ਅਰਬਾਂ ਰੁਪਏ ਦੇ ਘੁਟਾਲੇ ’ਚ ਭਗੌੜੇ ਦੋਸ਼ੀ ਵਿਜੇ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੌਕਸੀ ਨੂੰ Enforcement Directorate (ਈਡੀ) ਨੇ ਵੱਡਾ ਝਟਕਾ ਦਿੱਤਾ ਹੈ। Enforcement Directorate ਨੇ ਭਗੌੜੇ ਦੋਸ਼ੀ ਵਿਜੇ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੌਕਸੀ ਦੀ ਜ਼ਬਤ ਕੀਤੀ ਗਈ ਜਾਇਦਾਦ ਦਾ ਇਕ ਹਿੱਸਾ ਸਰਕਾਰੀ ਬੈਂਕਾਂ ਤੇ ਕੇਂਦਰ ਨੂੰ ਟਰਾਂਸਫਰ ਕਰ ਦਿੱਤਾ ਹੈ। Enforcement Directorate ਨੇ ਅੱਜ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ।
Enforcement Directorate ਮੁਤਾਬਕ ਇਨ੍ਹਾਂ ਲੋਕਾਂ ਦੀ 18,170.02 ਦੀ ਜਾਇਦਾਦ ਜ਼ਬਤ ਕੀਤੀ ਗਈ ਸੀ ਜਿਸ ’ਚ 9,317.17 ਕਰੋੜ ਰੁਪਏ ਦੇ assets banks ਤੇ ਕੇਂਦਰ ਸਰਕਾਰ ਨੂੰ ਟਰਾਂਸਫਰ ਕਰ ਦਿੱਤਾ ਗਏ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਕ ਟਵੀਟ ’ਚ ਕਿਹਾ ਕਿ ਵਿਜੇ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੌਕਸੀ ਦੇ ਮਾਮਲੇ ’ਚ ਪੀਐੱਮਐੱਲਏ ਦੇ ਤਹਿਤ 18,170.02 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਸੀ। ਨਾਲ ਹੀ ਡਾਇਰੈਕਟੋਰੇਟ ਨੇ ਇਹ ਵੀ ਦੱਸਿਆ ਕਿ ਇਹ ਬੈਂਕਾਂ ਨੂੰ ਹੋਏ ਕੁੱਲ ਨੁਕਸਾਨ ਦੇ 80.45 ਫ਼ੀਸਦੀ ਰਾਸ਼ੀ ਦੇ ਬਰਾਬਰ ਹੈ, ਜਿਸ ਦਾ ਇਕ ਹਿੱਸਾ ਬੈਂਕਾਂ ਤੇ ਸਰਕਾਰ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ।
ਟਰਾਂਸਫਰ ਕੀਤੀ ਗਈ ਜਾਇਦਾਦ ਦੀ ਕੀਮਤ ਫਿਲਹਾਲ 9,371.17 ਕਰੋੜ ਰੁਪਏ ਆਂਕੀ ਜਾ ਰਹੀ ਹੈ। ਈਡੀ ਨੇ Prevention of Money Laundering Act (ਪੀਐੱਮਐੱਲਏ) ਦੇ ਤਹਿਤ ਇਨ੍ਹਾਂ ਦੋਸ਼ੀਆਂ ਦੀ ਜਾਇਦਾਦ ਜ਼ਬਤ ਕੀਤੀ ਹੈ।