ਅਮ੍ਰਿਤਸਰ 6 ਫਰਵਰੀ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਸ ਸਰਬਜੀਤ ਸਿੰਘ ਜੰਮੂ , ਸਲਾਹਕਾਰ ਸ੍ਰੀ ਸਤਨਾਮ ਸਿੰਘ ਕੰਡਾ ਅਤੇ ਸ ਬਲਵਿੰਦਰ ਸਿੰਘ ਖੋਜਕੀਪੁਰ ਨੇ ਇੱਕ ਸਾਂਝੇ ਬਿਆਨ ਵਿੱਚ ਪਿਪਲੀ ਵਾਲੇ ਨਾਮਧਾਰੀ ਸਤਨਾਮ ਸਿੰਘ ਵਲੋਂ ਥਾਈਲੈਂਡ ਦੇ ਸ਼ਹਿਰ ਬੈਂਕਾਕ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰਨ ਦਾ ਢੌਂਗ ਰਚਾਉੱਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਇਸ ਸਤਨਾਮ ਸਿੰਘ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਾਲ਼ੀ ਸਲਾਬਤਪੁਰੇ ਵਾਲੀ ਘਟਨਾ ਨੂੰ ਦੁਹਰਾ ਕੇ ਸਿੱਖ ਕੌਮ ਨੂੰ ਇੱਕ ਵੱਡਾ ਚੈਲੰਜ ਕਰਕੇ ਸਾਬਿਤ ਕੀਤਾ ਹੈ ਕਿ ਆਰ ਐੱਸ ਐੱਸ ਤੇ ਭਾਜਪਾ ਸਿੱਖਾਂ ਨੂੰ ਹਰ ਹੀਲੇ ਵਸੀਲੇ ਵਰਤ ਕੇ ਨੀਵਾਂ ਦਿਖਾਉਣ ਲਈ ਪੰਥ ਵਿਰੋਧੀ ਸ਼ਕਤੀਆਂ ਨੂੰ ਸ਼ਹਿ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ । ਭਾਜਪਾ ਤੇ ਆਰ ਐੱਸ ਐੱਸ ਨੇ ਸਿੱਖਾਂ ਦੇ ਮੱਥੇ ਇੱਕ ਹੋਰ ਗੁਰਮੀਤ ਰਾਮ ਰਹੀਮ ਮਾਰਿਆਂ ਹੈ ।
ਉਕਤ ਵੀਚਾਰਾਂ ਦਾ ਪ੍ਰਗਟਾਵਾ ਕਰਦਿਆਂ ਫੈਡਰੇਸ਼ਨ ਆਗੂਆਂ ਨੇ ਜ਼ੋਰ ਦੇਂਦਿਆਂ ਕਿਹਾ ਕਿ ਅਜਿਹਾ ਸਰਕਾਰ ਦੀ ਸ਼ਹਿ ਤੋਂ ਬਗੈਰ ਹੋ ਨਹੀਂ ਸਕਦਾ । ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਵੀ ਸਭ ਕੁਝ ਸਰਕਾਰੀ ਤੇ ਰਾਜਨੀਤਕ ਪਾਰਟੀਆਂ ਦੀ ਪੁਸ਼ਤਪਨਾਹੀ ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜਾਬ ਵਿੱਚ ਥਾਂ ਥਾਂ ਬੇਅਦਬੀ ਕਰਵਾਈ ।ਇਸ ਤੋਂ ਪਹਿਲਾਂ ਦਸ਼ਮੇਸ਼ ਪਿਤਾ ਜੀ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ।
ਫੈਡਰੇਸ਼ਨ ਨੇਤਾਵਾਂ ਨੇ ਦੱਸਿਆ ਕਿ ਨਾਮਧਾਰੀ ਸਤਨਾਮ ਸਿੰਘ ਨੂੰ ਨਾਮਧਾਰੀ ਸੰਪਰਦਾ ਨੁਸਿਹਰਾ ਮੱਝਾਂ ਸਿੰਘ ਬਹੁੱਤ ਦੇਰ ਪਹਿਲਾਂ ਹੀ ਖਾਰਜ ਕਰ ਚੁੱਕੀ ਹੈ ।ਦੋ ਸਾਲ ਪਹਿਲਾਂ ਸਰਬੱਤ ਖਾਲਸਾ ਦੇ ਜਥੇਦਾਰ ਵੀ ਇਸ ਦੀਆਂ ਪੰਥ ਵਿਰੋਧੀ ਫੈਸਲਿਆਂ ਕਾਰਨ ਪੰਥ ਵਿਚੋ ਛੇਕ ਚੁੱਕੇ ਹਨ ।ਇਹ ਹੀਰਿਆਂ ਦਾ ਵਪਾਰੀ ਬੈਂਕਾਕ ਵਿਚ ਸਾ਼ਹੀ ਠਾਠ ਬਾਠ ਨਾਲ ਰਹਿੰਦਾ ਹੈ । ਉਥੇ ਇਸ ਨੇ ਨਿਰਮਲ ਸੀ਼ਸ ਮਹੱਲ ਬਣਾਇਆ ਹੈ ।ਇਸ ਨੂੰ 8 ਸਾਲ ਪਹਿਲਾਂ ਪੰਥਕ ਆਗੂਆਂ ਨੇ ਪ੍ਰੇਰਕੇ ਅਮਿ੍ੰਤਪਾਨ ਕਰਵਾਇਆ ਸੀ ਪਰ ਬਾਅਦ ਵਿੱਚ ਇਹ ਫਿਰ ਭਾਜਪਾ ਤੇ ਆਰ ਐੱਸ ਐੱਸ ਦੀ ਸਹਿ ਤੇ ਫਿਰ ਪੰਥ ਵਿਰੋਧੀ ਕਾਰਵਾਈਆਂ ਵਿੱਚ ਰੁੱਝ ਗਿਆ ।ਇਹ ਸਤਨਾਮ ਸਿੰਘ ਇਹ ਭਰਮ ਪਾਲ ਬੈਠਾ ਹੈ ਕਿ ਪੰਥਕ ਜਥੇਦਾਰਾਂ ਦੀ ਜੇਬਾਂ ਗਰਮ ਕਰਕੇ ਪੰਥ ਦੇ ਗੁੱਸੇ ਤੋਂ ਬੱਚ ਜਾਵੇਗਾ । ਉਹਨਾਂ ਕਿਹਾ ਜੇਕਰ ਇਸ ਨੇ ਖਾਲਸਾ ਪੰਥ ਤੋਂ ਮਾਫ਼ੀ ਨਾ ਮੰਗੀ ਤਾਂ ਇਸ ਨੂੰ ਵੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਾਂਗ ਪੰਥ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ ।