36.37 F
New York, US
February 23, 2025
PreetNama
ਫਿਲਮ-ਸੰਸਾਰ/Filmy

ਬੱਬੂ ਮਾਨ, ਰਣਜੀਤ ਬਾਵਾ ਤੇ ਤਰਸੇਮ ਜੱਸੜ ਵੀ ਕਿਸਾਨਾਂ ਨਾਲ ਦਿੱਲੀ ਦੀ ਹੱਦ ‘ਤੇ ਡਟੇ

ਚੰਡੀਗੜ੍ਹ: ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕਿਸਾਨ ਆਪਣੇ ਅੰਦੋਲਨ ਨੂੰ ਕੌਮੀ ਰਾਜਧਾਨੀ ਦਿੱਲੀ ਤੱਕ ਲੈ ਗਏ ਹਨ। ਕਿਸਾਨਾਂ ਦੇ ਦਿੱਲੀ ਅੰਦੋਲਨ ਵਿੱਚ ਹੁਣ ਪੰਜਾਬੀ ਗਾਇਕ ਰਣਜੀਤ ਬਾਵਾ ਤੇ ਤਰਸੇਮ ਜੱਸੜ ਵੀ ਸ਼ਾਮਲ ਹੋ ਗਏ ਹਨ। ਦੋਵਾਂ ਕਲਾਕਾਰਾਂ ਨੂੰ ਕਿਸਾਨਾਂ ਦਰਮਿਆਨ ਲੰਗਰ ਦੀ ਸੇਵਾ ਕਰਦੇ ਵੇਖਿਆ ਗਿਆ। ਰਣਜੀਤ ਬਾਵਾ ਪੰਜਾਬ ਵਿੱਚ ਵੀ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਰਹੇ ਸੀ।

ਕਿਸਾਨਾਂ ਦੀ ਇਸ ਲੜਾਈ ਨੂੰ ਹਰ ਵਰਗ ਦਾ ਸਾਥ ਮਿਲ ਰਿਹਾ ਹੈ। ਪੰਜਾਬ ਦੇ ਕਲਾਕਾਰਾਂ ਵਲੋਂ ਵੀ ਵੱਧ ਚੜ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬੀ ਕਲਾਕਾਰ ਵੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ ਵਿੱਚ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਬੀਤੇ ਕੱਲ੍ਹ ਪੰਜਾਬੀ ਗਾਇਕ ਬੱਬੂ ਮਾਨ ਵੀ ਕਿਸਾਨਾਂ ਦੇ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਏ ਸੀ।

ਬੱਬੂ ਮਾਨ ਕੈਨੇਡਾ ਤੋਂ ਦਿੱਲੀ ਏਅਰਪੋਰਟ ਪਹੁੰਚੇ ਤਾਂ ਸਿੱਧਾ ਕਿਸਾਨਾਂ ਵਾਲੇ ਮੋਰਚੇ ‘ਚ ਸ਼ਾਮਲ ਹੋਏ ਤੇ ਸਭ ਨੂੰ ਸੰਬੋਧਨ ਕੀਤਾ। ਇਨ੍ਹਾਂ ਸਭ ਤੋਂ ਇਲਾਵਾ ਕੰਵਰ ਗਰੇਵਾਲ, ਹਰਫ਼ ਚੀਮਾ, ਦੀਪ ਸਿੱਧੂ ਤੇ ਜੱਸ ਬਾਜਵਾ ਵਰਗੇ ਪੰਜਾਬੀ ਕਲਾਕਾਰ ਵੀ ਇਨ੍ਹਾਂ ਮੋਰਚਿਆਂ ਦਾ ਹਿੱਸਾ ਹਨ।
Tags:

Related posts

Boycott Pathan: ਅਯੁੱਧਿਆ ਦੇ ਮਹੰਤ ਰਾਜੂ ਦਾਸ ਨੇ ਕਿਹਾ, ਜਿਸ ਥੀਏਟਰ ‘ਚ ਲੱਗੇ ਸ਼ਾਹਰੁਖ ਦੀ ਫਿਲਮ , ਉਸ ਨੂੰ ਸਾੜ ਦਿਓ

On Punjab

ਆਖਰ ਵਿਆਹ ਬਾਰੇ ਬੋਲ ਹੀ ਪਏ ਅਰਜੁਨ, ਮਲਾਇਕਾ ਨਾਲ ਚਰਚੇ ‘ਤੇ ਖੁਲਾਸਾ

On Punjab

ਸ਼ਿਲਪਾ ਤੋਂ ਬਾਅਦ ਹੁਣ ਕੰਗਨਾ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

On Punjab