ਨਵੀਂ ਦਿੱਲੀ-ਕਾਂਗਰਸ ਨੇ ਅੱਜ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਦੇ ‘ਸੱਚੀ ਆਜ਼ਾਦੀ’ ਵਾਲੇ ਬਿਆਨ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਸੰਵਿਧਾਨ ਨੂੰ ਨਹੀਂ ਮੰਨਦੇ ਹਨ। ਭਾਗਵਤ ਨੇ ਕਿਹਾ ਸੀ ਕਿ ਰਾਮ ਮੰਦਿਰ ਵਿੱਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਹੀ ਭਾਰਤ ਨੂੰ ਅਸਲ ਆਜ਼ਾਦੀ ਮਿਲੀ ਸੀ। ਪਾਰਟੀ ਦੇ ਸੀਨੀਅਰ ਆਗੂ ਭੁਪੇਸ਼ ਬਘੇਲ ਨੇ ਇਹ ਦਾਅਵਾ ਵੀ ਕੀਤਾ ਕਿ ਭਾਗਵਤ ਨੇ ਆਜ਼ਾਦੀ ਅੰਦੋਲਨ ਦਾ ਅਪਮਾਨ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਤਰਜਮਾਨ ਪਵਨ ਖੇੜਾ ਵੀ ਮੌਜੂਦ ਸਨ। ਭਾਗਵਤ ਨੇ ਸੋਮਵਾਰ ਨੂੰ ਕਿਹਾ ਸੀ ਕਿ ਅਯੁੱਧਿਆ ਵਿੱਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਤਰੀਕ ‘ਪ੍ਰਤਿਸ਼ਠਾ ਦਵਾਦਸ਼ੀ’ ਦੇ ਰੂਪ ਵਿੱਚ ਮਨਾਈ ਜਾਣੀ ਚਾਹੀਦੀ ਹੈ, ਕਿਉਂਕਿ ਕਈ ਸਦੀਆਂ ਤੋਂ ਦੁਸ਼ਮਣ ਦੇ ਹਮਲੇ ਝੱਲਣ ਵਾਲੇ ਦੇਸ਼ ਨੂੰ ਸੱਚੀ ਆਜ਼ਾਦੀ ਇਸੇ ਦਿਨ ਮਿਲੀ ਸੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ‘ਇੰਡੀਅਨ ਸਟੇਟ’ ਵਾਲੇ ਬਿਆਨ ਦੀ ਭਾਜਪਾ ਦੇ ਲੋਕਾਂ ਨੇ ਗ਼ਲਤ ਵਿਆਖਿਆ ਕੀਤੀ।
previous post