Wifi addiction: ਬੱਚਿਆਂ ਨੂੰ ਛੁੱਟੀਆਂ ‘ਤੇ ਮਾਂ-ਬਾਪ ਆਪਣੇ ਨਾਲ ਲਿਜਾਉਣ ਲਈ ਕਈ ਵਾਰ ਅਜੀਬੋ-ਗ਼ਰੀਬ ਹੱਥਕੰਡੇ ਅਪਣਾਉਂਦੇ ਹਨ। ਅਜਿਹਾ ਹੀ ਮਾਮਲਾ ਇਕ ਆਸਟ੍ਰੇਲੀਆ ‘ਚ ਸਾਹਮਣੇ ਆਇਆ ਹੈ। ਹਾਲਾਂਕਿ, ਇਨ੍ਹਾਂ ਮਾਂ-ਬਾਪ ਦੀਆਂ ਬੱਚਿਆਂ ਨੂੰ ਛੁੱਟੀਆਂ ਤੇ ਆਪਣੇ ਨਾਲ ਲਿਜਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਕੈਸੀ (Cassie) ਤੇ ਕ੍ਰਿਸ ਲੰਗਨ (Chris Langan) ਨੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਛੁੱਟੀਆਂ ‘ਚ ਘੁੰਮਣ ਦੀ ਯੋਜਨਾ ਬਣਾਈ ਸੀ, ਪਰ ਉਨ੍ਹਾਂ ਦੇ ਨਾਲ ਘੁੰਮਣ ਜਾਣ ‘ਚ ਬੱਚਿਆਂ ਨੇ ਦਿਲਚਸਪੀ ਨਹੀਂ ਦਿਖਾਈ ਤੇ ਉਨ੍ਹਾਂ ਦੇ ਆਈਡਿਆਸ ਨੂੰ ਬੋਰਿੰਗ ਵੀ ਕਿਹਾ। ਅਜਿਹੇ ‘ਚ ਮਾਂ-ਬਾਪ ਨੇ ਆਪਣੇ ਬੱਚਿਆਂ ਨੂੰ ਨਾਲ ਲਿਆਉਣ ਲਈ ਦੋਵਾਂ ਬੱਚਿਆਂ ਦੁਆਰਾ ਇਸਤੇਮਾਲ ਕੀਤਾ ਜਾਣ ਵਾਲਾ WiFi Modem ਵੀ ਨਾਲ ਲਿਜਾਉਣ ਦੀ ਗੱਲ ਕੀਤੀ।
ਹਾਲਾਂਕਿ, ਬੱਚਿਆਂ ‘ਤੇ ਇਸ ਗੱਲ ਦਾ ਕੋਈ ਵੀ ਅਸਰ ਨਹੀਂ ਦਿਖਾਈ ਦਿੱਤਾ ਉਨ੍ਹਾਂ ਕੈਸੀ ਤੇ ਕ੍ਰਿਸ ਨੂੰ ਆਪਣੇ ਨਾਲ WiFi Modem ਲੈ ਜਾਣ ਲਈ ਕਹਿ ਦਿੱਤਾ। ਇਸ ਤੋਂ ਬਾਅਦ ਉਹ ਦੋਵੇਂ ਨਾਲ ਹੀ ਛੁੱਟੀਆਂ ਬਿਤਾਉਣ ਚੱਲੇ ਗਏ। ਦਿਲਚਸਪ ਹੈ ਕਿ ਉਹ ਆਪਣੇ ਨਾਲ ਵਾਈ-ਫਾਈ ਮੋਡਮ ਵੀ ਲੈ ਗਏ।