Covid-19 ਨਾਲ ਮੁਕਾਬਲਾ ਕਰਨ ਲਈ ਭਾਰਤ ਸਰਕਾਰ ਨੇ ਬੱਚਿਆਂ ਲਈ ਤਿਆਰ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਕਈ ਪੱਛਮੀ ਤੇ ਯੂਰਪੀ ਦੇਸ਼ਾਂ ਨੇ ਬੱਚਿਆਂ ਦੀ ਟੀਕਾਕਰਨ ਮੁਹਿੰਮ ਮਈ ‘ਚ ਸ਼ੁਰੂ ਕਰ ਦਿੱਤੀ ਸੀ। ਸੰਯੁਕਤ ਰਾਜ ਅਮੇਰਿਕਾ ਤੇ ਕੈਨੇਡਾ ‘ਚ 12 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਫਾਈਜ਼ਰ ਦੀ ਵੈਕਸੀਨ ਦਿੱਤੀ ਜਾ ਰਹੀ ਹੈ। ਭਾਰਤ ‘ਚ ਵੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ 15 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ ਤਿੰਨ ਜਨਵਰੀ ਤੋਂ ਸ਼ੁਰੂ ਹੋਣ ਵਾਲਾ ਹੈ। ਬੱਚਿਆਂ ਲਈ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਹੋਣ ਨਾਲ ਪੈਰੇਂਟਸ ਦੇ ਮਨ ਵਿਚ ਆਪਣੇ ਬੱਚਿਆਂ ਦੀ ਸੁਰੱਖਿਆ ਸਬੰਧੀ ਕੁਝ ਸਵਾਲ ਉੱਠ ਰਹੇ ਹਨ ਜਿਨ੍ਹਾਂ ਦਾ ਜਵਾਬ ਉਨ੍ਹਾਂ ਨੂੰ ਦੇਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਪੈਰੇਂਟਸ ਆਪਣੇ ਬੱਚਿਆਂ ਨੂੰ ਵੈਕਸੀਨ ਲਗਵਾਉਣ ਤੋਂ ਕਿਉਂ ਹਿਚਕਿਚਾ ਰਹੇ ਹਨ? ਜਾਣਦੇ ਹਾਂ ਕਿ ਵੈਕਸੀਨ ਦੇ ਬੱਚਿਆਂ ‘ਤੇ ਕਿਹੜੇ-ਕਿਹੜੇ ਸਾਈਡ ਇਫੈਕਟਸ ਹੋ ਸਕਦੇ ਹਨ।
ਪੈਰੇਂਟਸ ਬੱਚਿਆਂ ਨੂੰ ਵੈਕਸੀਨ ਲਗਵਾਉਣ ‘ਚ ਕਿਉਂ ਝਿਜਕ ਰਹੇ ਹਨ?
ਜਦੋਂ ਵੀ Covid-19 ਖਿਲਾਫ਼ ਵੈਕਸੀਨ ਲਗਾਉਣ ਦੀ ਗੱਲ ਆਉਂਦੀ ਹੈ ਤਾਂ ਕੁਝ ਪੇਰੈਂਟਸ ਝਿਜਕਣ ਲਗਦੇ ਹਨ। ਪੇਰੈਂਟਸ ਕੋਲ ਗਿਆਨ ਦੀ ਘਾਟ ਹੋਣ ਕਾਰਨ ਉਹ ਇਮਿਊਨਿਟੀ ਸਟ੍ਰਾਂਗ ਕਰਨ ਲਈ ਤਿਆਰ ਵੈਕਸੀਨ ਲਗਵਾਉਣ ਤੋਂ ਝਿਜਕ ਰਹੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਵੈਕਸੀਨ ਲਗਵਆਉਣ ਨਾਲ ਉਨ੍ਹਾਂ ਦਾ ਬੱਚਾ ਕਈ ਤਰ੍ਹਾਂ ਦੇ ਰਸਾਇਣਾਂ ਦੇ ਸੰਪਰਕ ਵਿਚ ਆ ਜਾਵੇਗਾ ਜੋ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਕੁਝ ਪੇਰੈਂਟਸ ਧਾਰਮਿਕ ਕਾਰਨਾਂ ਦੀ ਵਜ੍ਹਾ ਨਾਲ ਤਾਂ ਕੁਝ ਵੈਕਸੀਨ ਦੇ ਉਨ੍ਹਾਂ ਦੇ ਬੱਚਿਆਂ ਦੀ ਸਿਹਤ ‘ਤੇ ਲੰਬੇ ਸਮੇਂ ਤਕ ਅਸਰ ਹੋਣ ਦੇ ਖੌਫ ਕਾਰਨ ਵੈਕਸੀਨ ਨਹੀਂ ਲਗਵਾਉਣੀ ਚਾਹੁੰਦੇ।
ਕੀ ਤੁਹਾਨੂੰ ਆਪਣੇ ਬੱਚੇ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ?
