67.42 F
New York, US
April 5, 2025
PreetNama
ਫਿਲਮ-ਸੰਸਾਰ/Filmy

ਬੱਦਲ ਨਾ ਹੋਣ ‘ਤੇ ਉਰਮਿਲਾ ਦੇ ਰੋਮੀਓ ਨੇ ਫੜਿਆ ਰਡਾਰ ਦਾ ਸਿਗਨਲ, ਮੋਦੀ ਦੇ ਬਿਆਨ ਦਾ ਉਡਾਇਆ ਮਜ਼ਾਕ

ਨਵੀਂ ਦਿੱਲੀਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇੰਟਰਵਿਊ ‘ਚ ਦਿੱਤੇ ਬਿਆਨਾਂ ਨੂੰ ਲੈ ਕੇ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ। ਖਾਸਕਰ ਉਸ ਬਿਆਨ ਦੀ ਜਿਸ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਏਅਰ ਸਟ੍ਰਾਈਕ ਦੇ ਦਿਨ ਮੌਸਮ ਠੀਕ ਨਹੀਂ ਸੀ। ਉਸ ਦਿਨ ਮਾਹਿਰਾਂ ਦਾ ਕਹਿਣਾ ਸੀ ਕਿ ਸਟ੍ਰਾਈਕ ਦੂਜੇ ਦਿਨ ਕੀਤੀ ਜਾਵੇ ਪਰ ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਅਸਲ ‘ਚ ਬੱਦਲ ਸਾਡੀ ਮਦਦ ਕਰਨਗੇ ਤੇ ਸਾਡੇ ਲੜਾਕੂ ਜਹਾਜ਼ ਰਡਾਰ ਦੀਆਂ ਨਜ਼ਰਾਂ ‘ਚ ਨਹੀਂ ਆਉਣਗੇ।

ਪੀਐਮ ਮੋਦੀ ਦੇ ਬਿਆਨ ‘ਤੇ ਲੋਕ ਸੋਸ਼ਲ ਮੀਡੀਆ ‘ਤੇ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ‘ਚ ਕਾਂਗਰਸ ਦੇ ਵੱਡੇ ਨੇਤਾ ਵੀ ਸ਼ਾਮਲ ਹਨ। ਐਕਟਰਸ ਤੋਂ ਨੇਤਾ ਬਣੀ ਉਰਮਿਲਾ ਮਤੋਂਡਕਰ ਨੇ ਆਪਣੇ ਪਾਲਤੂ ਕੁੱਤੇ ਨਾਲ ਫੋਟੋ ਸ਼ੇਅਰ ਕੀਤਾ ਤੇ ਕਿਹਾ ਕਿ ਅਜੇ ਬਦਲ ਨਹੀਂ ਹਨ ਤੇ ਰੋਮੀਓ ਦੇ ਕੰਨ ਵੀ ਰਡਾਰ ਦੇ ਸਿਗਨਲ ਨੂੰ ਫੜ੍ਹ ਸਕਦੇ ਹਨ।ਉਨ੍ਹਾਂ ਨੇ ਟਵੀਟ ਕਰ ਕਿਹਾ, “ਰੱਬ ਦਾ ਸ਼ੁਕਰੀਆ, ਅਸਮਾਨ ‘ਚ ਬੱਦਲ ਨਹੀਂ ਹਨ ਤੇ ਉਸ ਦਾ ਅਸਰ ਇਹ ਹੈ ਕਿ ਉਨ੍ਹਾਂ ਦੇ ਪਾਲਤੂ ਕੁੱਤੇ ਰੋਮਿਓ ਦੇ ਕੰਨ ‘ਤੇ ਰਡਾਰ ਨਾਲ ਸਾਫ਼ ਸਿਗਨਲ ਪਹੁੰਚ ਰਹੇ ਹਨ।” ਸੋਮਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਪੀਐਮ ਮੋਦੀ ਨੂੰ ਨਿਸ਼ਾਨੇ ‘ਤੇ ਲਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੋਦੀ ਦੀ ਰਾਜਨੀਤੀ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ‘ਉਹ ਜਨਤਾ ਦੀ ਰਡਾਰ ‘ਤੇ ਆ ਗਏ ਹਨ।”

Related posts

Soni Razdan on Saand Ki Aankh casting controversy: ‘This makes no sense, it’s silly’

On Punjab

ਜੌਰਡਨ ਸੰਧੂ ਲੈ ਕੇ ਆ ਰਿਹਾ-‘ਖਤਰੇ ਦਾ ਘੁੱਗੂ’

On Punjab

ਕਪਿਲ ਸ਼ਰਮਾ ਅਤੇ ਰਾਜਪਾਲ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

On Punjab