ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਕੈਸ) ਨੇ ਓਲੰਪਿਕ ਕੁਆਲੀਫਿਕੇਸ਼ਨ ਮੁਕਾਬਲੇ ਦੇ ਨਤੀਜਿਆਂ ਨੂੰ ਨਾ ਮੰਨ ਕੇ ਤੈਰਾਕੀ ਦੀ ਕੌਮਾਂਤਰੀ ਸੰਚਾਲਨ ਸੰਸਥਾ (ਫਿਨਾ) ਦੇ ਫ਼ੈਸਲੇ ਖ਼ਿਲਾਫ਼ ਉਜ਼ਬੇਕਿਸਤਾਨ ਤੈਰਾਕੀ ਮਹਾਸੰਘ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਹੈ। ਭਾਰਤੀ ਤੈਰਾਕ ਲਿਕਿਤ ਸੇਲਵਾਰਾਜ ਨੇ ਮੁਕਾਬਲੇ ਦੌਰਾਨ ਧੋਖਾਧੜੀ ਦੀ ਸ਼ਿਕਾਇਤ ਕੀਤੀ ਸੀ। ਜ਼ਿਕਰਯੋਗ ਹੈ ਕਿ ਅਪ੍ਰੈਲ ‘ਚ ਇੰਟਰਨੈੱਟ ਮੀਡੀਆ ‘ਤੇ ਅਪਲੋਡ ਕੀਤੇ ਗਏ ਵੀਡੀਓ ‘ਚ ਭਾਰਤੀ ਤੈਰਾਕ ਸੇਲਵਾਰਾਜ ਨੇ ਦੋਸ਼ ਲਾਇਆ ਸੀ ਕਿ ਤਾਸ਼ਕੰਦ ‘ਚ 13 ਤੋਂ 17 ਅਪ੍ਰੈਲ ਤਕ ਹੋਏ ਮੁਕਾਬਲੇ ਜ਼ਰੀਏ ਉਜ਼ਬੇਕਿਸਤਾਨ ਦੇ ਤੈਰਾਕਾਂ ਦਾ ਕੁਆਲੀਫਿਕੇਸ਼ਨ ਪੱਕਾ ਕਰਨ ਲਈ ਮੁਕਾਬਲੇ ਦੇ ਸਮੇਂ ਨਾਲ ਛੇੜਛਾੜ ਕੀਤੀ ਗਈ ਜਿਸ ਤੋਂ ਬਾਅਦ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਵਿਰੋਧ ਕਰਨ ‘ਤੇ ਉਨ੍ਹਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ।