ਨਵੀਂ ਦਿੱਲੀ : ਰਿਟਾਇਰਮੈਂਟ ( Retirement )ਤੋਂ ਬਾਅਦ ਪੈਨਸ਼ਨ ( Pension ) ਦਾ ਪੈਸਾ ਲੋਕਾਂ ਦੀ ਜਿੰਦਗੀ ਵਿੱਚ ਇੱਕ ਵੱਡਾ ਤੋਹਫਾ ਹੁੰਦਾ ਹੈ। ਇਹੀ ਵਜ੍ਹਾ ਹੈ। ਸਰਕਾਰ ਨੇ ਇਸ ਵਾਰ ਜੋ ਸੋਧ ਕੀਤੀ ਹੈ, ਉਸ ਨਾਲ ਲੱਖਾਂ ਕਰਮਚਾਰੀਆਂ ਨੂੰ ਫਾਇਦਾ ਹੋਣ ਵਾਲਾ ਹੈ।ਸਰਕਾਰ ਨੇ ਕਿਸ ਨਿਯਮ ‘ਚ ਕੀਤਾ ਬਦਲਾਅ
7 ਸਾਲਾਂ ਤੋਂ ਘੱਟ ਦੇ ਸੇਵਾਕਾਲ ‘ਚ ਸਰਕਾਰੀ ਕਰਮਚਾਰੀ ਦੀ ਮੌਤ ‘ਤੇ ਉਸਦੇ ਪਰਿਵਾਰ ਦੇ ਮੈਬਰਾਂ ਨੂੰ ਹੁਣ ਵਧੀ ਹੋਈ ਪੈਨਸ਼ਨ ਮਿਲੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਫਾਇਦਾ ਕੇਂਦਰੀ ਆਰਮਡ ਪੁਲਿਸ ਫੋਰਸ ਦੇ ਜਵਾਨਾਂ ਦੀਆਂ ਵਿਧਵਾਵਾਂ ਨੂੰ ਮਿਲ ਸਕੇਂਗਾ। ਇਸਤੋਂ ਪਹਿਲਾਂ, ਜੇਕਰ ਕਿਸੇ ਕਰਮਚਾਰੀ ਦੀ ਮੌਤ 7 ਸਾਲ ਤੋਂ ਘੱਟ ਦੇ ਸੇਵਾਕਾਲ ‘ਚ ਹੋ ਜਾਂਦੀ ਸੀ ਤਾਂ ਉਸਦੇ ਪਰਿਵਾਰ ਨੂੰ ਆਖਰੀ ਤਨਖਾਹ ਦੇ 50 ਫ਼ੀਸਦੀ ਦੇ ਹਿਸਾਬ ਨਾਲ ਵਧੀ ਹੋਈ ਪੈਨਸ਼ਨ ਨਹੀਂ ਮਿਲਦੀ ਸੀ।ਹੁਣ ਸੱਤ ਸਾਲਾਂ ਤੋਂ ਘੱਟ ਦੇ ਸੇਵਾਕਾਲ ‘ਚ ਮੌਤ ਹੋਣ ‘ਤੇ ਕਰਮਚਾਰੀ ਦੇ ਪਰਿਵਾਰ ਵਧੀ ਹੋਈ ਪੈਨਸ਼ਨ ਲੈਣੇ ਹੋਣਗੇ। ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੇਂਦਰੀ ਸਿਵਲ ਸੇਵਾਵਾਂ (ਪੈਨਸ਼ਨ) ਨਿਯਮਾਂ, 1972 ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਨਿਯਮ ਕੇਂਦਰੀ ਸਿਵਲ ਸੇਵਾ (ਪੈਨਸ਼ਨ) ਦੂਜੀ ਸੋਧ ਨਿਯਮ, 2019 ਤੋਂ 1 ਅਕਤੂਬਰ, 2019 ਤੋਂ ਲਾਗੂ ਹੋਣਗੇ
previous post