PreetNama
ਖੇਡ-ਜਗਤ/Sports News

ਭਾਰਤੀ ਮਹਿਲਾ ਕ੍ਰਿਕਟਰ ਨਾਲ ਹੋਈ ਮੈਚ ਫਿਕਸਿੰਗ ਦੀ ਕੋਸ਼ਿਸ਼, FIR ਦਰਜ

ਅੱਜ ਦੇ ਸਮੇਂ ਵਿੱਚ ਮੈਚ ਫਿਕਸਿੰਗ ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ । ਇਸੇ ਤਰਾਂ ਦੇ ਮਾਮਲੇ ਵਿੱਚ ਸੋਮਵਾਰ ਨੂੰ BCCI ਦੀ ਭ੍ਰਿਸ਼ਟਾਚਾਰ ਰੋਕੂ ਇਕਾਈ (ACU) ਵੱਲੋਂ ਦੋ ਵਿਅਕਤੀਆਂ ਖਿਲਾਫ F.I.R ਦਰਜ ਕੀਤੀ ਗਈ । ਇਨ੍ਹਾਂ ਵਿਅਕਤੀਆਂ ਵੱਲੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇੱਕ ਮੈਂਬਰ ਨਾਲ ਇਸ ਸਾਲ ਦੇ ਸ਼ੁਰੂ ਵਿੱਚ ਮੈਚ ਫਿਕਸ ਕਰਨ ਲਈ ਕਥਿਤ ਤੌਰ ‘ਤੇ ਸੰਪਰਕ ਕੀਤਾ ਗਿਆ ਸੀ । ਜਿਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਖਿਲਾਫ਼ ਭਾਰਤੀ ਸਜ਼ਾ ਜ਼ਾਬਤਾ (I.P.C) ਦੀ ਧਾਰਾ 420 ਸਮੇਤ ਚਾਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜੋ ਬੇਈਮਾਨੀ ਨਾਲ ਸੰਪਤੀ ਦੀ ਵੰਡ ਨੂੰ ਪ੍ਰੇਰਿਤ ਕਰਦਾ ਹੈ ।
ਦਰਅਸਲ, ਇਹ ਕਥਿਤ ਘਟਨਾ ਫਰਵਰੀ ਦੀ ਹੈ, ਜੋ ਇੰਗਲੈਂਡ ਖਿਲਾਫ਼ ਸੀਮਿਤ ਓਵਰਾਂ ਦੀ ਘਰੇਲੂ ਸੀਰੀਜ਼ ਤੋਂ ਪਹਿਲਾਂ ਘਟੀ ਸੀ । ਇਸ ਘਟਨਾ ਦੀ ਸੂਚਨਾ ਇਸ ਖਿਡਾਰੀ ਵੱਲੋਂ ਬੋਰਡ ਏ.ਸੀ.ਯੂ. ਨੂੰ ਦਿੱਤੀ ਗਈ ਸੀ । ਜਿਸ ਤੋਂ ਬਾਅਦ ਏ.ਸੀ.ਯੂ. ਪ੍ਰਮੁੱਖ ਅਜਿਤ ਸਿੰਘ ਸੇਖਾਵਤ ਵੱਲੋਂ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ।ਇਸ ਮਾਮਲੇ ਵਿੱਚ ਸ਼ੇਖਾਵਤ ਨੇ ਕਿਹਾ ਉਹ ਭਾਰਤੀ ਕ੍ਰਿਕਟਰ ਅਤੇ ਕੌਮਾਂਤਰੀ ਕ੍ਰਿਕਟਰ ਹਨ, ਜਿਸ ਕਾਰਨ ICC ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ । ਇਸ ਜਾਂਚ ਤੋਂ ਬਾਅਦ ICC ਨੇ ਖਿਡਾਰੀ ਨਾਲ ਸੰਪਰਕ ਕਰਨ ਵਾਲੇ ਵਿਅਕਤੀ ਨੂੰ ਚੇਤਾਵਨੀ ਦਿੱਤੀ ਅਤੇ ਇਸ ਬਾਰੇ ਸੂਚਿਤ ਕੀਤਾ । ਜਿਸ ਤੋ ਬਾਅਦ ਉਨ੍ਹਾਂ ਨੇ ਕਿਹਾ ਕਿ ਕ੍ਰਿਕਟਰ ਨੇ ਫਿਕਸਿੰਗ ਲਈ ਸੰਪਰਕ ਕਰਨ ਦੀ ਸੂਚਨਾ ਦੇ ਕੇ ਸਹੀ ਕੰਮ ਕੀਤਾ ਹੈ ।

Related posts

Ind vs WI 1st T20: 96 ਦੌੜਾਂ ਦਾ ਟੀਚਾ ਪ੍ਰਾਪਤ ਕਰਨ ਲਈ ਕੋਹਲੀ ਬ੍ਰਿਗੇਡ ਦੇ ਨਿੱਕਲੇ ਪਸੀਨੇ

On Punjab

ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ICU ‘ਚ ਭਰਤੀ, ਹਾਲਾਤ ਗੰਭੀਰ

On Punjab

ਨਿਊਜ਼ੀਲੈਂਡ ਦੇ ਖਿਡਾਰੀ 14 ਦਿਨਾਂ ਲਈ ਆਈਸੋਲੇਸ਼ਨ ‘ਚ…

On Punjab