ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਹੋਰ ਵੱਡਾ ਫ਼ੈਸਲਾ ਲਿਆ ਗਿਆ ਹੈ ਕਿ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਟੋਲ ਪਲਾਜ਼ੇ ਨੂੰ ਅੱਜ ਰਾਤ ਤੋਂ ਬੰਦ ਕੀਤਾ ਜਾਵੇਗਾ। ਦੱਸਿਆ ਜਾਂਦਾ ਹੈ ਕਿ ਟੋਲ ਕੰਪਨੀ ਨੇ ਸਮਾਂ ਵਧਾਉਣ ਲਈ ਕਿਹਾ ਸੀ ਪਰ ਸਰਕਾਰ ਨੇ ਕੰਪਨੀ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਹੁਣ 14 ਫਰਵਰੀ ਦੀ ਰਾਤ 12 ਵਜੇ ਤੋਂ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਟੋਲ ਪਲਾਜਾ ਬੰਦ ਹੋ ਜਾਏਗਾ। ਕੰਪਨੀ ਨੇ ਸਰਕਾਰ ਨੂੰ 2007 ਵਿੱਚ ਸਥਾਪਤ ਟੋਲ ਦੀ ਮਿਆਦ ਵਧਾਉਣ ਦੀ ਅਪੀਲ ਕੀਤੀ ਗਈ ਸੀ , ਜਿਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ। ਹੁਸ਼ਿਆਰਪੁਰ ਵਿਚ ਅੱਜ ਰਾਤ 12 ਵਜੇ ਤੋਂ ਬਾਅਦ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇਗਾ , ਜਿਸ ਵਿਚ ਆਮ ਹੁਸ਼ਿਆਰਪੁਰ ਵਾਸੀਆਂ ਨੂੰ ਵੀ ਇੱਕ ਵੱਡੀ ਰਾਹਤ ਮਿਲੀ ਹੈ। ਆਮ ਜਨਤਾ ਦਾ ਕਹਿਣਾ ਹੈ ਟੋਲ ਪਲਾਜ਼ੇ ਬੰਦ ਹੋਣੇ ਚਾਹੀਦੇ ਹਨ। ਅਸੀਂ ਜਦੋਂ ਕਾਰ ਖਰੀਦਦੇ ਹਾਂ ਅਸੀਂ ਸਰਕਾਰ ਨੂੰ ਰੋਡ ਟੈਕਸ ਦਿੰਦੇ ਹਾਂ। ਆਮ ਜਨਤਾ ਨੇ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਪ੍ਰਸ਼ਾਸ਼ਨ ਵੱਲੋਂ ਨੰਗਲ ਸ਼ਹੀਦਾਂ ਟੋਲ ਪਲਾਜ਼ਾ ‘ਤੇ ਚੈੱਕ ਵੀ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਭਗਵੰਤ ਮਾਨ ਵੱਲੋਂ ਪ੍ਰੈੱਸ ਕਾਨਫਰੰਸ ਵੀ ਕੀਤੀ ਜਾ ਸਕਦੀ ਹੈ।
ਜਿੱਥੇ ਕਿ ਆਮ ਜਨਤਾ ਇਸ ਫੈਸਲੇ ਤੋਂ ਖੁਸ਼ੀ ਹੈ ,ਉਥੇ ਹੀ ਟੋਲ ਕਰਮਚਾਰੀਆਂ ਨੂੰ ਆਪਣੇ ਕੰਮ ਦੀ ਫਿਕਰ ਨੂੰ ਪੈ ਗਈ ਹੈ। ਉਨ੍ਹਾਂ ਕਿਹਾ ਕਿ 17- 17 ਸਾਲ ਹੋ ਗਏ ਹਨ ,ਉਨ੍ਹਾਂ ਨੂੰ ਟੋਲ ‘ਤੇ ਕੰਮ ਕਰਦੇ ਹੋਏ ,ਸਰਕਾਰ ਨੂੰ ਸਾਡੇ ਬਾਰੇ ਵੀ ਸੋਚਣਾ ਚਾਹੀਦਾ ਹੈ।