PreetNama
ਸਿਹਤ/Health

ਬੱਚਿਆਂ ਦੇ ਵਿਕਾਸ ਲਈ ਜ਼ਰੂਰੀ ਹਨ ਇਹ 6 ਪੋਸ਼ਕ ਤੱਤ, ਜਾਣੋ ਕਿਵੇਂ ਬਣਾਈਏ ਸੰਤੁਲਿਤ ਚਾਰਟ

ਬੱਚੇ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਤੁਸੀਂ ਉਸ ਦੀਆਂ ਖਾਣ-ਪੀਣ ਦੀਆਂ ਆਦਤਾਂ ‘ਚ ਸਿਹਤ ਤੇ ਸੰਤੁਲਿਤ ਭੋਜਨ ਨੂੰ ਜੋੜਨ ਦੀ ਕੋਸ਼ਿਸ਼ ਕਰੋ। ਬੱਚੇ ਦੇ ਸਹੀ ਤੇ ਗ਼ਲਤ ਖਾਣ-ਪਾਣ ਦੋਨਾਂ ਆਦਤਾਂ ਪਿੱਛੇ ਮਾਤਾ-ਪਿਤਾ ਕਾਫ਼ੀ ਹੱਦ ਤਕ ਜ਼ਿੰਮੇਵਾਰ ਹੁੰਦੇ ਹਨ ਕਿਉਂਕਿ ਬੱਚੇ ਦੀਆਂ ਜ਼ਿਆਦਾਤਰ ਖਾਣ-ਪਾਣ ਨਾਲ ਜੁੜੀਆਂ ਆਦਤਾਂ ਆਪਣੇ ਘਰ ਨਾਲ ਜੁੜੀਆਂ ਹੁੰਦੀਆਂ ਹਨ, ਉਸ ਨੂੰ ਜਿਵੇਂ ਦੀਆਂ ਆਦਤਾਂ ਪਾਈਆਂ ਜਾਣਗੀਆਂ, ਉਹ ਉਸੇ ਨਾਲ ਅੱਗੇ ਵਧਦਾ ਹੈ। ਇਸ ਲਈ ਤੁਸੀਂ ਆਪਣੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਖ਼ੁਰਾਕੀ ਤੱਤਾਂ ਨਾਲ ਲੈਸ ਇਕ ਸਿਹਤਮੰਦ, ਸੰਤੁਲਿਤ ਭੋਜਨ ਲਈ ਉਸ ਨੂੰ ਉਤਸ਼ਾਹਤ ਕਰੋ ਅਤੇ ਯਕੀਨੀ ਬਣਾਓ ਕਿ ਉਸ ਨੂੰ ਚੰਗੀ ਸਿਹਤ ਲਈ ਸਾਰੇ ਜ਼ਰੂਰੀ ਤੱਤ ਮਿਲ ਜਾਣ। ਇਸ ਲਈ ਤੁਹਾਡਾ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਡੇ ਬੱਚੇ ਦੇ ਵਿਕਾਸ ਲਈ ਕਿਹੜੇ ਪੋਸ਼ਕ ਤੱਤ ਅਤੇ ਖ਼ੁਰਾਕੀ ਪਦਾਰਥ ਸਭ ਤੋਂ ਚੰਗੇ ਤੇ ਮਹੱਤਵਪੂਰਨ ਹਨ।

