ਨਿਊਯਾਰਕ, 14 ਜੁਲਾਈ, (ਪੋਸਟ ਬਿਊਰੋ)- ਅਮਰੀਕਾ ਦੀ ਇਕ ਅਦਾਲਤ ਨੇ ਪਹਿਲਾ ਫੈਸਲਾ ਬਦਲ ਕੇ ਮੈਰੀ ਟਰੰਪ ਨੂੰ ਆਪਣੇ ਚਾਚਾ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਲਿਖੀ ਕਿਤਾਬ ਦਾ ਜਾਰੀ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ।
ਵਰਨਣ ਯੋਗ ਹੈ ਕਿ ਡੋਨਾਲਡ ਟਰੰਪ ਦੇ ਛੋਟੇ ਭਰਾ ਰਾਬਰਟ ਟਰੰਪ ਨੇ ਕਿਤਾਬ ਦੇ ਪ੍ਰਚਾਰ ਉੱਤੇ ਇਤਰਾਜ਼ ਕਰਦੇ ਹੋਏ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਟਰੰਪ ਦੀ ਭਤੀਜੀ ਨੇ ਰਾਸ਼ਟਰਪਤੀ ਟਰੰਪ ਦੀ ਜ਼ਿੰਦਗੀ ਉੱਤੇ ਲਿਖੀ ਕਿਤਾਬ ਵਿੱਚ ਸਨਸਨੀਖੇਜ਼ ਗੱਲਾਂ ਪਾਈਆਂ ਹਨ। ਮੈਰੀ ਨੇ ‘ਟੂ ਮਚ ਐਂਡ ਨੈਵਰ ਇਨਫ਼: ਹਾਓ ਮਾਏ ਫੈਮਿਲੀ ਕ੍ਰਿਏਟਿਡ ਦਿ ਵਰਲਡ`ਜ਼ ਮੋਸਟ ਡੇਂਜਰਸ ਮੈਨ` ਵਿੱਚ ਟਰੰਪ ਨੂੰ ਧੋਖੇਬਾਜ਼ ਦੱਸ ਕੇ ਕਿਹਾ ਹੈ ਕਿ ਉਹ ਲਾਪਰਵਾਹ ਆਗੂ ਹੈ, ਜਿਹੜਾ ਸਾਰੀ ਦੁਨੀਆ ਤੇ ਸਮਾਜ ਲਈ ਸਭ ਤੋਂ ਖਤਰਨਾਕ ਬਣ ਚੁੱਕਾ ਹੈ।
ਨਿਊਯਾਰਕ ਦੀ ਸਟੇਟ ਸੁਪਰੀਮ ਕੋਰਟ ਦੇ ਜਸਟਿਸ ਹਾਲ ਵੀ ਗ੍ਰੀਨਵਲਡ ਨੇ ਟਰੰਪ ਦੀਆਂ ਇਨ੍ਹਾਂ ਦਲੀਲਾਂ ਨੂੰ ਰੱਦ ਕਰ ਦਿੱਤਾ ਕਿ ਮੈਰੀ ਦੇ ਪਿਤਾ ਦੀ ਮੌਤ ਤੋਂ ਬਾਅਦ ਹੋਏ ਸਮਝੌਤੇ ਹੇਠ ਕਿਤਾਬ ਦੇ ਪ੍ਰਕਾਸ਼ਨ ਅਤੇ ਉਸ ਉੱਤੇ ਗੱਲਬਾਤ ਕਰਨ ਤੋਂ ਰੋਕ ਲਾ ਦਿੱਤੀ ਜਾਵੇ। ਜੱਜ ਨੇ ਕਿਹਾ ਕਿ 2001 ਦੇ ਸਮਝੌਤੇ ਵਿੱਚ ਰਾਜ਼ਧਾਰੀ ਦੀ ਧਾਰਾ ਨੂੰ ਜੇ ਟਰੰਪ ਪਰਿਵਾਰ ਦੇ ਮੌਜੂਦਾ ਰੂਪ ਵਿੱਚ ਦੇਖਣ ਤਾਂ ਇਹ ਉਸ ਜਨਤਕ ਦੇ ਨੀਤੀ ਖਿਲਾਫ਼ ਹੈ, ਜਿਸ ਵਿੱਚ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦੀ ਪੂਰੀ ਆਜ਼ਾਦੀ ਹੈ। ਕਿਉਂਕਿ ਇਸ ਕਿਤਾਬ ਦੀਆਂ ਕਾਫ਼ੀ ਕਾਪੀਆਂ ਵੰਡੀਆਂ ਜਾ ਚੁੱਕੀਆਂ ਹਨ, ਇਸ ਲਈ ਇਸ ਉੱਤੇ ਗੱਲ ਕਰਨ ਤੋਂ ਰੋਕਣਾ ਠੀਕ ਨਹੀਂ ਹੋਵੇਗਾ। ਜੱਜ ਨੇ ਕਿਹਾ ਕਿ ਦੋ ਦਹਾਕੇ ਪਹਿਲਾਂ ਜਿੰਨੇ ਵੀ ਗੁਪਤ ਸਮਝੌਤੇ ਕੀਤੇ ਗਏ ਸਨ, ਉਹ ਪੈਸਿਆਂ ਦੇ ਲੈਣ-ਦੇਣ ਬਾਰੇ ਸਨ ਤੇ ਇਸ ਸਮੇਂ ਇਨ੍ਹਾਂ ਦਾ ਬਹੁਤ ਮਹੱਤਵ ਨਹੀਂ।
ਇਸ ਸਮਝੌਤੇ ਦੇ ਗੈਰ ਰਾਜ਼ਧਾਰੀ ਹਿੱਸਿਆਂ ਮੁਤਾਬਕ ਇਹ 2020 ਦੀ ਰਾਸ਼ਟਰਪਤੀ ਚੋਣ ਦੇ ਦੌਰਾਨ ਇਹ ਕਾਫੀ ਦਿਲਚਸਪ ਹੋ ਸਕਦੇ ਹਨ। ਜੱਜ ਨੇ ਇਹ ਵੀ ਕਿਹਾ ਹੈ ਕਿ ਰਾਬਰਟ ਟਰੰਪ ਆਪਣੀ ਪਟੀਸ਼ਨ ਵਿੱਚ ਇਹ ਗੱਲ ਹੀ ਸਾਬਤ ਨਹੀਂ ਕਰ ਸਕੇ ਕਿ ਕਿਤਾਬ ਦੇ ਪ੍ਰਕਾਸ਼ਨ ਨਾਲ ਉਨ੍ਹਾਂ ਨੂੰ ਜਨਤਕ ਤੌਰ ਉੱਤੇ ਕਿਸੇ ਤਰ੍ਹਾਂ ਦਾ ਨੁਕਸਾਨ ਹੋਵੇਗਾ।