ਭਾਰਤੀ ਮੂਲ ਦੀ ਕਿਰਨ ਆਹੂਜਾ ਨੂੰ ਆਫਿਸ ਆਫ ਪਰਸਨਲ ਮੈਨੇਜਮੈਂਟ ਦੇ ਮੁਖੀ ਦੇ ਅਹੁਦੇ ‘ਤੇ ਨਿਯੁਕਤੀ ਨੂੰ ਸੈਨੇਟ ਨੇ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੀ ਨਿਯੁਕਤੀ ਲਈ ਉਪਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੋਟਿੰਗ ‘ਚ ਹਿੱਸਾ ਲੈਣਾ ਪਿਆ। ਕਿਰਨ ਆਹੂਜਾ ਨੂੰ ਰਾਸ਼ਟਰਪਤੀ ਜੋਅ ਬਾਇਡਨ ਨੇ ਨਾਮਜ਼ਦ ਕੀਤਾ ਸੀ। ਇਸ ਸੰਘੀ ਏਜੰਸੀ ਦੇ ਕੰਟਰੋਲ ‘ਚ ਹੀ ਦੇਸ਼ ਦੇ 20 ਲੱਖ ਸਿਵਲ ਸਰਵੈਂਟ ਕੰਮ ਕਰਦੇ ਹਨ।
ਅਮਰੀਕਾ ‘ਚ ਪ੍ਰਮੁੱਖ ਅਹੁਦਿਆਂ ‘ਤੇ ਨਿਯੁਕਤੀ ਲਈ ਰਾਸ਼ਟਰਪਤੀ ਨਾਮਜ਼ਦ ਕਰਦੇ ਹਨ, ਨਾਮਜ਼ਦਗੀ ਨੂੰ ਸੈਨੇਟ ਦੀ ਮਨਜ਼ੂਰੀ ਦਿੱਤਾ ਜਾਣਾ ਲਾਜ਼ਮੀ ਹੈ। ਕਿਰਨ ਆਹੂਜਾ ਦੀ ਨਿਯੁਕਤੀ ਲਈ ਸੈਨੇਟ ਦੀ ਮਨਜ਼ੂਰੀ ਦਿੱਤੇ ਜਾਣ ਦੌਰਾਨ ਵੋਟਿੰਗ ‘ਚ ਹਮਾਇਤ ਤੇ ਵਿਰੋਧ ‘ਚ ਬਰਾਬਰੀ ‘ਤੇ 50-50 ਵੋਟਾਂ ਆਈਆਂ।
ਇਸ ਨਾਲ ਇਹ ਮਾਮਲਾ ਗੁੰਝਲਦਾਰ ਹੋ ਗਿਆ। ਕਿਸੇ ਵੀ ਮਾਮਲੇ ‘ਚ ਬਰਾਬਰੀ ਦੀ ਸਥਿਤੀ ‘ਚ ਫੈਸਲਾਕੁੰਨ ਵੋਟ ਉਪ ਰਾਸ਼ਟਰਪਤੀ ਦਾ ਹੁੰਦਾ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣਾ ਵੋਟ ਕਿਰਨ ਆਹੂਜਾ ਦੀ ਹਮਾਇਤ ‘ਚ ਦਿੰਦੇ ਹੋਏ ਉਨ੍ਹਾਂ ਦੀ ਨਿਯੁਕਤੀ ਦਾ ਰਸਤਾ ਸਾਫ਼ ਕਰ ਦਿੱਤਾ।