ਪ੍ਰੋਟੀਨ
ਪ੍ਰੋਟੀਨ ਤੁਹਾਡੇ ਬੱਚੇ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਬੇਹੱਦ ਜ਼ਰੂਰੀ ਹੈ। ਸਰੀਰ ਦੇ ਢੁਕਵੇਂ ਵਿਕਾਸ, ਸਾਂਭ-ਸੰਭਾਲ ਤੇ ਮੁਰੰਮਤ ਲਈ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਤੁਸੀਂ ਬੱਚੇ ਦੀ ਡਾਈਟ ‘ਚ ਮੀਟ, ਮੱਛੀ, ਅੰਡੇ, ਦੁੱਧ, ਡੇਅਰੀ ਉਤਪਾਦ, ਦਾਲਾਂ, ਬੀਨਸ ਤੇ ਸੋਇਆ ਉਤਪਾਦਾਂ ਨੂੰ ਸ਼ਾਮਲ ਕਰੋ।
ਕਾਰਬੋਹਾਈਡ੍ਰੇਟਸ
ਬੱਚੇ ਦੇ ਵਿਕਾਸ ਲਈ ਜਿੰਨਾ ਜ਼ਰੂਰੀ ਪ੍ਰੋਟੀਨ ਹੈ ਓਨਾ ਹੀ ਸੰਪੂਰਨ ਤੇ ਸੰਤੁਲਿਤ ਵਿਕਾਸ ਲਈ ਕਾਰਬੋਹਾਈਡ੍ਰੇਟਸ (ਸਟਾਰਚ ਯੁਕਤ ਖ਼ੁਰਾਕੀ ਪਦਾਰਥ) ਵੀ ਮਹੱਤਵਪੂਰਨ ਹੈ। ਇਹ ਤੁਹਾਡੇ ਵਧਦੇ ਬੱਚੇ ਲਈ ਊਰਜਾ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ਲਈ ਤੁਸੀਂ ਆਪਣੇ ਬੱਚੇ ਨੂੰ ਆਲੂ, ਚੌਲ, ਓਟਸ, ਬ੍ਰੈਡ ਵਰਗੇ ਕੀ ਸਟਾਰਚ ਵਾਲੇ ਕਾਰਬਜ਼ ਨਾਲ ਭਰਪੂਰ ਖਾਣਾ ਖੁਆਓ। ਸਾਬੁਤ ਅਨਾਜ ਉੱਚ ਫਾਈਬਰ ਨਾਲ ਯੁਕਤ ਹੁੰਦੇ ਹਨ।
ਚਰਬੀ
ਸਿਹਤਮੰਦ ਰਹਿਣ ਲਈ ਤੁਹਾਡੇ ਬੱਚੇ ਨੂੰ ਖਾਣੇ ‘ਚ ਫੈਟ ਯਾਨੀ ਚਰਬੀ ਦੀ ਜ਼ਰੂਰਤ ਵੀ ਹੁੰਦੀ ਹੈ। ਹਾਲਾਂਕਿ, ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਤੁਸੀਂ ਬੱਚੇ ਨੂੰ ਸਹੀ ਮਾਤਰਾ ‘ਚ ਫੈਟ ਦਿਉ। ਇਸ ਲਈ ਤੁਸੀਂ ਬੱਚੇ ਨੂੰ ਚਰਬੀ ਨਾਲ ਲੈਸ ਖ਼ੁਰਾਕੀ ਪਦਾਰਥ ਜਿਵੇਂ- ਮਾਸ, ਮੱਛੀ, ਡੇਅਰੀ ਉਤਪਾਦ, ਘਿਉ, ਮੱਖਨ, ਨਟਸ ਆਦਿ ਦਾ ਸੇਵਨ ਕਰਵਾ ਸਕਦੇ ਹੋ। ਕੋਸ਼ਿਸ਼ ਕਰੋ ਕਿ ਬੱਚੇ ਨੂੰ ਸੈਚੁਰੇਟਿਸ ਫੈਟ ਦੀ ਬਜਾਏ ਅਨਸੈਚੁਰੇਟਿਡ ਫੈਟ ਹੀ ਦਿਉ। ਅਜਿਹਾ ਨਾ ਕਰਨ ‘ਤੇ ਬੱਚੇ ਨੂੰ ਅੱਗੇ ਜਾ ਕੇ ਦਿਲ ਦੀਆਂ ਬਿਮਾਰੀਆਂ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੈਲਸ਼ੀਅਮ
ਸਰੀਰ ਨੂੰ ਕੈਲਸ਼ੀਅਮ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਬੱਚੇ ਹੀ ਨਹੀਂ ਬਲਕਿ ਬਜ਼ੁਰਗਾਂ ਨੂੰ ਵੀ ਸਿਹਤਮੰਦ ਹੱਡੀਆਂ ਤੇ ਦੰਦਾਂ ਲਈ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਬੱਚਿਆਂ ਦੀਆਂ ਮਾਸਪੇਸ਼ੀਆਂ, ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਤੁਸੀਂ ਆਪਣੇ ਬੱਚੇ ਦੀ ਡਾਈਟ ‘ਚ ਕੈਲਸ਼ੀਅਮ ਯੁਕਤ ਪਦਾਰਥ ਸ਼ਾਮਲ ਕਰੋ। ਕੈਲਸ਼ੀਅਮ ਦੇ ਚੰਗੇ ਸਰੋਤ ਦੁੱਧ, ਦਹੀਂ, ਪਨੀਰ, ਟੋਫੂ, ਸੋਇਆ ਬੀਨਜ਼, ਪਾਲਕ ਤੇ ਬ੍ਰੋਕਲੀ ਵਰਗੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਆਦਿ ਹਨ ਜਿਨ੍ਹਾਂ ਵਿਚ ਕੈਲਸ਼ੀਅਮ ਦੀ ਮਾਤਰਾ ਵਧ ਹੁੰਦੀ ਹੈ।
ਆਇਰਨ
ਇਕ ਬੱਚੇ ਨੂੰ ਸਾਫ਼ ਖ਼ੂਨ ਦੇ ਨਾਲ-ਨਾਲ ਸਰੀਰ ਦੇ ਚੁਫੇਰੇ ਆਕਸੀਜ਼ਨ ਲਈ ਆਇਰਨ ਦੀ ਜ਼ਰੂਰਤ ਹੁੰਦੀ ਹੈ। ਆਇਰਨ ਨਾਲ ਭਰਪੂਰੀ ਖ਼ੁਰਾਕੀ ਪਦਾਰਥਾਂ ‘ਚ ਸਾਬੁਤ ਅਨਾਜ, ਦਾਲਾਂ, ਬੀਨਸ, ਰੈੱਡ ਮੀਟ, ਨਟਸ ਅਤੇ ਸੁੱਕੇ ਫਲ਼, ਗੂੜ੍ਹੀਆਂ ਹਰੀਆਂ ਸਬਜ਼ੀਆਂ ਜਿਵੇਂ ਪਾਲਕ ਸ਼ਾਮਲ ਆਦਿ ਸ਼ਾਮਲ ਹਨ।
ਵਿਟਾਮਿਨਜ਼
ਬੱਚੇ ਦੇ ਸੰਪੂਰਨ ਵਿਕਾਸ ਲਈ ਕੁਝ ਜ਼ਰੂਰੀ ਵਿਟਾਮਿਨ ਉਸ ਦੇ ਖਾਣੇ ‘ਚ ਹੋਣੇ ਬਹੁਤ ਅਹਿਮ ਹਨ ਜਿਵੇਂ ਕਿ ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਡੀ। ਵਿਟਾਮਿਨ ਏ ਨਾਲ ਭਰਪੂਰ ਖ਼ੁਰਾਕ ਪਦਾਰਥਾਂ ‘ਚ ਦੁੱਧ, ਦਹੀ, ਅੰਡੇ, ਹਰੀਆਂ ਪੱਤੇਦਾਰ ਸਬਜ਼ੀਆਂ, ਗਾਜਰ, ਸ਼ਕਰਕੰਦ, ਲਾਲ ਮਿਰਚ ਤੇ ਪਾਲਕ ਸ਼ਾਮਲ ਹਨ। ਇਸ ਤੋਂ ਇਲਾਵਾ, ਵਿਟਾਮਿਨ ਸੀ ‘ਚ ਖੱਟੇ ਫਲ਼, ਜਾਮੁਨ, ਟਮਾਟਰ, ਬ੍ਰੋਕਲੀ, ਬ੍ਰਸੈਲਜ਼ ਸਪ੍ਰਾਉਟਸ ਅਤੇ ਮਿਰਚ ਵਿਟਾਮਿਨ ਸੀ ਦੇ ਚੰਗੇ ਸਰੋਤ ਹਨ। ਜਦਕਿ ਸੂਰਜ ਦੀ ਰੋਸ਼ਨੀ ਵਿਟਾਮਿਨ ਡੀ ਦਾ ਮੁੱਖ ਕੁਦਰਤੀ ਸ੍ਰੋਤ ਹੈ। ਇਸ ਲਈ ਤੁਸੀਂ ਅੰਡੇ, ਮੱਛੀ, ਸੋਇਆ ਦੁੱਧ ਬੱਚੇ ਦੀ ਡਾਈਟ “ਚ ਜ਼ਰੂਰ ਸ਼ਾਮਲ ਕਰੋ।

Posted By: Seema Anand

Related posts

ਗਠੀਆ ਦੇ ਰੋਗ ਲਈ ਫ਼ਾਇਦੇਮੰਦ ਹੁੰਦਾ ਹੈ ਟਮਾਟਰ, ਜਾਣੋ ਹੋਰ ਫ਼ਾਇਦੇ

On Punjab

ਮਹਿਲਾਵਾਂ ਸਾਵਧਾਨ! ਮੇਕਅੱਪ ਦੇ ਇਸ ਤਰੀਕੇ ਨਾਲ ਜਾ ਸਕਦੀ ਅੱਖਾਂ ਦੀ ਰੌਸ਼ਨੀ

On Punjab

ਜੇਕਰ ਬੱਚਿਆਂ ਨੂੰ ਸੰਸਕਾਰੀ ਤੇ ਸਭਿਅਕ ਬਣਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਅਪਣਾਓ ਬਾਲ ਮਨੋਵਿਗਿਆਨੀ ਡਾਕਟਰ ਦੇ ਇਹ ਖ਼ਾਸ ਟਿਪਸ

On Punjab