PreetNama
ਰਾਜਨੀਤੀ/Politics

ਭਾਜਪਾ ਦਾ ਦੋਸ਼, ਭਾਰਤ ਜੋੜੋ ਯਾਤਰਾ ‘ਚ ਹਿੱਸਾ ਲੈਣ ਲਈ ਅਦਾਕਾਰਾਂ ਨੂੰ ਦਿੱਤੇ ਜਾਂਦੇ ਹਨ ਪੈਸੇ ; ਪੂਜਾ ਭੱਟ ਨੇ ਦਿੱਤਾ ਜਵਾਬ

ਕਾਂਗਰਸ ਨੇਤਾ ਰਾਹੁਲ ਗਾਂਧੀ ਪਿਛਲੇ ਤਿੰਨ ਮਹੀਨਿਆਂ ਤੋਂ ‘ਭਾਰਤ ਜੋੜੋ ਯਾਤਰਾ’ ’ਤੇ ਹਨ। ਰਾਹੁਲ ਗਾਂਧੀ ਦੀ ਅਗਵਾਈ ’ਚ ਭਾਰਤ ਜੋੜੋ ਯਾਤਰਾ 5 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ। ਇਸ ਯਾਤਰਾ ’ਚ ਰਾਹੁਲ ਗਾਂਧੀ ਨਾਲ ਪਾਰਟੀ ਆਗੂਆਂ ਤੋਂ ਇਲਾਵਾ ਹੋਰ ਖੇਤਰਾਂ ਦੇ ਲੋਕ ਵੀ ਜੁੜ ਰਹੇ ਹਨ। ਪਿਛਲੇ ਦਿਨੀਂ ਤੇਲੰਗਾਨਾ ਦੇ ਹੈਦਰਾਬਾਦ ’ਚ 15 ਕਿਲੋਮੀਟਰ ਦੇ ਮਾਰਚ ਵਿਚ ਅਦਾਕਾਰਾ ਪੂਜਾ ਭੱਟ ਵੀ ਰਾਹੁਲ ਗਾਂਧੀ ਨਾਲ ਸ਼ਾਮਿਲ ਹੋਈ ਸੀ। ਇਸ ਨੂੰ ਲੈ ਕੇ ਭਾਜਪਾ ਨੇ ਉਨ੍ਹਾਂ ’ਤੇ ਸਵਾਲ ਖੜ੍ਹੇ ਕੀਤੇ ਹਨ।

ਰਾਹੁਲ ਗਾਂਧੀ ਨਾਲ ਅਦਾਕਾਰਾ ਪੂਜਾ ਭੱਟ ਨੇ ਭਾਜਪਾ ਨੇਤਾਵਾਂ ਦੇ ਇਸ ਦਾਅਵੇ ’ਤੇ ਪ੍ਰਤੀਕਿਰਿਆ ਦਿੱਤੀ ਕਿ ਅਦਾਕਾਰਾਂ ਨੂੰ ਭਾਰਤ ਜੋੜੋ ਯਾਤਰਾ ’ਚ ਰਾਹੁਲ ਗਾਂਧੀ ਨਾਲ ਚੱਲਣ ਲਈ ਪੈਸੇ ਦਿੱਤੇ ਜਾਂਦੇ ਹਨ।

ਇਸ ’ਤੇ ਪੂਜਾ ਭੱਟ ਨੇ ਹਾਰਪਲ ਲੀ ਦਾ ਹਵਾਲਾ ਲਿਖਦਿਆਂ ਜਵਾਬ ਦਿੱਤਾ, ‘ਉਹ ਨਿਸ਼ਚਿਤ ਤੌਰ ’ਤੇ ਅਜਿਹਾ ਸੋਚਣ ਦੇ ਹੱਕਦਾਰ ਹਨ ਅਤੇ ਉਹ ਆਪਣੀ ਰਾਏ ਲਈ ਪੂਰੇ ਸਨਮਾਨ ਕਰਨ ਦੇ ਹੱਕਦਾਰ ਹਨ… ਪਰ ਇਸ ਤੋਂ ਪਹਿਲਾਂ ਕਿ ਮੈਂ ਦੂਜੇ ਲੋਕਾਂ ਨਾਲ ਰਹਿ ਸਕਾਂ, ਮੈਨੂੰ ਆਪਣੇ ਨਾਲ ਹੋਣਾ ਹੋਵੇਗਾ। ਇਕ ਚੀਜ ਜੋ ਬਹੁਮਤ ਦੇ ਸ਼ਾਸਨ ਦਾ ਪਾਲਣਾ ਨਹੀਂ ਕਰਦੀ, ਉਹ ਹੈ ਵਿਅਕਤੀ ਦੀ ਜਮੀਰ।’

