18.21 F
New York, US
December 23, 2024
PreetNama
ਸਿਹਤ/Health

ਬੱਚਿਆਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਪਛਾਣਨ ‘ਚ ਨਾ ਕਰੋ ਦੇਰ, ਕਈ ਫੈਕਟਰ ਹੁੰਦੇ ਜ਼ਿੰਮੇਵਾਰ

ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਮਾਪਿਆਂ ਲਈ ਚੁਣੌਤੀ ਭਰਿਆ ਕੰਮ ਹੈ। ਮਾਨਸਿਕ ਸਮੱਸਿਆਵਾਂ ਦੇ ਲੱਛਣਾਂ ਨੂੰ ਪਛਾਣਨ ਲਈ ਕਈ ਮਹੀਨੇ ਲੱਗਦੇ ਹਨ। ਕੁਝ ਮਾਪੇ ਉਨ੍ਹਾਂ ਦੀ ਮਾਨਸਿਕ ਸਥਿਤੀ ਨੂੰ ਇਸ ਲਈ ਵੀ ਨਜ਼ਰਅੰਦਾਜ਼ ਕਰ ਦਿੰਦੇ ਹਨ ਕਿਉਂਕਿ ਉਨ੍ਹਾਂ ਦੇ ਬੱਚੇ ਨੂੰ ‘ਪਾਗਲ’ ਕਿਹਾ ਜਾਣ ਲੱਗ ਪਏਗਾ।

ਜੇ ਤੁਹਾਨੂੰ ਸ਼ੱਕ ਹੈ ਕਿ ਉਸ ਨੂੰ ਮਾਨਸਿਕ ਬਿਮਾਰੀ ਹੈ, ਤਾਂ ਪ੍ਰੋਫੈਸ਼ਨਲ ਦੀ ਮਦਦ ਲੈਣੀ ਉਚਿਤ ਹੋਵੇਗੀ। ਸਰੀਰਕ ਤੇ ਮਨੋਵਿਗਿਆਨਕ ਵਿਕਾਸ ਲਈ ਬੱਚਿਆਂ ਨੂੰ ਗੈਰ-ਅਨੁਕੂਲ ਵਾਤਾਵਰਣ ਤੋਂ ਬਚਾਉਣਾ ਜ਼ਰੂਰੀ ਹੈ। ਸਰੀਰਕ ਤੇ ਸਮਾਜਿਕ ਤਬਦੀਲੀਆਂ, ਆਰਥਿਕ ਚੁਣੌਤੀਆਂ, ਦੁਰਵਿਵਹਾਰ ਬੱਚਿਆਂ ਦੀ ਮਾਨਸਿਕ ਸਿਹਤ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਤਣਾਅ, ਵਧੇਰੇ ਆਜ਼ਾਦੀ ਤੋਂ ਇਲਾਵਾ, ਹਾਣੀਆਂ ਦੇ ਨਾਲ ਮੇਲ ਮਿਲਾਪ ਕਰਨ ਦੀ ਇੱਛਾ, ਜਿਨਸੀ ਰੁਚੀ ਤੇ ਤਕਨੀਕੀ ਸਹੂਲਤ ਮਾਨਸਿਕ ਸਮੱਸਿਆਵਾਂ ਨੂੰ ਵਧਾਉਂਦੀ ਹੈ।
ਅੰਕੜਿਆਂ ਅਨੁਸਾਰ ਲਗਭਗ 20-30 ਪ੍ਰਤੀਸ਼ਤ ਮਾਸੂਮ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਟੀਨ ਏਜ ਵਿੱਚ ਮਾਨਸਿਕ ਸਿਹਤ ਦੀਆਂ ਚੁਣੌਤੀਆਂ ਇੱਕ ਆਮ ਘਟਨਾ ਹੈ। ਇਸ ਲਈ ਪ੍ਰੋਫੈਸ਼ਨਲ ਨਾਲ ਜਲਦੀ ਤੋਂ ਜਲਦੀ ਸੰਪਰਕ ਕੀਤਾ ਜਾਣਾ ਚਾਹੀਦਾ ਹੈ।
ਦੋਸਤਾਂ ਨਾਲ ਗੱਲ ਕਰਨਾ ਜ਼ਰੂਰੀ ਹੈ। ਉਨ੍ਹਾਂ ਨੂੰ ਪੱਖਪਾਤ ਤੋਂ ਪ੍ਰਹੇਜ਼ ਕਰਦਿਆਂ ਗੱਲਾਂ ਕਰਨ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਜੇ ਮਾਪੇ ਇੰਨੇ ਸ਼ਰਮ ਮਹਿਸੂਸ ਕਰਦੇ ਹਨ ਕਿ ਉਹ ਕੌਂਸਲਰ ਤੋਂ ਮਦਦ ਲੈਣ ਤੋਂ ਝਿਜਕਦੇ ਹਨ, ਤਾਂ ਆਨਲਾਈਨ ਵਿਕਲਪ ਦਾ ਦਰਵਾਜ਼ਾ ਖੁੱਲ੍ਹਾ ਹੈ।

Related posts

ਕਈ ਬਿਮਾਰੀਆਂ ਦਾ ਖ਼ਾਤਮਾ ਕਰਦਾ ਹੈ ਹਰਾ ਧਨੀਆ,ਜਾਣੋ ਪੂਰਾ ਵੇਰਵਾ

On Punjab

ਰਾਤ ਨੂੰ ਰੌਸ਼ਨੀ ‘ਚ ਸੌਣਾ ਤੁਹਾਨੂੰ ਬਣਾ ਸਕਦਾ ਹੈ ਮੋਟਾਪੇ ਦਾ ਸ਼ਿਕਾਰ

On Punjab

Oats Benefits : ਨਾਸ਼ਤੇ ‘ਚ ਖਾਓਗੇ ਓਟਸ, ਤਾਂ ਸਿਹਤ ਨੂੰ ਮਿਲਣਗੇ 5 ਫਾਇਦੇ, ਭਾਰ ਵੀ ਹੋਵੇਗਾ ਘੱਟ

On Punjab