ਕੋਵਿਡ-19 ਦੇ ਵਿਰੁੱਧ ਤੁਹਾਡੇ ਬੱਚਿਆਂ ਦਾ ਟੀਕਾਕਰਨ ਮੌਜੂਦ ਸਮੇਂ ਉਹਨਾਂ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਣ ਦਾ ਸਭ ਤੋਂ ਵਧੀਆ ਤੇ ਇੱਕੋ ਇੱਕ ਤਰੀਕਾ ਹੈ। ਵਾਇਰਸ ਦੀ ਪ੍ਰਕਿਰਤੀ ਲਗਾਤਾਰ ਬਦਲ ਰਹੀ ਹੈ ਜੋ ਸਾਡੀ ਇਮਿਊਨਿਟੀ ਅਤੇ ਸਿਹਤ ਲਈ ਚੁਣੌਤੀਪੂਰਨ ਬਣੀ ਹੋਈ ਹੈ। ਹਾਲਾਂਕਿ ਵੈਕਸੀਨ ਸਾਨੂੰ 100% ਸੁਰੱਖਿਆ ਪ੍ਰਦਾਨ ਨਹੀਂ ਕਰ ਸਕਦੀ, ਪਰ ਇਹ ਸਥਿਤੀ ਨੂੰ ਗੰਭੀਰ ਹੋਣ ਤੋਂ ਰੋਕ ਸਕਦੀ ਹੈ। ਜੇਕਰ ਤੁਹਾਡਾ ਬੱਚਾ ਹਸਪਤਾਲ ਵਿੱਚ ਦਾਖਲ ਹੈ, ਤਾਂ ਇਹ ਉਸਦੀ ਮੌਤ ਦੇ ਜੋਖਮ ਨੂੰ ਘਟਾ ਸਕਦਾ ਹੈ। ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਆਪਣੇ ਬੱਚੇ ਦਾ ਟੀਕਾਕਰਨ ਜ਼ਰੂਰ ਕਰਵਾਓ।
ਬੱਚਿਆਂ ‘ਤੇ ਕੀ-ਕੀ ਸਾਈਡ ਇਫੈਕਟਸ ਹੋ ਸਕਦੇ ਹਨ
ਬੱਚਿਆਂ ਲਈ ਤਿਆਰ ਵੈਕਸੀਨ ਦੀ ਪ੍ਰਭਾਵਸ਼ੀਲਤਾ ‘ਤੇ ਗੰਭੀਰ ਤਰੀਕੇ ਨਾਲ ਪ੍ਰੀਖਣ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜੇਕਰ ਤੁਸੀਂ ਆਪਣੇ ਬੱਚੇ ਦਾ ਟੀਕਾਕਰਨ ਕਰਵਾ ਰਹੇ ਹੋ ਤਾਂ ਵੈਕਸੀਨ ਦੀ ਪ੍ਰਭਾਵਸ਼ੀਲਤਾ ਅਤੇ ਇਸ ਦੀਆਂ ਪੇਚੀਦਗੀਆਂ ਬਾਰੇ ਬਿਲਕੁਲ ਵੀ ਚਿੰਤਾ ਨਾ ਕਰੋ। ਭਾਰਤ ਦੇ ਡਰੱਗ ਕੰਟਰੋਲਰ ਜਨਰਲ ਵੱਲੋਂ ਪ੍ਰਵਾਨਿਤ ਵੈਕਸੀਨ ਦੇ ਹਾਲੀਆ ਕਲੀਨਿਕਲ ਟਰਾਇਲ ਦਿਖਾਉਂਦੇ ਹਨ ਕਿ ਬੱਚਿਆਂ ਦੇ ਟੀਕਿਆਂ ਦੇ ਗੰਭੀਰ ਮਾੜੇ ਪ੍ਰਭਾਵ ਨਹੀਂ ਹੁੰਦੇ। ਮਾਮੂਲੀ ਪਰੇਸ਼ਾਨੀਆਂ ਜਿਵੇਂ ਕਿ ਬੁਖਾਰ, ਟੀਕੇ ਲਗਾਉਣ ਵਾਲੀ ਥਾਂ ਵਿੱਚ ਦਰਦ, ਸੁਸਤੀ, ਲਾਲੀ, ਸਰੀਰ ‘ਚ ਦਰਦ ਅਤੇ ਥਕਾਵਟ ਤੁਹਾਡੇ ਬੱਚੇ ਨੂੰ ਟੀਕਾ ਲਗਵਾਉਣ ਨਾਲ ਹੋ ਸਕਦੇ ਹਨ। ਇਹ ਸਮੱਸਿਆ 2-3 ਦਿਨਾਂ ਵਿੱਚ ਦੂਰ ਹੋ ਜਾਵੇਗੀ। ਵੈਕਸੀਨ ਲਗਵਾਉਣ ਤੋਂ ਬਾਅਦ ਇਹਨਾਂ ਮਾੜੇ ਪ੍ਰਭਾਵਾਂ ਦਾ ਅਨੁਭਵ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਬੱਚੇ ਦਾ ਸਰੀਰ ਵਾਇਰਸ ਖਿਲਾਫ਼ ਪ੍ਰਤੀਰੋਧਕ ਸ਼ਕਤੀ ਦਾ ਨਿਰਮਾਣ ਕਰ ਰਿਹਾ ਹੈ।