ਇਟਲੀ ਰਹਿੰਦੇ ਭਾਰਤੀ ਭਾਈਚਾਰੇ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਬੈਰਗਾਮੋੰ ਦੇ ਪਿੰਡ ਫੌੰਤਾਨੈਲਾ ਵਿੱਚ ਰਹਿੰਦੇ 24 ਸਾਲਾ ਭਾਰਤੀ ਨੌਜਵਾਨ ਸੌਰਵ ਦੀ ਅਚਾਨਕ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਆਪਣੇ ਵੱਡੇ ਭਰਾ ਨਾਲ ਕਈ ਸਾਲਾਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ, ਬੀਤੇ ਦਿਨ ਅਚਾਨਕ ਹੀ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਮੌਤ ਤੇ ਇਟਲੀ ਰਹਿੰਦੇ ਸਕੇ ਸੰਬੰਧੀ, ਦੋਸਤਾਂ ਮਿੱਤਰਾਂ, ਧਾਰਮਿਕ ਅਤੇ ਸਿਆਸੀ, ਖੇਡ ਕਲੱਬਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਨੌਜਵਾਨ ਪੰਜਾਬ ਦੇ ਜਲੰਧਰ ਜਿਲ੍ਹੇ ਨਾਲ ਸੰਬੰਧਿਤ ਸੀ, ਜੋ ਕੇ ਅਜੇ ਕੁਆਰਾ ਸੀ । ਮ੍ਰਿਤਕ ਚੜਦੀ ਉਮਰੇ ਆਪਣੇ ਪਿੱਛੇ ਮਾਪਿਆਂ ਨੂੰ ਹਮੇਸ਼ਾ ਲਈ ਰੋੰਦੇ ਕੁਰਲਾਉਂਦੇ ਛੱਡ ਗਿਆ।