Attack on the ruling party’s cyber securityਸਾਇਬਰ ਸਕਿਉਰਿਟੀ ਦੇ ਮਾਮਲੇ ਅਕਸਰ ਸੁਨਣ ਨੂੰ ਮਿਲਦੇ ਰਹਿੰਦੇ ਹਨ। ਪਰ ਸੱਤਾਧਾਰੀ ਪਾਰਟੀ ਦੀ ਸਾਈਬਰ ਸਕਿਉਰਿਟੀ ਤੇ ਹੀ ਹਮਲਾ ਹੋਣਾ ਬਹੁਤ ਹੀ ਘੱਟ ਸੁਨਣ ਨੂੰ ਮਿਲਦਾ ਹੈ। ਅਜਿਹਾ ਹੀ ਵਾਕਿਆ ਭਾਜਪਾ ਦੀ ਅਧਿਕਾਰਿਤ ਵੈਬਸਾਈਟ ਨਾਲ ਹੋਇਆ ਹੈ। ਜੋ ਰਾਤ ਦੇ ਕਰੀਬ 12:30 ਵਜੇ ਹੈਕ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਵੈਬਸਾਇਟ ਨੂੰ ਹੈਕ ਕਰਨ ਵਾਲਾ ਹੈਕਰ ਪਾਕਿਸਤਾਨੀ ਹੈ।
ਵੈਬਸਾਇਟ ਨੂੰ ਹੈਕ ਕਰਨ ਤੋਂ ਬਾਅਦ ਹੈਕਰ ਵੱਲੋਂ ਵੈਬਸਾਇਟ ‘ਤੇ ਪਾਕਿਸਤਾਨ ਤੇ ਕਸ਼ਮੀਰ ਜ਼ਿੰਦਾਬਾਦ ਲਿੱਖ ਦਿੱਤਾ ਗਿਆ। ਵੈਬਸਾਇਟ ਹੈਕ ਹੋਣ ਦੀ ਖਬਰ ਬਹੁਤ ਹੀ ਛੇਤੀ ਵਾਇਰਲ ਹੋ ਗਈ ਅਤੇ ਲੋਕਾਂ ਨੇ ਉਸਦੇ ਸਕਰੀਨ ਸ਼ਾਟ ਲੇਕੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰਨੇ ਸ਼ੁਰੂ ਕਰ ਦਿੱਤੇ।
ਬਾਅਦ ਵਿੱਚ ਵੈਬਸਾਇਟ ਨੂੰ ਕੰਟਰੋਲ ਵਿੱਚ ਲੈ ਲਿਆ ਗਿਆ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਭਾਜਪਾ ਦੀ ਵੈਬਸਾਇਟ ਹੈਕ ਹੋਈ ਹੋਵੇ, ਪਹਿਲਾਂ ਵੀ ਇੱਲ ਵਾਰ ਭਾਜਪਾ ਦੀ ਵੈਬਸਾਇਟ ਹੈਕ ਹੋ ਚੁੱਕੀ ਹੈ। ਉਸ ਵੇਲੇ ਹੈਕਰਸ ਨੇ ਪੂਰਾ ਮੀਨੂੰ ਬਦਲ ਕੇ ਵੈਬਸਾਇਟ ‘ਤੇ ਹਰ ਜਗ੍ਹਾ ਬੀਫ ਲਿੱਖ ਦਿੱਤਾ ਸੀ।