ਭਾਰਤੀ ਕਿ੍ਰਕਟ ਟੀਮ ਦੇ ਆਲਰਾਊਂਡਰ ਵਿਜੈ ਸ਼ੰਕਰ ਨੇ ਆਪਣੀ ਮੰਗੇਤਰ ਵੈਸ਼ਾਲੀ ਵਿਸ਼ੇਸ਼ਰਨ ਨਾਲ ਸੱਤ ਫੇਰੇ ਲਏ ਤੇ ਵਿਆਹ ਦੇ ਬੰਧਨ ’ਚ ਬੱਝ ਗਏ। ਇਨ੍ਹਾਂ ਦੋਵਾਂ ਨੇ ਆਈਪੀਐੱਲ 2020 ਦੀ ਸ਼ੁਰੂਆਤ ਤੋਂ ਪਹਿਲਾਂ ਮੰਗਣੀ ਕੀਤੀ ਸੀ ਤੇ ਇਸ ਦਾ ਐਲਾਨ ਸੋਸ਼ਲ ਮੀਡੀਆ ਰਾਹੀਂ ਕੀਤਾ ਸੀ। ਵਿਜੈ ਸ਼ੰਕਰ ਨੇ 26 ਜਨਵਰੀ ਨੂੰ ਹੀ ਆਪਣਾ 30ਵਾਂ ਜਨਮ ਦਿਨ ਮਨਾਇਆ ਤੇ ਇਸ ਤੋਂ ਠੀਕ ਬਾਅਦ ਇਹ ਸ਼ਾਨਦਾਰ ਖਬਰ ਕ੍ਰਿਕਟ ਫੈਨਜ਼ ਦੇ ਸਾਹਮਣੇ ਆਈ। ਉਨ੍ਹਾਂ ਦੇ ਵਿਆਹ ਤੋਂ ਬਾਅਦ ਉਨ੍ਹਾਂ ਨੇ ਕ੍ਰਿਕਟ ਫੈਨਜ਼ ਵੱਲੋਂ ਮੁਬਾਰਕਬਾਦ ਮਿਲ ਰਹੀ ਹੈ ਨਾਲ ਹੀ ਉਨ੍ਹਾਂ ਦੀ ਆਈਪੀਐਲ ਫੇ੍ਰਂਚਾਈਜ਼ੀ ਸਨਰਾਈਜਰਜ਼ ਹੈਦਰਾਬਾਦ ਨੇ ਵੀ ਸ਼ੁੱਭਕਾਮਨਾਵਾਂ ਦਿੱਤੀਆਂ।
ਵਿਜੈ ਸ਼ੰਕਰ ਹਾਲ ਹੀ ’ਚ ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਹਿੱਸਾ ਨਹੀਂ ਬਣਾਏ ਗਏ ਸੀ। ਵਿਜੈ ਸ਼ੰਕਰ ਨੇ ਭਾਰਤ ਲਈ ਸਾਲ 2018 ’ਚ ਕ੍ਰਿਕਟ ਦੇ ਸਭ ਤੋਂ ਛੋਟੇ ਪ੍ਰਰੂਪ ਟੀ20 ’ਚ ਡੈਬਿਊ ਕੀਤਾ ਸੀ ਤੇ ਆਪਣਾ ਪਹਿਲਾਂ ਮੈਚ ਸ੍ਰੀਲੰਕਾ ਖ਼ਿਲਾਫ਼ ਕੋਲੰਬੋ ’ਚ ਖੇਡੇ ਸੀ। ਵਿਜੈ ਸ਼ੰਕਰ ਉਨੀਂ ਦਿਨੀਂ ਆਪਣੇ ਪ੍ਰਦਰਸ਼ਨ ਨਾਲ ਖੂਬ ਸੁਰਖੀਆਂ ’ਚ ਆਏ ਸੀ ਤੇ ਉਨ੍ਹਾਂ ਨੇ ਇੰਗਲੈਂਡ ’ਚ ਖੇਡੇ ਗਏ 2019 ਵਨਡੇ ਵਰਲਡ ਕੱਪ ਲਈ ਟੀਮ ਇੰਡੀਆ ਦਾ ਹਿੱਸਾ ਵੀ ਬਣਾਇਆ ਗਿਆ ਸੀ। ਹਾਲਾਂਕਿ ਜਿਨ੍ਹੇਂ ਮੈਚਾਂ ’ਚ ਮੌਕਾ ਦਿੱਤਾ ਗਿਆ ਸੀ ਉਹ ਕੁਝ ਖਾਸ ਨਹੀਂ ਕਰ ਸਕੇ ਸੀ ਤੇ ਬਾਅਦ ’ਚ ਜ਼ਖ਼ਮੀ ਹੋ ਕੇ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਸੀ। ਬਾਅਦ ’ਚ ਉਨ੍ਹਾਂ ਦੀ ਜਗ੍ਹਾ ਟੀਮ ’ਚ ਰਿਸ਼ੰਭ ਪੰਤ ਨੂੰ ਮੌਕਾ ਦਿੱਤਾ ਗਿਆ ਸੀ।
previous post
next post