36.52 F
New York, US
February 23, 2025
PreetNama
ਖਾਸ-ਖਬਰਾਂ/Important News

ਭਗਤਾ ਭਾਈ ਕਾ ਵਿਖੇ ਕਰਵਾਇਆ ਗਿਆ ਭਾਈ ਬਹਿਲੋ ਹਾਕੀ ਕੱਪ -2022 ਛੱਜਾਂਵਾਲ ਦੀ ਟੀਮ ਨੇ ਜਿੱਤਿਆ

-ਭਗਤਾ ਭਾਈ ਕਾ ਦੀ ਟੀਮ ਰਹੀ ਦੋਮ
ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਭਾਈ ਬਹਿਲੋ ਖੇਡ ਅਤੇ ਸੱਭਿਆਚਾਰਕ ਕਲੱਬ ਭਗਤਾ ਭਾਈ ਕਾ ਵੱਲੋਂ ਪਿੰਡ ਵਾਸੀਆਂ ਅਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਭਾਈ ਬਹਿਲੋ ਹਾਕੀ ਸਟੇਡੀਅਮ ਵਿਖੇ 23ਵਾਂ ਹਾਕੀ ਟੂਰਨਾਂਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਇੰਦਰਜੀਤ ਸਿੰਘ ਮਾਨ ਚੇਅਰਮੈਨ ਪੰਜਾਬ ਖਾਦੀ ਬੋਰਡ ਤੇ ਲਘੂ ਉਦਯੋਗ ਨੇ ਕੀਤਾ।
ਇਸ ਟੂਰਨਾਮੈਂਟ ਵਿੱਚ ਪੀ ਐੱਚ ਐੱਲ ਗਰੁੱਪ ਦੀਆਂ 30 ਟੀਮਾਂ ਨੇ ਉਚੇਚੇ ਤੌਰ ‘ਤੇ ਭਾਗ ਲਿਆ । ਦਿਲਚਸਪ ਮੁਕਾਬਲਿਆਂ ਵਿੱਚੋਂ ਛੱਜਾਂਵਾਲ , ਭਗਤਾ ਭਾਈ ਕਾ, ਸੁਧਾਰ ਅਤੇ ਧੂੜਕੋਟ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚੀਆਂ। ਸੈਮੀਫਾਈਨਲ ਮੁਕਾਬਲਿਆਂ ਵਿੱਚ ਭਗਤਾ ਭਾਈ ਕਾ ਨੇ ਧੂੜਕੋਟ ਅਤੇ ਛੱਜਾਂਵਾਲ ਨੇ ਸੁਧਾਰ ਨੂੰ ਹਰਾ ਕੇ ਆਖਰੀ ਮੈਚ ਖੇਡਣ ਲਈ ਜਗ੍ਹਾ ਬਣਾਈ। ਫਾਈਨਲ ਮੁਕਾਬਲੇ ਵਿੱਚ ਛੱਜਾਂਵਾਲਾ ਨੇ ਭਗਤਾ ਭਾਈ ਕਾ ਨੂੰ ਹਰਾ ਕੇ PHL ਦਾ ਲਗਾਤਾਰ ਅੱਠਵਾਂ ਟੂਰਨਾਮੈਂਟ ਜਿੱਤਣ ਦਾ ਮਾਣ ਹਾਸਲ ਕੀਤਾ । ਟੂਰਨਾਮੈਂਟ ਦੇ ਪ੍ਰੈੱਸ ਸਕੱਤਰ ਮਾਸਟਰ ਜਗਸੀਰ ਸਿੰਘ ਪੰਮਾ ਅਤੇ ਮਾਸਟਰ ਸੁਖਦੇਵ ਸਿੰਘ ਨੇ ਟੂਰਨਾਮੈਂਟ ਦੌਰਾਨ ਖੇਡੇ ਗਏ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਸਾਂਝੇ ਤੌਰ ‘ਤੇ ਦੱਸਿਆ ਖਿਡਾਰੀਆਂ ਨੇ ਇਹ ਟੂਰਨਾਮੈਂਟ ਸਦਭਾਵਨਾ ਅਤੇ ਨਾਲ ਖੇਡਿਆ ਗਿਆ। ਕਲੱਬ ਦੇ ਮੈਂਬਰਾਨ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਟੂਰਨਾਮੈਂਟ ਦੇ ਪਹਿਲੇ ਦਿਨ ਪਹੁੰਚੇ ਨਛੱਤਰ ਸਿੰਘ ਸਿੱਧੂ , ਸਿਕੰਦਰ ਸਿੰਘ ਨਿਊਰ , ਦਲਜੀਤ ਸਿੰਘ ਸਰਪੰਚ , ਭੁਪਿੰਦਰ ਸਿੰਘ ਕੋਚ ਮਾਤਾ ਗੁਰਪਾਲ ਕੌਰ ਹਾਕੀ ਅਕੈਡਮੀ , ਬਲਵਿੰਦਰ ਸਿੰਘ ਪੀ ਟੀ ਆਈ , ਮਾ ਦਰਸ਼ਨ ਸਿੰਘ ਭਗਤਾ , ਮਾ ਮਨਦੀਪ ਸਿੰਘ , ਲੈਕਚਰਾਰ ਹੰਸ ਸੋਹੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਖੇਡ ਮੇਲੇ ਦੇ ਦੂਜੇ ਦਿਨ ਸ ਮਹਿੰਦਰਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਬਠਿੰਡਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ। ਇਸ ਤੋਂ ਇਲਾਵਾ ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ ,ਨਵਜੋਤ ਜੋਤੀ ਲੈਕਚਰਾਰ, ਮਾ ਸੁਲੱਖਣ ਸਿੰਘ , ਮਾ ਗੁਰਿੰਦਰ ਸਿੰਘ , ਮਾ ਪਰਮਿੰਦਰ ਸਿੰਘ , ਮਾ ਬੂਟਾ ਸਿੰਘ ,ਰਜਿੰਦਰ ਸਿੰਘ ਬਾਬੇ ਕਾ , ASI ਜਸਵਿੰਦਰ ਸਿੰਘ , ਹੌਲਦਾਰ ਸੁਖਪ੍ਰੀਤ ਸਿੰਘ , ASI ਅਮਰਜੀਤ ਸਿੰਘ, ਰਾਕੇਸ਼ ਕੁਮਾਰ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਖੁਸ਼ਵੰਤ ਸਿੰਘ , ਮਨਪ੍ਰੀਤ ਸਿੰਘ ਐਕਸੀਅਨ , ਜਗਦੀਪ ਸਿੰਘ SHO ਭਗਤਾ ,ਅਜਾਇਬ ਸਿੰਘ ਸਾਬਕਾ MC, ਹੈਡਮਾਸਟਰ ਮਨਦੀਪ ਸਿੰਘ , ਹੈਪੀ ਸੈਕਟਰੀ ,ਮਨਜਿੰਦਰ ਸਿੰਘ ਮੱਟ , ਸੁਖਮੰਦਰ ਸਿੰਘ ਖੂਹਵਾਲੇ , ਪਰਮਜੀਤ ਸਿੰਘ ਬਿਦਰ ਨੇ ਵਿਸ਼ੇਸ਼ ਤੌਰ ‘ਤੇ ਆਪਣੀ ਹਾਜ਼ਰੀ ਲਵਾਈ।
ਇਨਾਮ ਵੰਡ ਸਮਾਰੋਹ ਮੌਕੇ ਜਗਸੀਰ ਸਿੰਘ ਸੀਰਾ ਮੱਲੂਆਣਾ ਹਾਜ਼ਰ ਸਨ। ਪਹਿਲੇ ਇਨਾਮ ਵਜੋਂ 41000 ਰੁਪਏ ਦੀ ਨਗਦ ਰਾਸ਼ੀ ਅਤੇ ਕੱਪ ਸ ਦਰਸ਼ਨ ਸਿੰਘ ਫ਼ੌਜੀ ਕੈਨੇਡਾ ਵੱਲੋਂ ਦਿੱਤਾ ਗਿਆ । ਦੂਜਾ ਇਨਾਮ 31000 ਰੁਪਏ ਅਤੇ ਕੱਪ ਸੁੱਖੀ ਤੇ ਗੱਗਾ ਕੈਨੇਡਾ ਵੱਲੋਂ ਦਿੱਤਾ ਗਿਆ । ਤੀਜਾ ਇਨਾਮ ਸਵ. ਮਨਜੀਤ ਸਿੰਘ ਦੀ ਯਾਦ ਵਿੱਚ ਸੁਧਾਰ ਨੂੰ ਦਿੱਤਾ ਗਿਆ । ਚੌਥਾ ਇਨਾਮ ਸਵ. ਇਕੱਤਰ ਸਿੰਘ ਸਿੱਧੂ ਦੀ ਯਾਦ ਵਿੱਚ ਧੂੜਕੋਟ ਨੂੰ ਦਿੱਤਾ ਗਿਆ । ਟੂਰਨਾਂਮੈਂਟ ਦੇ ਦੋ ਵਧੀਆ ਖਿਡਾਰੀ ਕੁਲਵੀਰ ਛੱਜਾਂਵਾਲ ਤੇ ਸੋਨੂੰ ਭਗਤਾ ਨੂੰ ਸੁੱਖੀ ਤੇ ਗੱਗਾ ਕੈਨੇਡਾ ਵੱਲੋਂ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ । ਟੂਰਨਾਮੈਂਟ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਦਰਸ਼ਨ ਸਿੰਘ ਵੱਲੋਂ ਨਿਭਾਈ ਗਈ । ਇਸ ਖੇਡ ਮੇਲੇ ਨੂੰ ਨੇਪਰੇ ਚਾੜ੍ਹਨ ਵਿੱਚ ਮਾ ਸੁਖਦੇਵ ਸਿੰਘ , ਵਿਕਰਮਜੀਤ ਵਿੱਕੀ ਪੰਜਾਬ ਪੁਲਿਸ , ਮਨਜਿੰਦਰ ਮੱਟ , ਮਨੀ , ਨਵੀ ਪੰਨੂ, ਕੁਲਵਿੰਦਰ ਕੈਰੀ , ਰਣਜੀਤ ਸਿੰਘ ਐਡਵੋਕੇਟ ,ਗੁਰਦੀਪ ਬਾਬਾ ਨੇ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ।

Related posts

ਭਾਰਤੀ ਮੂਲ ਦੀ ਦਰਸ਼ਨਾ ਪਟੇਲ ਅਮਰੀਕਾ ‘ਚ ਲੜੇਗੀ ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਚੋਣ, ਜਾਣੋ ਉਨ੍ਹਾਂ ਬਾਰੇ

On Punjab

Delhi Elections ਪ੍ਰਧਾਨ ਮੰਤਰੀ ਵੱਲੋਂ ‘ਮੋਦੀ ਕੀ ਗਾਰੰਟੀ’ ਉੱਤੇ ਜ਼ੋਰ; ਦਿੱਲੀ ਵਿਚ ਭਾਜਪਾ ਦੀ ਡਬਲ ਇੰਜਨ ਸਰਕਾਰ ਬਣਨ ਦਾ ਦਾਅਵਾ

On Punjab

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਬੰਬ ਦੀ ਧਮਕੀ, ਸੁਰੱਖਿਆ ਵਧਾਈ

On Punjab