਤਾ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਹੋ ਸਕਦਾ ਹੈ ਕਿ ਕੁਝ ਬੱਚਿਆਂ ਕੋਲ ਆਧਾਰ ਕਾਰਡ ਜਾਂ ਕੋਈ ਦੂਸਰਾ ਪਛਾਣ ਪੱਤਰ ਨਾ ਹੋਵੇ।
ਬੱਚਿਆਂ ਦਾ ਟੀਕਾਕਰਨ, ਜਾਣੋ ਕੀ ਹੈ ਸਰਕਾਰ ਦੀ ਤਿਆਰੀਨਿਊਜ਼ ਏਜੰਸੀ ਪੀਟੀਆਈ ਮੁਤਾਬਕ ਭਾਰਤ ਬਾਇਓਟੈੱਕ ਦੀ ਕੋਵੈਕਸੀਨ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਉਪਲਬਧ ਇਕਮਾਤਰ ਵੈਕਸੀਨ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਜ਼ਾਇਡਸ ਕੈਡੇਲਾ ਦੀ ਵੈਕਸੀਨ ZyCoV-D ਨੂੰ ਵੀ ਬੱਚਿਆਂ ਲਈ ਰੈਫਰ ਕੀਤਾ ਗਿਆ ਹੈ। ZyCoV-D ਪਹਿਲਾ ਟੀਕਾ ਸੀ ਜਿਸ ਨੂੰ ਬੱਚਿਆਂ ਦੇ ਲਗਾਉਣ ਦੀ ਮਨਜ਼ੂਰੀ ਮਿਲੀ ਸੀ, ਪਰ ਇਹ 3 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਟੀਕਾਕਰਨ ਪ੍ਰੋਗਰਾਮ ਦਾ ਹਿੱਸਾ ਨਹੀਂ ਹੋ ਸਕਦਾ ਕਿਉਂਕਿ ਇਸ ਨੂੰ ਹਾਲੇ ਤਕ ਬਾਲਗਾਂ ਲਈ ਵੀ ਇਸਤੇਮਾਲ ਨਹੀਂ ਕੀਤਾ ਗਿਆ ਹੈ।