47.37 F
New York, US
November 22, 2024
PreetNama
ਖੇਡ-ਜਗਤ/Sports News

ਭਾਰਤੀ ਟੀਮ ਦੀ ਇਸ ਖਿਡਾਰਨ ਨੂੰ ਹੋਇਆ ਕੋਰੋਨਾ, 4 ਸਾਬਕਾ ਕ੍ਰਿਕਟਰ ਵੀ ਪਾਏ ਗਏ ਪਾਜ਼ੇਟਿਵ

ਭਾਰਤੀ ਮਹਿਲਾ ਟੀ20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਪਾਇਆ ਗਿਆ ਹੈ। ਹਰਮਨਪ੍ਰੀਤ ਕੌਰ ਕੋਵਿਡ-19 ਟੈਸਟ ’ਚ ਪਾਜ਼ੇਟਿਵ ਪਾਈ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੈ। ਖੱਬੇ ਹੱਥ ਦੀ ਬੱਲੇਬਾਜ਼ ਕੌਰ ਦੇ ਕਰੀਬੀ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਹਰਮਨਪ੍ਰੀਤ ਕੌਰ ਨੂੰ ਕੋਰੋਨਾ ਹੋਇਆ ਹੈ ਤੇ ਉਨ੍ਹਾਂ ਨੇ ਖ਼ੁਦ ਨੂੰ Home quarantine ਕੀਤਾ ਹੋਇਆ ਹੈ। ਹਰਮਨਪ੍ਰੀਤ ਕੌਰ ਹਾਲ ਹੀ ’ਚ ਸਾਊਥ ਅਫਰੀਕਾ ਖ਼ਿਲਾਫ਼ ਸੀਮਿਤ ਓਵਰਾਂ ਦੀ ਸੀਰੀਜ ਖੇਡਣ ਉਤਰੀ ਸੀ।

ਸੂਤਰ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ, ‘ਹਰਮਨਪ੍ਰੀਤ ਕੌਰ ਨੂੰ ਕੋਵਿਡ-19 ਟੈਸਟ ’ਚ ਪਾਜ਼ੇਟਿਵ ਪਾਇਆ ਗਿਆ ਹੈ, ਉਹ Home quarantine ਹੈ, ਇੱਥੇ ਯਾਦ ਨਹੀਂ ਹੈ ਕਿ ਉਹ ਵਾਇਰਸ ਦੇ ਸੰਪਰਕ ’ਚ ਕਿਸ ਤਰ੍ਹਾਂ ਆਈ।’ ਹਾਲ ਹੀ ’ਚ, ਸਚਿਨ ਤੇਂਦੁਲਕਰ, ਯੂਸੁਫ ਪਠਾਨ, ਐੱਸ ਬਦਰੀਨਾਥ ਤੇ ਇਰਫਾਨ ਪਠਾਨ ਜਿਹੇ ਸਾਬਕਾ ਖਿਡਾਰੀਆਂ ਨੂੰ ਵੀ ਕੋਰੋਨਾ ਵਾਇਰਸ ਟੈਸਟ ’ਚ ਪਾਜ਼ੇਟਿਵ ਪਾਇਆ ਗਿਆ ਸੀ। ਇਨ੍ਹਾਂ ਸਾਰੇ ਚਾਰ ਖਿਡਾਰੀਆਂ ਨੇ ਹੁਣੇ-ਹੁਣੇ ਸਮਾਪਤ ਹੋਏ ਰੋਡ ਸੈਫਟੀ ਵਰਲਡ ਸੀਰੀਜ਼ ’ਚ India legends ਦਾ ਪ੍ਰਤੀਨਿਧਤਾ ਕੀਤੀ ਸੀ। ਦੱਸਣਯੋਗ ਹੈ ਕਿ ਪੁਰਸ਼ਾਂ ਤੋਂ ਬਾਅਦ ਮਹਿਲਾ ਕਿ੍ਰਕਟਰ ਨੂੰ ਵੀ ਕੋਰੋਨਾ ਦੀ ਲਪੇਟ ’ਚ ਪਾਇਆ ਗਿਆ ਹੈ।

