ਮੁੰਬਈ: ਲੌਕਡਾਊਨ ਦੌਰਾਨ ਲੋੜਵੰਦਾਂ ਦੀ ਮਦਦ ਲਈ ਜਿਸ ਤਰੀਕੇ ਨਾਲ ਸੋਨੂੰ ਸੂਦ (Sonu Sood) ਅੱਗੇ ਆਏ, ਉਹ ਕਾਫ਼ੀ ਸ਼ਲਾਘਾਯੋਗ ਸੀ। ਪਰ ਸੋਨੂੰ ਸੂਦ ਦੀ ਮਦਦ ਕਰਨ ਦਾ ਸਿਲਸਿਲਾ ਅਜੇ ਰੁਕਿਆ ਨਹੀਂ ਹੈ। ਬਾਲੀਵੁੱਡ ਐਕਟਰ ਸੋਨੂੰ ਸੂਦ ਅਜੇ ਵੀ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ।
ਸੋਨੂੰ ਸੂਦ ਨੇ ਬੇਰੁਜ਼ਗਾਰਾਂ ਦੀ ਮਦਦ ਲਈ ਵੀ ਇੱਕ ਪਹਿਲ ਕੀਤੀ, ਜਦਕਿ ਇੱਕ ਤਾਜ਼ਾ ਟਵੀਟ ਵਿੱਚ ਉਸਨੇ ਇੱਕ ਵਿਅਕਤੀ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਇੱਕ ਵਿਅਕਤੀ ਨੇ ਇੱਕ ਖ਼ਬਰ ਸਾਂਝੀ ਕੀਤੀ ਕਿ ਕਿਸੇ ਨੇ ਆਪਣੇ ਪੁੱਤਰ ਦੀ ਆਨਲਾਈਨ ਸਿੱਖਿਆ ਲਈ ਆਪਣੀ ਗਾਂ ਵੇਚ ਕੇ ਸਮਾਰਟਫੋਨ ਖਰੀਦਿਆ। ਜਿਵੇਂ ਹੀ ਸੋਨੂੰ ਸੂਦ ਨੇ ਇਹ ਖ਼ਬਰ ਵੇਖੀ, ਉਹ ਹਰਕਤ ਵਿਚ ਆ ਗਏ ਅਤੇ ਟਵੀਟ ਕੀਤਾ।
ਇਹ ਸ਼ਖਸ ਪਾਲਮਪੁਰ ਦਾ ਵਸਨੀਕ ਹੈ ਅਤੇ ਉਸਨੇ ਆਪਣੀ ਗਾਂ ਨੂੰ ਛੇ ਹਜ਼ਾਰ ਰੁਪਏ ਵਿੱਚ ਵੇਚਿਆ ਕਿਉਂਕਿ ਅਧਿਆਪਕਾਂ ਨੇ ਕਿਹਾ ਸੀ ਕਿ ਜੇ ਉਨ੍ਹਾਂ ਦੇ ਬੱਚੇ ਪੜ੍ਹਨਾ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇੱਕ ਸਮਾਰਟਫੋਨ ਦੀ ਜ਼ਰੂਰਤ ਹੋਏਗੀ। ਇਸ ਤੋਂ ਬਾਅਦ ਉਸਨੇ ਬਹੁਤ ਕੋਸ਼ਿਸ਼ ਕੀਤੀ ਪਰ ਪੈਸਾ ਇਕੱਠਾ ਨਹੀਂ ਕਰ ਸਕਿਆ ਅਤੇ ਆਖਰਕਾਰ ਉਸਨੇ ਆਪਣੀ ਗਾਂ ਵੇਚ ਦਿੱਤੀ।