PreetNama
ਖਾਸ-ਖਬਰਾਂ/Important News

ਭਾਰਤੀ ਫੌਜ ਨੇ ਕਿਹਾ- ਆਪਣੇ ਘੁਸਪੈਠੀਆਂ ਦੀਆਂ ਲਾਸ਼ਾਂ ਲੈ ਜਾਓ, ਪਾਕਿ ਨੇ ਦਿੱਤਾ ਇਹ ਜਵਾਬ

ਫੌਜ ਵੱਲੋਂ ਪਾਕਿਸਤਾਨ ਦੀ ਸੈਨਾ ਤੋਂ ਆਪਣੇ ਘੁਸਪੈਠੀਆਂ (ਬੈਟ ਸੈਨਿਕਾਂ) ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਪੇਸ਼ਕਸ਼ ਤੋਂ ਬਾਅਦ ਪਾਕਿ ਦੀ ਪ੍ਰਤੀਕਿਰਿਆ ਆਈ ਹੈ।

ਪਾਕਿ ਆਰਮੀ ਨੇ ਭਾਰਤੀ ਸੈਨਾ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਕਿ ਮ੍ਰਿਤਕ ਦੇਹਾਂ ਪਾਕਿਸਤਾਨੀ ਕਮਾਂਡੋ ਦੀਆਂ ਹਨ, ਜੋ ਭਾਰਤੀ ਫੌਜ ਵੱਲੋਂ ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ਵਿੱਚ ਪਾਕਿਸਤਾਨ ਬਾਰਡਰ ਟਾਸਕ ਫੋਰਸ (ਬੀਏਟੀ) ਦੇ ਹਮਲੇ ਨੂੰ ਅਸਫ਼ਲ ਕੀਤੇ ਜਾਣ ਸਮੇਂ ਮਾਰੇ ਗਏ ਸਨ।
ਦਰਅਸਲ, ਕਸ਼ਮੀਰ ਵਿੱਚ ਹੋ ਰਹੀਆਂ ਰਾਜਨੀਤਿਕ ਲਹਿਰਾਂ ਵਿਚਾਲੇ ਸੈਨਾ ਨੇ ਸ਼ਨੀਵਾਰ ਨੂੰ ਕੰਟਰੋਲ ਰੇਖਾ ਨੇੜੇ ਕੇਰਨ ਸੈਕਟਰ ਵਿੱਚ ਪਾਕਿਸਤਾਨ ਫੌਜ ਦੀ ਬਾਰਡਰ ਐਕਸ਼ਨ ਟੀਮ (ਬੀਏਟੀ) ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਸੀ।

 

ਭਾਰਤੀ ਫੌਜ ਦੀ ਕਾਰਵਾਈ ਵਿੱਚ ਬਾਰਡਰ ਐਕਸ਼ਨ ਟੀਮ ਦੇ 5-7 ਜਵਾਨਾਂ ਨੂੰ ਮਾਰੇ ਦਿੱਤਾ ਗਿਆ। ਇਸ ਤੋਂ ਬਾਅਦ ਭਾਰਤੀ ਸੈਨਾ ਨੂੰ ਕੰਟਰੋਲ ਰੇਖਾ ‘ਤੇ ਮਾਰੇ ਗਏ ਬੈਟ ਸੈਨਿਕਾਂ / ਅੱਤਵਾਦੀਆਂ ਦੀਆਂ ਮ੍ਰਿਤਕ ਦੇਹਾਂ ਲੈਣ ਲਈ ਪਾਕਿਸਤਾਨੀ ਸੈਨਾ ਨੂੰ ਪ੍ਰਸਤਾਵ ਭੇਜਿਆ ਸੀ।
ਪਾਕਿਸਤਾਨੀ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਭਾਰਤ ਦੇ ਦਾਅਵੇ ਨੂੰ ਮਹਿਜ਼ ਇਕ ਪ੍ਰਾਪੇਗੰਡਾ ਕਰਾਰ ਦਿੰਦੇ ਹੋਏ ਕਿਹਾ ਕਿ ਭਾਰਤ ਕਸ਼ਮੀਰ ਦੀ ਸਥਿਤੀ ‘ਤੇ ਦੁਨੀਆ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਤਰ੍ਹਾਂ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਦਾਅਵਿਆਂ ਨੂੰ ਰੱਦ ਕਰਨ ਲਈ ਇਕ ਬਿਆਨ ਜਾਰੀ ਕੀਤਾ ਹੈ।

 

ਵਿਦੇਸ਼ ਮੰਤਰਾਲੇ ਦੇ ਦਫ਼ਤਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਪਾਕਿਸਤਾਨ ਵੱਲੋਂ ਭਾਰਤੀ ਕੰਟਰੋਲ ਰੇਖਾ ਦੀ ਕਾਰਵਾਈ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਣ ਦੇ ਭਾਰਤੀ ਦੋਸ਼ਾਂ ਨੂੰ ਨਕਾਰਦੇ ਹਾਂ।

 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਨੂੰ ਚਿੱਟੇ ਝੰਡੇ ਲੈ ਕੇ ਭਾਰਤੀ ਫੌਜ ਨਾਲ ਸੰਪਰਕ ਕਰਨ ਅਤੇ ਭਾਰਤੀ ਸਰਹੱਦ ਵਿੱਚ ਪਏ ਉਸ ਦੇ ਕਰਮਚਾਰੀਆਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਨੂੰ ਕਿਹਾ ਗਿਆ ਹੈ।

 

ਸੈਨਾ ਨੇ ਕੇਰਨ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨੇੜੇ ਇਕ ਐਡਵਾਂਸ ਚੌਕੀ ‘ਤੇ ਬੀ.ਏ.ਟੀ. (ਬੈਟ) ਦੇ ਹਮਲੇ ਨੂੰ ਅਸਫ਼ਲ ਕਰ ਦਿੱਤਾ ਜਿਸ ਵਿੱਚ ਪੰਜ ਤੋਂ ਸੱਤ ਘੁਸਪੈਠੀਏ ਮਾਰੇ ਗਏ ਸਨ।

Related posts

ਕੋਰੋਨਾ ਨਾਲ ਲੜਾਈ ’ਚ ਪਿੱਲਰ ਦੀ ਤਰ੍ਹਾਂ ਹਨ ਭਾਰਤੀ-ਅਮਰੀਕੀ : ਤਰਨਜੀਤ ਸਿੰਘ ਸੰਧੂ

On Punjab

ਕੀ ਸੱਚ ਲੁਕਾ ਰਿਹੈ ਉੱਤਰ ਕੋਰੀਆ? ਤਾਨਾਸ਼ਾਹ ਕਿਮ ਜੋਂਗ ਉਨ ਦੀ ਹੋਈ ਮੌਤ !

On Punjab

ਅਮਰੀਕਾ: ਨਵੇਂ ਕੋਰੋਨਾ ਮਰੀਜ਼ਾਂ ਤੇ ਮੌਤਾਂ ਦੀ ਗਿਣਤੀ ‘ਚ ਆਈ ਕਮੀ, 24 ਘੰਟਿਆਂ ਦੌਰਾਨ 750 ਮੌਤਾਂ

On Punjab