ਹਰਮਨਪ੍ਰੀਤ ਨੂੰ ਹਾਲ ਹੀ ’ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ’ਚ ਦੇਖਿਆ ਗਿਆ ਸੀ, ਜਿਸ ’ਚ ਭਾਰਤ 4-1 ਤੋਂ ਹਾਰ ਗਿਆ ਸੀ। ਪੰਜ ਮੈਚਾਂ ਦੀ ਸੀਰੀਜ਼ ’ਚ ਖੱਬੇ ਹੱਥ ਦੀ ਬੱਲੇਬਾਜ਼ ਨੇ ਲਖਨਉ ’ਚ ਪੰਜ ਮੈਚਾਂ ਦੀ ਸੀਰੀਜ਼ ਦੇ ਚੌਥੇ ਵਨ ਡੇ ’ਚ 54 ਦੌੜਾਂ ਬਣਾਇਆ ਸੀ ਤੇ ਕੁੱਲ ਸੀਰੀਜ਼ ’ਚ 160 ਦੌੜਾਂ ਦਾ ਯੋਗਦਾਨ ਦਿੱਤਾ ਸੀ। ਪੰਜਵੇਂ ਤੇ ਆਖਰੀ ਵਨ ਡੇ ਮੈਚ ’ਚ ਹਰਮਨਪ੍ਰੀਤ ਨੂੰ ਹਿਪ ’ਚ ਸੱਟ ਲੱਗੀ ਸੀ। ਇਸ ਵਜ੍ਹਾ ਨਾਲ ਉਹ ਮਹਿਮਾਨ ਟੀਮ ਖ਼ਿਲਾਫ਼ ਟੀ20 ਸੀਰੀਜ਼ ’ਚ ਨਹੀਂ ਉੱਤਰੀ ਸੀ, ਜਿਸ ਨਾਲ ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੀ20ਆਈ ਸੀਰੀਜ਼ ਨੂੰ 2-1 ਤੋਂ ਗਵਾਇਆ ਸੀ। ਹਾਲਾਂਕਿ ਮੇਜ਼ਬਾਨ ਭਾਰਤੀ ਟੀਮ ਸਮਿ੍ਰਤੀ ਮੰਧਾਨਾ ਦੀ ਕਪਤਾਨੀ ’ਚ ਤਿੰਨ ਮੈਚਾਂ ਦੀ ਟੀ20 ਇੰਟਰਨੈਸ਼ਨਲ ਸੀਰੀਜ਼ ਦਾ ਅੰਤਿਮ ਗੇਮ ਜਿੱਤਣ ’ਚ ਸਫ਼ਲ ਰਹੀ।

Related posts

ਇੰਡੀਆ ਅਤੇ ਸਾਊਥ ਅਫਰੀਕਾ ਵਿਚਕਾਰ ਟੈਸਟ ਸੀਰੀਜ਼ ‘ਚ ਕੀਤਾ ਬਦਲਾਅ

On Punjab

ਅਗਲੇ ਸਾਲ ਦੇ ਆਸਟ੍ਰੇਲੀਅਨ ਓਪਨ ਨੂੰ ਅੱਠ ਤੋਂ 21 ਫਰਵਰੀ ਦੀ ਵਿੰਡੋ ‘ਚ ਕਰਵਾਇਆ ਜਾ ਸਕਦੈ

On Punjab

ਡਿਏਗੋ ਮੈਰਾਡੋਨਾ ਦੀ ਮੌਤ ਦੀ ਜਾਂਚ ਕਰ ਰਹੀ ਪੁਲਿਸ ਨੇ ਮਨੋਵਿਗਿਆਨੀ ਦੇ ਘਰ ਤੇ ਦਫ਼ਤਰ ‘ਤੇ ਮਾਰਿਆ ਛਾਪਾ

On Punjab