50.11 F
New York, US
March 13, 2025
PreetNama
ਸਮਾਜ/Social

ਭਾਰਤੀ ਇਤਿਹਾਸ ‘ਚ ਪਹਿਲੀ ਵਾਰ ਡੀਜ਼ਲ 80 ਰੁਪਏ ਤੋਂ ਮਹਿੰਗਾ, 19ਵੇਂ ਦਿਨ ਵੀ ਕੀਮਤਾਂ ਵਧੀਆਂ

ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ 19ਵੇਂ ਦਿਨ ਵਧੀਆਂ। ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ ਦੀ ਕੀਮਤ 80 ਰੁਪਏ ਦਾ ਅੰਕੜਾ ਪਾਰ ਕਰ ਗਈ ਹੈ। ਭਾਰਤੀ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਡੀਜ਼ਲ ਦੀ ਕੀਮਤ 80 ਰੁਪਏ ਤੋਂ ਵਧ ਗਈ ਹੈ।

ਦਿੱਲੀ ‘ਚ ਡੀਜ਼ਲ ਦੀ ਕੀਮਤ ‘ਚ ਅੱਜ ਪੈਸੇ ਪ੍ਰਤੀ ਲੀਟਰ ਦਾ ਇਜ਼ਾਫਾ ਹੋਇਆ ਜਿਸ ਤੋਂ ਬਾਅਦ ਡੀਜ਼ਲ 80 ਰੁਪਏ ਦੋ ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪੈਟਰੋਲ ਦੀ ਕੀਮਤ ‘ਚ 16 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ।

ਪਿਛਲੇ 19 ਦਿਨਾਂ ‘ਚ ਪੈਟਰੋਲ 8 ਰੁਪਏ 66 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 10 ਰੁਪਏ 62 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਤੇਲ ਦੀਆਂ ਕੀਮਤਾਂ ਨਵੇਂ ਇਤਿਹਾਸ ਰਚ ਰਹੀਆਂ ਹਨ। ਜਿੱਥੇ ਪਹਿਲੀ ਵਾਰ ਡੀਜ਼ਲ 80 ਰੁਪਏ ਤੋਂ ਮਹਿੰਗਾ ਹੋਇਆ ਉੱਥੇ ਹੀ ਪਹਿਲੀ ਵਾਰ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਵਧੀ। ਦਰਅਸਲ 24 ਜੂਨ ਨੂੰ ਡੀਜ਼ਲ ਦੀ ਕੀਮਤ ਵਾਧਾ ਹੋਇਆ ਪਰ ਪੈਟਰੋਲ ਸਥਿਰ ਰਿਹਾ।

Related posts

ਜੀਭ ‘ਚ ਹੱਡੀ ਨਹੀਂ ਹੁੰਦੀ, ਪਰ ਇਹ ਕਈਆਂ ਦੀਆਂ ਹੱਡੀਆਂ ਤੁੜਾ ਦਿੰਦੀ ਹੈ….

Pritpal Kaur

2 dera factions clash over memorial gate

On Punjab

ਪਾਕਿਸਤਾਨ ‘ਚ ਜ਼ਬਰਦਸਤ ਬਵਾਲ, ਭ੍ਰਿਸ਼ਟਾਚਾਰ ਮਾਮਲੇ ‘ਚ ਫਸੇ ਸਾਬਕਾ ਮੁੱਖ ਮੰਤਰੀ ਦੇ ਘਰ ਪਹੁੰਚੀ ਪੁਲਿਸ, 11 ਲੋਕ ਗ੍ਰਿਫਤਾਰ

On Punjab