32.63 F
New York, US
February 6, 2025
PreetNama
ਖਾਸ-ਖਬਰਾਂ/Important News

ਭਾਰਤੀ-ਅਮਰੀਕੀ ਭਵਿਆ ਲਾਲ ਨੂੰ NASA ‘ਚ ਮਿਲੀ ਵੱਡੀ ਜ਼ਿੰਮੇਵਾਰੀ, ਬਣਾਇਆ ਗਿਆ ਕਾਰਜਕਾਰੀ ਮੁਖੀ

ਭਾਰਤੀ-ਅਮਰੀਕੀ ਭਵਿਆ ਲਾਲ (Bhavya Lal) ਨੂੰ ਨਾਸਾ ‘ਚ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਭਵਿਆ ਨੂੰ ਅਮਰੀਕੀ ਪੁਲਾੜ ਏਜੰਸੀ ਦੀ ਕਾਰਜਕਾਰੀ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ। ਭਵਿਆ ਲਾਲ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਨਾਸਾ ‘ਚ ਬਦਲਾਅ ਸਬੰਧੀ ਸਮੀਖਿਆ ਦਲ ਦੀ ਮੈਂਬਰ ਹੈ ਤੇ ਬਾਈਡਨ ਪ੍ਰਸ਼ਾਸਨ ਤਹਿਤ ਏਜੰਸੀ ‘ਚ ਪਰਿਵਰਤਨ ਸਬੰਧੀ ਕਾਰਜਾਂ ਨੂੰ ਦੇਖ ਰਹੀ ਹੈ।
ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਨੇ ਇਕ ਬਿਆਨ ‘ਚ ਕਿਹਾ ਕਿ ਭਵਿਆ ਲਾਲ ਕੋਲ ਇੰਜੀਨੀਅਰਿੰਗ ਤੇ ਪੁਲਾੜ ਤਕਨੀਕ ਦਾ ਕਾਫੀ ਤਜਰਬਾ ਹੈ। ਭਵਿਆ 2005 ਤੋਂ 2020 ਤਕ ਇੰਸਟੀਚਿਊਟ ਫਾਰ ਡਿਫੈਂਸ ਐਨਾਲਸਿਸ ਸਾਇੰਸ ਐਂਡ ਟੈਕਨਾਲੋਜੀ, ਇਨੋਵੇਸ਼ਨ ਐਂਡ ਇੰਜੀਨੀਅਰਿੰਗ ਐਡਵਾਇਜ਼ਰੀ ਕਮੇਟੀ ਦੀ ਐਕਸਟਰਨਲ ਕੌਂਸਲ ਮੈਂਬਰ ਵੀ ਰਹਿ ਚੁੱਕੀ ਹੈ। ਉਸ ਨੇ ਪੰਜ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ਇੰਜੀਨੀਅਰਿੰਗ ਤੇ ਮੈਡੀਸਿਨ (ਐੱਨਏਐੱਸਈਐੱਮ) ਕਮੇਟੀਆਂ ‘ਚ ਵੀ ਕੰਮ ਕੀਤਾ ਹੈ, ਜਿਨ੍ਹਾਂ ਵਿਚ ਸਭ ਤੋਂ ਹਾਲ ਹੀ ‘ਚ, ਸਪੇਸ ਨਿਊਕਲੀਅਰ ਪ੍ਰੋਪਲਸ਼ਨ ਟੈਕਨਾਲੌਜੀਜ਼ ‘ਤੇ ਇਕ ਹੈ ਜੋ 2021 ‘ਚ ਰਿਲੀਜ਼ ਹੋਵੇਗਾ।

Related posts

ਅਮਰੀਕਾ ਦੀਆਂ ਸੜਕਾਂ ਤੇ ਦੇਖਣ ਨੂੰ ਮਿਲੀ ਦਹਿਸ਼ਤ, 25 ਸ਼ਹਿਰਾਂ ‘ਚ ਲਗਿਆ ਕਰਫਿਊ

On Punjab

Bill Nelson : ਭਾਰਤ ਦੌਰੇ ‘ਤੇ ਆਉਣਗੇ ਨਾਸਾ ਮੁਖੀ Bill Nelson, ISRO ਤੇ NASA ਦੇ NISAR ਮਿਸ਼ਨ ‘ਤੇ ਹੋਵੇਗੀ ਚਰਚਾ

On Punjab

ਅੰਮ੍ਰਿਤਪਾਲ ਸਿੰਘ ਤੇ ਵੱਡਾ ਐਕਸ਼ਨ, ਸੋਸ਼ਲ ਮੀਡੀਆ ਖਾਤੇ ਕੀਤੇ ਬੈਨ

On Punjab