55.27 F
New York, US
April 19, 2025
PreetNama
ਫਿਲਮ-ਸੰਸਾਰ/Filmy

ਭਰਾ ਅਰਮਾਨ ਦੀ ਮਹਿੰਦੀ ‘ਤੇ ਛਾਇਆ ਕਰਿਸ਼ਮਾ ਦਾ ਟ੍ਰੈਡਿਸ਼ਨਲ ਲੁਕ

Armaan Jain Sangeet ceremony : ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਦੇ ਕਜ਼ਨ ਅਰਮਾਨ ਜੈਨ ਜਲਦ ਹੀ ਵਿਆਹ ਕਰਨ ਵਾਲੇ ਹਨ।ਵਿਆਹ ਤੋਂ ਪਹਿਲਾਂ ਫੈਮਿਲੀ ਵਿੱਚ ਸਾਰੇ ਰੀਤੀ – ਰਿਵਾਜਾਂ ਨੂੰ ਜੋਰਾਂ – ਸ਼ੋਰਾਂ ਨਾਲ ਪੂਰਾ ਕੀਤਾ ਜਾ ਰਿਹਾ ਹੈ।ਕੁੱਝ ਮਹੀਨਿਆਂ ਪਹਿਲਾਂ ਰੋਕਾ ਸੈਰੇਮਨੀ ਤੋਂ ਬਾਅਦ 1 ਫਰਵਰੀ ਨੂੰ ਅਰਮਾਨ ਦੇ ਸੰਗੀਤ ਸੈਰੇਮਨੀ ਦਾ ਪ੍ਰਬੰਧ ਕੀਤਾ ਗਿਆ।ਇਸ ਸੈਰੇਮਨੀ ਵਿੱਚ ਅਰਮਾਨ ਦੀਆਂ ਭੈਣਾਂ ਕਰਿਸ਼ਮਾ ਕਪੂਰ ਤੋਂ ਲੈ ਕੇ ਉਨ੍ਹਾਂ ਦੇ ਬਾਕੀ ਫੈਮਿਲੀ ਮੈਂਬਰਸ ਪਹੁੰਚੇ।ਪਾਰਟੀ ਵਿੱਚ ਕਰਿਸ਼ਮਾ ਮਹਿੰਦੀ ਕਲਰ ਦੇ ਟ੍ਰੈਡਿਸ਼ਨਲ ਕੱਪੜਿਆਂ ਵਿੱਚ ਨਜ਼ਰ ਆਈ।ਉਹ ਆਪਣੀ ਮਾਂ ਬਬੀਤਾ ਦੇ ਨਾਲ ਆਈ। ਰਣਧੀਰ ਕਪੂਰ ਵੀ ਪਾਰੰਪਰਕ ਕੱਪੜਿਆਂ ਵਿੱਚ ਪਾਰਟੀ ਵਿੱਚ ਪਹੁੰਚੇ।ਦੱਸ ਦੇਈਏ ਅਰਮਾਨ ਆਪਣੀ ਲਾਂਗ ਟਾਇਮ ਗਰਲਫ੍ਰੈਂਡ ਅਨੀਸ਼ਾ ਮਲਹੋਤਰਾ ਨਾਲ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ।ਅਰਮਾਨ ਜੈਨ ਦੀ ਮਹਿੰਦੀ ਸੈਰੇਮਨੀ ਵਿੱਚ ਸ਼ਵੇਤਾ ਬੱਚਨ ਨੰਦਾ ਵੀ ਨਜ਼ਰ ਆਈ। ਸੰਗੀਤ ਸੈਰੇਮਨੀ ਵਿੱਚ ਇੰਡਸਟਰੀ ਦੇ ਮੰਨੇ-ਪ੍ਰਮੰਨੇ ਚਹਿਰਿਆਂ ਤੋਂ ਲੈ ਕੇ ਇੰਡਸਟਰ‍ੀਅਲਿਸਟ ਅਨਿਲ ਅੰਬਾਨੀ ਤੱਕ ਨਜ਼ਰ ਆਏ।ਅਰਮਾਨ ਜੈਨ ਦੀ ਮਹਿੰਦੀ ਸੈਰੇਮਨੀ ਵਿੱਚ ਟੀਨਾ ਅੰਬਾਨੀ ਵੀ ਪਹੁੰਚੀ।ਸਿਰ ਤੋਂ ਲੈ ਕੇ ਪੈਰ ਤੱਕ ਯੈਲੋ ਡ੍ਰੈੱਸਅਪ ਵਿੱਚ ਉਹ ਬੇਹੱਦ ਖੂਬਸੂਰਤ ਨਜ਼ਰ ਆਈ। ਖਬਰ ਇਹ ਵੀ ਹੈ ਕਿ ਅਰਮਾਨ ਦੇ ਵਿਆਹ ਲਈ ਭਰਾ ਪੂਰੀ ਤਿਆਰੀ ਵਿੱਚ ਲੱਗੇ ਹੋਏ ਹਨ।

ਸੰਗੀਤ ਸੈਰੇਮਨੀ ਵਿੱਚ ਤਾਰਾ ਸੁਤਾਰਿਆ ਵੀ ਪੀਲੇ ਰੰਗ ਦੇ ਸੂਟ ਵਿੱਚ ਦਿਖੀ।

Related posts

ਡਿਨਰ ਡੇਟ ਮਗਰੋਂ ਏਅਰਪੋਰਟ ‘ਤੇ ਮੂੰਹ ਲੁਕਾਉਂਦੇ ਨਜ਼ਰ ਆਏ ਰਣਬੀਰ ਤੇ ਆਲਿਆ

On Punjab

ਸੰਨੀ ਦਿਓਲ ਦੀ ਥਾਂ ਸਨੀ ਲਿਓਨੀ ਬੋਲਣ ਉਤੇ ਅਦਾਕਾਰਾ ਨੇ ਪੁੱਛਿਆ ਇਹ ਸਵਾਲ

On Punjab

ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਲਾਰੈਂਸ ਗੈਂਗ ਦਾ ਇਕ ਹੋਰ ਸ਼ੂਟਰ ਜਲੰਧਰ ਤੋਂ ਗ੍ਰਿਫ਼ਤਾਰ, ਖੋਲ੍ਹੇ ਕਈ ਰਾਜ਼

On Punjab