ਦੱਸਣਯੋਗ ਹੈ ਕਿ ਪਾਕਿਸਤਾਨ ਨੇ ਭਾਰਤ ਵਿਚ ਜੰਮੂ-ਕਸਮੀਰ ਵਿਚ ਧਾਰਾ-370 ਹਟਾਉਣ ਦੇ ਫ਼ੈਸਲੇ ਦੇ ਵਿਰੋਧ ਵਿਚ ਕਪਾਹ ਦੀ ਦਰਾਮਦ ‘ਤੇ ਰੋਕ ਲਗਾ ਦਿੱਤੀ ਸੀ। ਇਸ ਪਿੱਛੋਂ ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਅੰਤਰਰਾਸ਼ਟਰੀ ਪੱਧਰ ‘ਤੇ ਕੂੜ ਪ੍ਰਚਾਰ ਕਰ ਕੇ ਮੁਸਲਿਮ ਦੇਸ਼ਾਂ ਨੂੰ ਲਾਮਬੰਦ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਪਾਕਿਸਤਾਨ ਨਾਸਮਝੀ ਭਰੇ ਫ਼ੈਸਲਿਆਂ ਨਾਲ ਲਾਭ ਦੀ ਥਾਂ ਨੁਕਸਾਨ ਹੋਣ ਪਿੱਛੋਂ ਹੁਣ ਇਨ੍ਹਾਂ ਕਦਮਾਂ ਨੂੰ ਵਾਪਸ ਲੈਣਾ ਚਾਹੁੰਦਾ ਹੈ। ਉਸ ਦੀ ਕਾਟਨ ਇੰਡਸਟਰੀ ਦੀ ਹਾਲਤ ਖ਼ਰਾਬ ਹੋ ਗਈ ਹੈ ਅਤੇ ਕੱਚੇ ਮਾਲ ਦੀ ਜ਼ਬਰਦਸਤ ਕਮੀ ਹੋਣ ਕਾਰਨ ਕਈ ਕੱਪੜਾ ਮਿੱਲਾਂ ਬੰਦ ਹੋਣ ਦੇ ਕੰਢੇ ‘ਤੇ ਹਨ।