ਅਭਿਨੇਤਾ ਸੁਸ਼ਾਂਤ ਸਿੰਘ ਵੀ ਰਾਹੁਲ ਗਾਂਧੀ ਦੇ ਨਾਲ ਪੈਦਲ ਚੱਲੇ ਸਨ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਕਿਸੇ ਸਿਆਸੀ ਰੈਲੀ ਵਿਚ ਇਹ ਉਨ੍ਹਾਂ ਦੀ ਪਹਿਲੀ ਹਾਜ਼ਰੀ ਸੀ। ਪੂਜਾ ਭੱਟ ਨੇ ਇਹ ਟਵੀਟ ਸ਼ੇਅਰ ਕੀਤਾ ਹੈ।

ਹੈਦਰਾਬਾਦ ’ਚ ਯਾਤਰਾ ’ਚ ਸ਼ਾਮਿਲ ਪੂਜਾ ਭੱਟ ਅਤੇ ਸੁਸ਼ਾਂਤ ਸਿੰਘ ਤੋਂ ਇਲਾਵਾ ਅਮੋਲ ਪਾਲੇਕਰ, ਸੰਧਿਆ ਗੋਖਲੇ, ਰੀਆ ਸੇਨ, ਰਸਮੀ ਦੇਸਾਈ, ਅਕਾਂਕਸ਼ਾ ਪੁਰੀ ਸਮੇਤ ਕਈ ਬਾਲੀਵੁੱਡ ਹਸਤੀਆਂ ਮਹਾਰਾਸ਼ਟਰ ’ਚ ਭਾਰਤ ਜੋੜੋ ਯਾਤਰਾ ’ਚ ਸ਼ਾਮਿਲ ਹੋਈਆਂ।

ਭਾਜਪਾ ਨੇਤਾ ਨਿਤੇਸ਼ ਰਾਣੇ ਨੇ ਇਕ ਟਵੀਟ ਸਾਂਝਾ ਕਰਦਿਆਂ ਦਾਅਵਾ ਕੀਤਾ ਹੈ ਕਿ ਕਾਂਗਰਸ ਦੁਆਰਾ ਅਦਾਕਾਰਾਂ ਨੂੰ ਪੈਦਲ ਚੱਲਣ ਲਈ ਭੁਗਤਾਨ ਕੀਤਾ ਜਾਂਦਾ ਹੈ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਵੀ ਸਕ੍ਰੀਨਸ਼ਾਟ ਸਾਂਝਾ ਕੀਤਾ ਅਤੇ ਉਨ੍ਹਾਂ ਲੋਕਾਂ ਦੀ ਭਰੋਸੇਯੋਗਤਾ ’ਤੇ ਸਵਾਲ ਉਠਾਇਆ ਜੋ ਕੁਝ ਪੈਸਿਆਂ ਲਈ ਵੀ ਰਾਹੁਲ ਗਾਂਧੀ ਨਾਲ ਜੁੜਨ ਲਈ ਤਿਆਰ ਹਨ।

Related posts

ਪੁੱਤਰਾਂ ਲਈ ਸਿਆਸੀ ਸੰਭਾਵਨਾ ਭਾਲ ਰਹੇ ਨੇ ਬਿਰਧ ਸਿਆਸਤਦਾਨ, ਹਾਈ ਕਮਾਂਡ ਤਕ ਕੀਤੀ ਜਾ ਰਹੀ ਪਹੁੰਚ

On Punjab

ਸੁਖਬੀਰ ਬਾਦਲ ਨੇ ਕਿਹਾ: ਜੰਮੂ ਕਸ਼ਮੀਰ ’ਚ ਪੰਜਾਬੀ ਦੀ ਸਰਕਾਰੀ ਭਾਸ਼ਾ ਵਜੋਂ ਬਹਾਲੀ ਦਾ ਮੁੱਦਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਕੋਲ ਚੁੱਕਿਆ ਜਾਵੇਗਾ

On Punjab

Punjab Election 2022 : ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਮਿਲ ਕੇ ਲੜਨਗੇ ਚੋਣ, ਸ਼ੇਖਾਵਤ ਨੇ ਕਿਹਾ- ਸੀਟਾਂ ਦੀ ਵੰਡ ‘ਤੇ ਫ਼ੈਸਲਾ ਬਾਅਦ ‘ਚ

On Punjab