58.24 F
New York, US
March 12, 2025
PreetNama
ਸਮਾਜ/Social

ਭਾਰਤੀ ਫ਼ੌਜੀਆਂ ‘ਤੇ ਕਾਤਲਾਨਾ ਹਮਲੇ ਮਗਰੋਂ ਚੀਨੀ ਕੰਪਨੀਆਂ ਕੋਲੋਂ ਖੁੱਸੇ ਸੈਂਕੜੇ ਕਰੋੜਾਂ ਦੇ ਰੇਲ ਪ੍ਰਾਜੈਕਟ

ਨਵੀਂ ਦਿੱਲੀ: ਮੁੰਬਈ ਮੋਨੋਰੇਲ ਪ੍ਰਾਜੈਕਟ ਦੇ ਨਵੇਂ ਟੈਂਡਰ ਵਿੱਚ ਚੀਨੀ ਬੋਲੀਕਾਰਾਂ ਦੀ ਮੌਜੂਦਗੀ ਕਰਕੇ ਟੈਂਡਰ ਹੀ ਰੱਦ ਕਰ ਦਿੱਤਾ ਗਿਆ ਹੈ। ਇਸ ਵਿਕਾਸ ਪ੍ਰਾਜੈਕਟ ਦੀ ਲਾਗਤ 500 ਕਰੋੜ ਰੁਪਏ ਤੈਅ ਕੀਤੀ ਗਈ ਸੀ।

ਮੁੰਬਈ ਮੈਟ੍ਰੋਪੌਲੀਟਨ ਰੀਜਨ ਡਿਵੈਲਪਮੈਂਟ ਅਥਾਰਟੀ (MMRDA) ਨੇ ਜਾਣਕਾਰੀ ਦਿੱਤੀ ਹੈ ਕਿ ਅਥਾਰਟੀ ਨੇ 10 ਮੋਨੋਰੇਲ ਰੈਕ ਖਰੀਦਣੇ ਸਨ ਪਰ ਸਿਰਫ ਦੋ ਚੀਨੀ ਨਿਰਮਾਤਾਵਾਂ ਵੱਲੋਂ ਬੋਲੀ ਲਈ ਬਿਨੈ ਕਰਨ ਤੋਂ ਬਾਅਦ ਅਥਾਰਟੀ ਨੇ ਇਹ ਟੈਂਡਰ ਹੀ ਰੱਦ ਕਰਨ ਦਾ ਫੈਸਲਾ ਕਰ ਲਿਆ ਹੈ। ਚੀਨੀ ਕੰਪਨੀਆਂ ਟੈਂਡਰ ਦੇ ਨਿਯਮ ਬਦਲਣ ਲਈ ਵੀ ਆਖ ਰਹੀਆਂ ਸਨ। ਅਥਾਰਟੀ ਮੁਤਾਬਕ ਉਹ ਹੁਣ ਭਾਰਤੀ ਨਿਰਮਾਤਾਵਾਂ ਜਿਵੇਂ ਕਿ ਭੇਲ ਤੇ ਬੇਮਲ (BHEL ਤੇ BEML) ਨਾਲ ਮੋਨੋਰੇਲ ਬਣਾਉਣ ਬਾਰੇ ਸੰਪਰਕ ਕਰਨਗੇ।

ਇਸ ਤੋਂ ਪਹਿਲਾਂ ਬੀਤੇ ਦਿਨੀਂ ਭਾਰਤੀ ਰੇਲਵੇ ਨੇ ਉੱਤਰ ਪ੍ਰਦੇਸ਼ ਵਿੱਚ ਚੀਨੀ ਕੰਪਨੀ ਕੋਲੋਂ ਵੱਡਾ ਪ੍ਰਾਜੈਕਟ ਖੋਹ ਲਿਆ ਸੀ। ਕਾਨਪੁਰ ਅਤੇ ਮੁਗਲਸਰਾਏ ਵਿਚਾਲੇ ਬਣ ਰਹੇ 417 ਕਿਲੋਮੀਟਰ ਲੰਬੇ ਮਹਿਸੂਲ ਲਾਂਘੇ ’ਤੇ ਸਿਗਨਲ ਤੇ ਟੈਲੀਕਮਿਊਨੀਕੇਸ਼ਨ ਸਬੰਧੀ ਕੰਮ ਦੀ ‘ਬੇਹੱਦ ਮੱਠੀ ਰਫ਼ਤਾਰ’ ਹੋਣ ਕਾਰਨ ਰੇਲਵੇ ਨੇ ਚੀਨੀ ਕੰਪਨੀ ਦਾ ਕੰਟਰਕੈਟ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਇਹ ਕਦਮ ਪੂਰਬੀ ਲੱਦਾਖ ਦੀ ਗਲਵਨ ਘਾਟੀ ਵਿੱਚ ਚੀਨੀ ਫੌਜੀਆਂ ਨਾਲ ਹਿੰਸਕ ਝੜਪ ਵਿੱਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਚੁੱਕੇ ਗਏ ਹਨ।

Related posts

ਸੋਨਮ ਬਾਜਵਾ ਤੋਂ ਬਾਅਦ Baaghi 4 ‘ਚ ਹੋਈ ਇਸ ਹਸੀਨਾ ਦੀ ਐਂਟਰੀ, Tiger Shroff ਨਾਲ ਲੜਾਏਗੀ ਇਸ਼ਕ

On Punjab

ਰਾਸ਼ਟਰਪਤੀ ਟਰੰਪ ਦੇ ਦੌਰੇ ਦੌਰਾਨ 12 ਵਜੇ ਤੋਂ ਬਾਅਦ TAJ ‘ਚ ਯਾਤਰੀਆਂ ਦੀ ‘No Entry’

On Punjab

Release of RDF: SC to hear state’s plea on September 2

On Punjab