PreetNama
ਸਮਾਜ/Social

ਭਾਰਤੀ ਅਮਰੀਕੀਆਂ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੀ ਦੂਜੀ ਵਰ੍ਹੇਗੰਢ ‘ਤੇ ਮਨਾਇਆ ਜਸ਼ਨ

ਭਾਰਤੀ ਅਮਰੀਕੀਆਂ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੀ ਦੂਜੀ ਵਰ੍ਹੇਗੰਢ ‘ਤੇ ਇਕ ਸਮਾਗਮ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਦੇ ਇਕ ਸਮੂਹ ਨੇ ਕਿਹਾ ਕਿ ਜੰਮੂ ਕਸ਼ਮੀਰ ‘ਚ ਅੱਤਵਾਦੀ ਹਮਲਿਆਂ ਦੀਆਂ ਘਟਨਾਵਾਂ ‘ਚ 40 ਫ਼ੀਸਦੀ ਦੀ ਕਮੀ ਆਈ ਹੈ।

ਕੈਪੀਟਲ ਹਿੱਲ ‘ਚ ‘ਕਸ਼ਮੀਰ: ਮੂਵਿੰਗ ਫਾਰਵਰਡ ਇਨ ਡੈਨਜਰਸ ਜ਼ੋਨ’ ਵਿਸ਼ੇ ‘ਤੇ ਹਿੰਦੂ ਪਾਲਿਸੀ ਰਿਸਰਚ ਐਂਡ ਐਡਵੋਕੇਸੀ ਕੁਲੈਕਟਿਵ (ਹਿੰਦੂਪੈਕਟ) ਨੇ ਸੈਮੀਨਾਰ ਦੀ ਮੇਜ਼ਬਾਨੀ ਕੀਤੀ। ਇਸ ਵਿਚ ਅਮਰੀਕਾ ਦੇ ਵਿਸ਼ਵ ਹਿੰਦੂ ਪ੍ਰਰੀਸ਼ਦ (ਵੀਐੱਚਪੀ) ਤੇ ਗਲੋਬਲ ਕਸ਼ਮੀਰੀ ਪੰਡਤ ਡਾਇਸਪੋਰਾ (ਜੇਕੇਪੀਡੀ) ਦੇ ਨਾਲ ਹੀ ਕਸ਼ਮੀਰੀ ਤੇ ਅਫਗਾਨ ਫਿਰਕੇ ਦੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ।

 

ਅਮਰੀਕੀ ਵਿਦੇਸ਼ ਮੰਤਰੀ ਐਂਥਨੀ ਬਲਿੰਕਨ ਦੇ ਭਾਰਤ ਦੌਰੇ ਦੇ ਮੱਦੇਨਜ਼ਰ 29 ਜੁਲਾਈ ਨੂੰ ‘ਹੈਸ਼ਟੈਗ ਕਸ਼ਮੀਰ ਫਾਰਵਰਡ’ ਦਾ ਦੋ ਹਫਤਿਆਂ ਦਾ ਪ੍ਰਰੋਗਰਾਮ ਸ਼ੁਰੂ ਕੀਤਾ ਗਿਆ। ਇਸ ਫਿਰਕੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਜੰਮੂ ਕਸ਼ਮੀਰ ‘ਚ ਇਨ੍ਹਾਂ ਦੋ ਸਾਲਾਂ ‘ਚ ਅੱਤਵਾਦੀ ਘਟਨਾਵਾਂ ‘ਚ 40 ਫੀਸਦੀ ਦੀ ਕਮੀ ਆਈ ਹੈ। ਇਸ ਪ੍ਰਰੋਗਰਾਮ ‘ਚ ਅਮਰੀਕੀ ਕਾਂਗਰਸ ਦੇ ਅਧਿਕਾਰੀ, ਐੱਨਜੀਓ ਦੇ ਆਗੂ, ਮੀਡੀਆ ਦੀਆਂ ਹਸਤੀਆਂ ਆਦਿ ਸ਼ਾਮਲ ਹੋਈਆਂ ਤੇ ਅੱਤਵਾਦ ਹਮਾਇਤੀ ਪਾਕਿਸਤਾਨੀ ਫ਼ੌਜ ਤੇ ਖੁਫੀਆ ਏਜੰਸੀਆਂ ਦੇ ਖਿਲਾਫ਼ ਆਪਣਾ ਰੋਸ ਪ੍ਰਗਟ ਕੀਤਾ।

ਭਾਰਤ ਸਰਕਾਰ ਨੇ ਪਿਛਲੇ ਹਫਤੇ ਹੀ ਸੰਸਦ ਨੂੰ ਕਿਹਾ ਹੈ ਕਿ ਜੰਮੂ ਕਸ਼ਮੀਰ ‘ਚ ਪਿਛਲੇ ਦੋ ਸਾਲਾਂ ‘ਚ ਅੱਤਵਾਦੀ ਹਿੰਸਾ ‘ਚ ਕਮੀ ਆਈ ਹੈ। ਰਾਜ ਸਭਾ ‘ਚ ਇਕ ਲਿਖਤ ਸਵਾਲ ਦੇ ਜਵਾਬ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਸਾਲ 2020 ਦੌਰਾਨ ਉਸਦੇ ਪਿਛਲੇ ਸਾਲ ਦੇ ਮੁਕਾਬਲੇ 59 ਫੀਸਦੀ ਅੱਤਵਾਦੀ ਘਟਨਾਵਾਂ ਘੱਟ ਹੋਈਆਂ ਹਨ।

Related posts

ਜੰਮੂ-ਕਸ਼ਮੀਰ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ 17 ਦੇਸ਼ਾਂ ਦਾ ਵਫ਼ਦ ਪਹੁੰਚਿਆ ਸ਼੍ਰੀਨਗਰ

On Punjab

ਟੋਰਾਂਟੋ ਸਿਟੀ ‘ਚ ਦਾੜ੍ਹੀ ਕਾਰਨ ਨੌਕਰੀ ਤੋਂ ਕੱਢੇ 100 ਸਿੱਖ ਸਕਿਓਰਟੀ ਗਾਰਡ, WSO ਨੇ ਟਰੂਡੋ ਪ੍ਰਸ਼ਾਸਨ ਨੂੰ ਕੀਤੀ ਦਖ਼ਲ ਦੀ ਅਪੀਲ

On Punjab

ਉੱਤਰਾਖੰਡ: ਬੱਸ ਖੱਡ ਵਿੱਚ ਡਿੱਗਣ ਕਾਰਨ ਚਾਰ ਹਲਾਕ

On Punjab