ਅਮਰੀਕਾ ਦੇ ਪ੍ਰਮੁੱਖ ਪ੍ਰਤੀਰੱਖਿਆ ਵਿਗਿਆਨੀ (ਇਮਿਊਨੋਲਾਜਿਸਟ) ਤੇ ਕਈ ਸਨਮਾਨ ਹਾਸਲ ਕਰਨ ਵਾਲੇ ਭਾਰਤੀ ਮੂਲ ਦੇ ਸ਼ੰਕਰ ਘੋਸ਼ ਨੂੰ ਦੇਸ਼ ਦੀ ਮਿਆਰੀ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ਲਈ ਚੁਣਿਆ ਗਿਆ ਹੈ। ਸ਼ੰਕਰ ਘੋਸ਼ ਮੂਲ ਰੂਪ ਵਿਚ ਕੋਲਕਾਤਾ ਦੇ ਰਹਿਣ ਵਾਲੇ ਹਨ। ਉਹ ਮਸ਼ਹੂਰ ਇਮਿਊਨੋਲਾਜਿਸਟ, ਮਾਈਕ੍ਰੋਬਾਇਲਾਜਿਸਟ ਤੇ ਬਾਇਓਕੈਮਿਸਟ ਹਨ। ਇਸ ਸਮੇਂ ਉਹ ਕੋਲੰਬੀਆ ਯੂਨੀਵਰਸਿਟੀ ਦੇ ਬੈਗਲਾਸ ਕਾਲਜ ਆਫ ਫ਼ਿਜ਼ੀਅਨ ਐਂਡ ਸਰਜਨਸ ਦੇ ਵਿਭਾਗ ਮੁਖੀ ਹਨ। ਸ਼ੰਕਰ ਘੋਸ਼ ਪੂਰੇ ਦੇਸ਼ ਤੋਂ ਚੁਣੇ 120 ਲੋਕਾਂ ’ਚ ਸ਼ਾਮਲ ਹਨ। ਇਹ ਸਨਮਾਨ ਉਨ੍ਹਾਂ ਨੂੁੰ ਉਨ੍ਹਾਂ ਦੀ ਬਿਹਤਰ ਖੋਜ ’ਤੇ ਦਿੱਤਾ ਗਿਆ ਹੈ। ਰੱਖਿਆ ਵਿਗਿਆਨੀ ਸ਼ੰਕਰ ਘੋਸ਼ ਨੇ ਪ੍ਰਤੀਰੱਖਿਆ ਤੇ ਕੈਂਸਰ ਵਰਗੀਆਂ ਵੱਖ-ਵੱਖ ਬਿਮਾਰੀਆਂ ਦੇ ਆਪਸੀ ਸਬੰਧਾਂ ’ਤੇ ਮਹੱਤਵਪੂਰਨ ਖੋਜ ਕੀਤੀਆਂ ਹਨ। ਸ਼ੰਕਰ ਘੋਸ਼ ਨੇ ਆਪਣੇ ਸਹਿਯੋਗੀਆਂ ਦੇ ਨਾਲ ਸੈਪਸਿਸ ਦੀ ਤੁਰੰਤ ਪਛਾਣ ਦੇ ਸਬੰਧ ’ਚ ਵੀ ਖੋਜ ਜ਼ਰੀਏ ਨਵੀਂ ਜਾਣਕਾਰੀ ਦਿੱਤੀਆਂ ਹਨ।ਨੈਸ਼ਨਲ ਅਕੈਡਮੀ ਆਫ ਸਾਇੰਸ ਗ਼ੈਰ ਲਾਭਕਾਰੀ ਸੰਸਥਾ ਹੈ। ਇਸਦੀ ਸਥਾਪਨਾ ਕਾਂਗਰਸਨਲ ਚਾਰਟਰ ’ਤੇ 1863 ’ਚ ਤੱਤਕਾਲੀ ਰਾਸ਼ਟਰਪਤੀ ਇਬਰਾਹਿਮ ਲਿੰਕਨ ਦੇ ਦਸਤਖ਼ਤ ਮਗਰੋਂ ਕੀਤੀ ਗਈ ਸੀ। ਇਹ ਸੰਸਥਾ ਸੰਘੀ ਸਰਕਾਰ ਨੂੰ ਸਿਹਤ, ਵਿਗਿਆਨ ਤੇ ਇੰਜੀਨੀਅਰਿੰਗ ’ਤੇ ਸਲਾਹ ਦਿੰਦੀ ਹੈ। ਇਸ ਵਿਚ ਆਪਣੇ-ਆਪਣੇ ਖੇਤਰ ਦੇ ਦਿੱਗਜਾਂ ਨੂੰ ਹੀ ਚੁਣਿਆ ਜਾਂਦਾ ਹੈ।