badminton asia championships: ਕੋਰੋਨਾ ਵਾਇਰਸ ਦੇ ਕਾਰਨ ਭਾਰਤੀ ਮਹਿਲਾ ਟੀਮ ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਆਪਣਾ ਨਾਂਮ ਵਾਪਿਸ ਲੈ ਲਿਆ ਹੈ। ਹਾਲਾਂਕਿ, ਪੁਰਸ਼ਾਂ ਦੀ ਟੀਮ ਇਸ ਟੂਰਨਾਮੈਂਟ ਵਿੱਚ ਖੇਡੇਗੀ ਅਤੇ ਐਤਵਾਰ ਨੂੰ ਫਿਲਪੀਨਜ਼ ਦੇ ਮਨੀਲਾ ਲਈ ਰਵਾਨਾ ਹੋਵੇਗੀ, ਜਿਥੇ ਇਹ ਟੂਰਨਾਮੈਂਟ ਖੇਡਿਆ ਜਾਣਾ ਹੈ।
ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਦੇ ਸੱਕਤਰ ਅਜੈ ਕੁਮਾਰ ਸਿੰਘਾਨੀਆ ਨੇ ਕਿਹਾ, “ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਖ਼ਤਰਨਾਕ ਸਥਿਤੀ ਕਾਰਨ ਮਹਿਲਾ ਟੀਮ ਨੇ 11 ਤੋਂ 16 ਫਰਵਰੀ 2020 ਦੇ ਵਿੱਚ ਮਨੀਲਾ, ਫਿਲਪੀਨਜ਼ ‘ਚ ਹੋਣ ਵਾਲੀ ਬੈਡਮਿੰਟਨ ਏਸ਼ੀਅਨ ਚੈਂਪੀਅਨਸ਼ਿਪ ਤੋਂ ਆਪਣਾ ਨਾਂਮ ਵਾਪਿਸ ਲੈ ਲਿਆ ਹੈ।”
ਮਿਲੀ ਜਾਣਕਾਰੀ ਦੇ ਅਨੁਸਾਰ, ‘ਬੀ.ਏ.ਆਈ ਨੇ ਬੈਡਮਿੰਟਨ ਏਸ਼ੀਆ (ਬੀ.ਏ) ਨਾਲ ਸਿਹਤ ਸਹੂਲਤਾਂ ਬਾਰੇ ਗੱਲਬਾਤ ਕੀਤੀ ਸੀ। ਬੀ.ਏ ਤੋਂ ਭਰੋਸਾ ਮਿਲਣ ਤੋਂ ਬਾਅਦ ਬੀ.ਏ.ਆਈ ਨੇ ਇਸ ‘ਤੇ ਭਾਰਤੀ ਟੀਮ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਪੁਰਸ਼ ਟੀਮ ਮਨੀਲਾ ਜਾਣ ਲਈ ਸਹਿਮਤ ਹੋ ਗਈ ਹੈ, ਜਦਕਿ ਮਹਿਲਾ ਟੀਮ ਨੇ ਮਾਪਿਆਂ ਅਤੇ ਖਿਡਾਰੀਆਂ ਦੀਆਂ ਚਿੰਤਾਵਾਂ ਕਾਰਨ ਆਪਣਾ ਨਾਮ ਵਾਪਸ ਲੈ ਲਿਆ ਹੈ। ਪੁਰਸ਼ ਟੀਮ 9 ਫਰਵਰੀ ਐਤਵਾਰ ਨੂੰ ਮਨੀਲਾ ਲਈ ਰਵਾਨਾ ਹੋਵੇਗੀ।